ਅਯੁੱਧਿਆ- ਅਯੁੱਧਿਆ 'ਚ ਭਗਵਾਨ ਰਾਮ ਦੇ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਆਉਣ ਵਾਲੀ 22 ਜਨਵਰੀ ਨੂੰ ਦੁਪਹਿਰ 12 ਵਜ ਕੇ 20 ਮਿੰਟ 'ਤੇ ਹੋਵੇਗੀ। ਰਾਮ ਮੰਦਰ ਦੀ ਉਸਾਰੀ ਕਰਵਾ ਰਹੀ ਸੰਸਥਾ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਗਿਆ ਕਿ ਪ੍ਰਾਣ ਪ੍ਰਤਿਸ਼ਠਾ ਦੁਪਹਿਰ 12 ਵਜ ਕੇ 20 ਮਿੰਟ 'ਤੇ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਾਣ ਪ੍ਰਤਿਸ਼ਠਾ ਮਗਰੋਂ ਆਰਤੀ ਕਰੋ, ਆਲੇ-ਦੁਆਲੇ ਦੇ ਗੁਆਂਢ ਦੇ ਬਜ਼ਾਰਾਂ ਵਿਚ, ਮੁਹੱਲਿਆਂ 'ਚ ਭਗਵਾਨ ਦਾ ਪ੍ਰਸਾਦ ਵੰਡੋ ਅਤੇ ਸ਼ਾਮ ਵਲੇ ਸੂਰਜ ਡੁੱਬਣ ਮਗਰੋਂ ਦੀਵੇ ਜਗਾਓ।
ਅਜਿਹੀ ਹੀ ਬੇਨਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਤੋਂ ਪੂਰੀ ਦੁਨੀਆ ਨੂੰ ਕੀਤੀ ਹੈ। ਅਯੁੱਧਿਆ ਵਿਚ ਬਣ ਰਹੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਆਉਣ ਵਾਲੀ 22 ਜਨਵਰੀ ਨੂੰ ਕੀਤੀ ਜਾਵੇਗੀ। ਇਸ ਨੂੰ ਲੈ ਕੇ ਜ਼ੋਰਦਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੇਸ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਨੂੰ ਸੱਦਾ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ 9 ਨਵੰਬਰ 2019 ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ਵਿਚ ਫ਼ੈਸਲਾ ਸੁਣਾਉਂਦੇ ਹੋਏ ਵਿਵਾਦਪੂਰਪਨ ਅਸਥਾਨ 'ਤੇ ਰਾਮ ਮੰਦਰ ਦੀ ਉਸਾਰੀ ਕਰਾਉਣ ਦੇ ਹੁਕਮ ਦਿੱਤੇ ਸਨ। ਇਸ ਦੀ ਉਸਾਰੀ ਲਈ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦਾ ਗਠਨ ਕੀਤਾ ਗਿਆ ਸੀ।
ਗਰਭ ਗ੍ਰਹਿ ’ਚ ਸਥਾਪਿਤ ਹੋਣ ਵਾਲੀ ਰਾਮਲੱਲਾ ਦੀ ਮੂਰਤੀ ਫਾਈਨਲ, ਨੀਲੇ ਪੱਥਰ ਨਾਲ ਕੀਤੀ ਗਈ ਹੈ ਤਿਆਰ
NEXT STORY