ਜੰਮੂ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੋਮਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਜੰਗ ਪ੍ਰਭਾਵਿਤ ਯੂਕ੍ਰੇਨ ਤੋਂ ਸੁਰੱਖਿਆ ਕੱਢੇ ਗਏ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਗੰਭੀਰ ਅਤੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਅਜਿਹੇ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਦੀ ਸਹੂਲਤ ਦੇਣ ਲਈ ਸਰਕਾਰ ਇਕ ਯੋਜਨਾ ਬਣਾ ਰਹੀ ਹੈ। ਜੰਮੂ ਸਥਿਤ ਰਾਜ ਭਵਨ 'ਚ ਸਿਨਹਾ ਪੜ੍ਹਾਈ ਵਿਚ ਛੱਡ ਕੇ ਯੂਕ੍ਰੇਨ ਤੋਂ ਵਾਪਸ ਆਏ, ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ।
ਸਿਨਹਾ ਨੇ ਵਿਦਿਆਰਥੀ-ਵਿਦਿਆਰਥਣਾਂ ਨਾਲ ਆਪਣੀ ਇਕ ਤਸਵੀਰ ਸਾਂਝੀ ਕਰਦੇ ਹੋਏ ਟਵੀਟ ਕੀਤਾ,''ਯੂਕ੍ਰੇਨ ਤੋਂ ਪਰਤੇ ਜੰਮੂ ਕਸ਼ਮੀਰ ਦੇ ਐੱਮ.ਬੀ.ਬੀ.ਐੱਸ. ਵਿਦਿਆਰਥੀਆਂ ਨਾਲ ਜੰਮੂ ਰਾਜਭਵਨ 'ਚ ਮਿਲਿਆ। ਅਸੀਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਰਕਾਰ ਅਤੇ ਕੇਂਦਰ ਸਰਕਾਰ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਅਤੇ ਇਕ ਯੋਜਨਾ 'ਤੇ ਕੰਮ ਕਰ ਰਹੀ ਹੈ ਤਾਂ ਕਿ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਣ।'' ਇਕ ਭਾਜਪਾ ਬੁਲਾਰੇ ਨੇ ਕਿਹਾ ਕਿ ਵਿਦਿਆਰਥੀਆਂ ਦੇ ਸਮੂਹ ਦੀ ਅਗਵਾਈ ਪਾਰਟੀ ਸਕੱਤਰ ਅਰਵਿੰਦ ਗੁਪਤਾ ਕਰ ਰਹੇ ਸਨ। ਇਸ ਸਮੂਹ ਨੇ ਇਕ ਮੰਗ ਪੱਤਰ ਸੌਂਪ ਕੇ ਯੂਕ੍ਰੇਨ ਤੋਂ ਆਪਣੀ ਨਿਕਾਸੀ ਅਤੇ ਸਰਕਾਰ ਦੇ ਫਿਕਰਮੰਦ ਹੋਣ ਨੂੰ ਲੈ ਕੇ ਆਭਾਰ ਜਤਾਇਆ। ਵਿਦਿਆਰਥੀਆਂ ਨੇ ਸੰਕਟ ਨਾਲ ਨਜਿੱਠਣ 'ਚ ਬਿਨਾਂ ਸ਼ਰਤ ਸਹਿਯੋਗ ਲਈ ਉੱਪ ਰਾਜਪਾਲ ਸਿਨਹਾ ਦੇ ਪ੍ਰਤੀ ਵੀ ਆਭਾਰ ਜਤਾਇਆ।
ਧੀ ਜੰਮੀ ਤਾਂ ਮਾਂ ’ਤੇ ਢਾਹਿਆ ਤਸ਼ੱਦਦ, ਜ਼ਖਮਾਂ ਨੂੰ ਵੇਖ ਕੁੜੀ ਦੇ ਮਾਪਿਆਂ ਦੇ ਉੱਡੇ ਹੋਸ਼
NEXT STORY