ਨੈਸ਼ਨਲ ਡੈਸਕ– ਕੋਰੋਨਾ ਲਾਗ ਦੀ ਤੀਜੀ ਲਹਿਰ ਦੀਆਂ ਸ਼ੰਕਾਵਾਂ ਦੇ ਚਲਦੇ ਕੇਰਲ ’ਚ ਲਾਗ ਦੇ ਨਵੇਂ ਮਾਮਲੇ ਲਗਾਤਾਰ ਸਾਹਮਣੇ ਆਉਣੇਸ਼ੁਰੂ ਹੋ ਗਏ ਹਨ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਕੇਰਲ ’ਚ ਕੋਰੋਨਾ ਬਲਾਸਟ ਨੂੰ ਲੈ ਕੇ ਚਿੰਤਤ ਕੇਰਲ ਸਰਕਾਰ ਨੇ ਮਾਹਿਰਾਂ ਦੀ 6 ਮੈਂਬਰੀ ਟੀਮ ਨੂੰ ਕੇਰਲ ਰਵਾਨਾ ਕੀਤਾ ਹੈ। ਕੋਰੋਨਾ ਦੀ ਸਥਿਤੀ ਕੇਰਲ ’ਚ ਬੇਕਾਬੂ ਹੁੰਦੀ ਜਾ ਰਹੀ ਹੈ ਅਤੇ ਇਨਫੈਕਸ਼ਨ ਦਰ 12 ਫੀਸਦੀ ਤੋਂ ਜ਼ਿਆਦਾ ਪਹੁੰਚ ਗਈ ਹੈ। ਹਾਲਾਤ ਹੁਣ ਇਹ ਹੋ ਗਏ ਹਨ ਕਿ ਦੇਸ਼ ’ਚ ਰੋਜ਼ਾਨਾ ਆਉਣ ਵਾਲੇ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਲਗਭਗ ਅੱਧੇ ਮਾਮਲੇ ਇਕੱਲੇ ਕੇਰਲ ਤੋਂ ਆ ਰਹੇ ਹਨ।
ਸਿਹਤ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੇਰਲ ਭੇਜੇ ਜਾ ਰਹੇ ਮਾਹਿਰਾਂ ਦੀ ਟੀਮ ਦੀ ਅਗਵਾਈ ਨੈਸ਼ਨਲ ਸੈਂਟਰ ਫਾਰ ਡਿਜੀਜ਼ ਕੰਟਰੋਲ (ਐੱਨ.ਸੀ.ਡੀ.ਸੀ.) ਦੇ ਨਿਰਦੇਸ਼ਕ ਡਾਕਟਰ ਐੱਸ.ਕੇ. ਸਿੰਗ ਕਰ ਰਹੇ ਹਨ। ਇਸ ਟੀਮ ਦਾ ਕੰਮ ਹੈ ਕਿ ਇਹ ਕੇਰਲ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰੇਗੀ ਅਤੇ ਕੋਰੋਨਾ ਨੂੰ ਰੋਕਣ ਦੇ ਉਪਾਵਾਂ ’ਤੇ ਸੁਝਾਅ ਦੇਵੇਗੀ।
ਦੱਸ ਦੇਈਏ ਕਿ ਦੇਸ਼ ਭਰ ’ਚ ਵੀਰਵਾਰ ਨੂੰ ਕੋਰੋਨਾ ਦੇ 43,509 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦੇਸ਼ ’ਚ ਕੋਰੋਨਾ ਪੀੜਤਾ ਦੀ ਗਿਣਤੀ ਵਧ ਕੇ 3,15,28,114 ਹੋ ਗਈ। ਇਨ੍ਹਾਂ ’ਚੋਂ ਮਰੀਜ਼ਾਂ ਦੇ 22 ਹਜ਼ਾਰ ਤੋਂ ਜ਼ਿਆਦਾ ਮਾਮਲੇ ਇਕੱਲੇ ਕੇਰਲ ਸੂਬੇ ਦੇ ਹੀ ਹਨ। ਕੋਰੋਨਾ ਇਨਫੈਕਸ਼ਨ ਦੇ ਕਾਬੂ ਪਾਉਣ ਲਈ ਕੇਰਲ ਸਰਕਾਰ ਨੇ 31 ਜੁਲਾਈ ਅਤੇ 1 ਅਗਸਤ ਨੂੰ ਸੂਬੇ ’ਚ ਪੂਰਨ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਹੈ।
3841 ਕਸ਼ਮੀਰੀ ਪ੍ਰਵਾਸੀ ਨੌਜਵਾਨ ਪਰਤੇ ਕਸ਼ਮੀਰ, ਵੱਖ-ਵੱਖ ਜ਼ਿਲ੍ਹਿਆਂ 'ਚ 1997 ਨੂੰ ਮਿਲੀਆਂ ਨੌਕਰੀਆਂ
NEXT STORY