ਨਵੀਂ ਦਿੱਲੀ- ਖੇਤੀਬਾੜੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਮਾਰਚ ਕੱਢ ਰਹੇ ਕਿਸਾਨਾਂ ਨੂੰ ਦਿੱਲੀ 'ਚ ਪ੍ਰਵੇਸ਼ ਦੀ ਮਨਜ਼ੂਰੀ ਮਿਲ ਗਈ ਹੈ। ਸ਼ੁੱਕਰਵਾਰ ਨੂੰ ਹੰਗਾਮੇ ਤੋਂ ਬਾਅਦ ਪੁਲਸ ਨੇ ਕਿਸਾਨਾਂ ਨੂੰ ਦਿੱਲੀ ਦੇ ਬੁਰਾੜੀ 'ਚ ਮੌਜੂਦ ਨਿਰੰਕਾਰੀ ਗਰਾਊਂਡ 'ਚ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਦਿੱਤੀ ਹੈ। ਹਾਲਾਂਕਿ ਕਿਸਾਨ ਇਸ ਦੌਰਾਨ ਦਿੱਲੀ ਦੇ ਕਿਸੇ ਹੋਰ ਇਲਾਕੇ 'ਚ ਨਹੀਂ ਜਾ ਸਕਣਗੇ। ਨਾਲ ਹੀ ਇਸ ਦੌਰਾਨ ਪੁਲਸ ਕਿਸਾਨਾਂ ਨਾਲ ਹੀ ਰਹੇਗੀ। ਸ਼ੁੱਕਰਵਾਰ ਨੂੰ ਸਿੰਧੂ ਬਾਰਡਰ 'ਤੇ ਕਿਸਾਨਾਂ ਅਤੇ ਪੁਲਸ ਦਰਮਿਆਨ ਜੰਮ ਕੇ ਹੰਗਾਮਾ ਹੋਇਆ। ਕਿਸਾਨਾਂ ਨੇ ਪੁਲਸ 'ਤੇ ਪਥਰਾਅ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਵੀ ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲ਼ੇ ਦਾਗ਼ੇ।
ਇਹ ਵੀ ਪੜ੍ਹੋ : ਮੁੰਡਕਾ, ਦਿੱਲੀ-ਹਰਿਆਣਾ ਸਰਹੱਦ 'ਤੇ ਕਿਸਾਨਾਂ 'ਤੇ ਲਾਠੀਚਾਰਜ, ਦਾਗ਼ੇ ਗਏ ਹੰਝੂ ਗੈਸ ਦੇ ਗੋਲ਼ੇ (ਵੀਡੀਓ)
ਕਿਸਾਨ ਲਗਾਤਾਰ ਦਿੱਲੀ 'ਚ ਦਾਖ਼ਲ ਹੋਣ ਦੀ ਮੰਗ ਕਰ ਰਹੇ ਸਨ ਅਤੇ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਜਾਣ ਦੀ ਅਪੀਲ ਕਰ ਰਹੇ ਸਨ। ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਜੱਥੇ 'ਚ 3 ਲੱਖ ਲੋਕ ਹਨ। ਇਸ ਲਈ ਉਹ ਬਿਨਾਂ ਦਿੱਲੀ ਪਹੁੰਚੇ ਵਾਪਸ ਨਹੀਂ ਜਾਣਗੇ। ਕਿਸਾਨਾਂ ਦੀ ਅਪੀਲ ਸੀ ਕਿ ਉਹ ਨਿਯਮਾਂ ਦਾ ਪਾਲਣ ਕਰਨ ਲਈ ਤਿਆਰ ਹਨ। ਯਾਨੀ ਹੁਣ ਨਿਰੰਕਾਰੀ ਗਰਾਊਂਡ 'ਚ ਵੀ ਮਾਸਕ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਕਿਸਾਨ ਪ੍ਰਦਰਸ਼ਨ ਕਰਨ ਸਕਣਗੇ। ਦੱਸਣਯੋਗ ਹੈ ਕਿ ਦਿੱਲੀ ਪੁਲਸ ਵਲੋਂ ਕਿਸਾਨਾਂ ਲਈ ਦਿੱਲੀ 'ਚ ਅਸਥਾਈ ਜੇਲ੍ਹ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ। ਦਿੱਲੀ ਪੁਲਸ ਨੇ ਸੂਬਾ ਸਰਕਾਰ ਨੂੰ 9 ਖੇਡ ਮੈਦਾਨਾਂ 'ਚ ਜੇਲ੍ਹਾਂ ਬਣਾਉਣ ਦੀ ਮਨਜ਼ੂਰੀ ਮੰਗੀ ਸੀ। ਹਾਲਾਂਕਿ ਦਿੱਲੀ ਸਰਕਾਰ ਨੇ ਇਸ ਨੂੰ ਠੁਕਰਾ ਦਿੱਤਾ। ਦੂਜੇ ਪਾਸੇ ਕਿਸਾਨਾਂ ਵਲੋਂ ਦਿੱਲੀ 'ਚ ਪ੍ਰਵੇਸ਼ ਦੀ ਜਿੱਦ ਕੀਤੀ ਜਾ ਰਹੀ ਸੀ ਅਤੇ ਕਿਸੇ ਵੀ ਰਸਤੇ ਤੋਂ ਉਹ ਪਿੱਛੇ ਹਟਣ ਲਈ ਤਿਆਰ ਨਹੀਂ ਸਨ।
ਇਹ ਵੀ ਪੜ੍ਹੋ : ਲੰਮੇ ਸੰਘਰਸ਼ ਲਈ ਤਿਆਰ ਕਿਸਾਨ, ਮਹੀਨੇ ਭਰ ਦੇ ਰਾਸ਼ਨ ਸਮੇਤ ਦਿੱਲੀ ਵੱਲ ਵਧਣਾ ਜਾਰੀ (ਤਸਵੀਰਾਂ)
ਪ੍ਰਧਾਨ ਮੰਤਰੀ ਮੋਦੀ ਦਾ ਕਤਲ ਕਰਨ ਦੀ ਧਮਕੀ ਦੇਣ ਵਾਲਾ ਸ਼ਖ਼ਸ ਗ੍ਰਿਫ਼ਤਾਰ
NEXT STORY