ਨਵੀਂ ਦਿੱਲੀ— ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ (CGPSC) ਨੇ ਸਹਾਇਕ ਪ੍ਰੋਫ਼ੈਸਰ (ਮੈਡੀਕਲ ਸਿੱਖਿਆ ਮਹਿਕਮਾ) ਦੇ ਅਹੁਦਿਆਂ ’ਤੇ ਭਰਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ 140 ਖਾਲੀ ਅਸਾਮੀਆਂ ਲਈ 2 ਅਪ੍ਰੈਲ 2021 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਿੱਖਿਅਕ ਯੋਗਤਾ—
ਉਮੀਦਵਾਰ ਨੂੰ 55 ਫ਼ੀਸਦੀ ਅੰਕਾਂ ਨਾਲ ਸਬੰਧਤ ਵਿਸ਼ੇ ਵਿਚ ਮਾਸਟਰਸ ਡਿਗਰੀ ਪਾਸ ਹੋਣੀ ਚਾਹੀਦੀ ਹੈ।
ਫਿਜ਼ੀਓਲੋਜੀ, ਬਾਇਓਕੈਮਿਸਟਰੀ, ਫਾਰਮਾਸੋਲੋਜੀ, ਪੈਥੋਲੋਜੀ, ਮਾਈਕਰੋਬਾਇਓਲੋਜੀ, ਫੋਰੈਂਸਿਕ ਮੈਡੀਸਨ,ਕਮਿਊਨਿਟੀ ਮੈਡੀਸਨ, ਮੈਡੀਸਨ,ਟੀ. ਬੀ. ਐਂਡ ਚੈਸਟ, ਆਰਥੋਪੀਡਿਕਸ, ਥੈਰੇਸਿਕ ਸਰਜਰੀ, ਬਾਲ ਰੋਗ: ਉਮੀਦਵਾਰ ਨੂੰ ਸਟੇਟ ਮੈਡੀਕਲ ਰਜਿਸਟਰ ਜਾਂ ਇੰਡੀਅਨ ਮੈਡੀਕਲ ਰਜਿਸਟਰ ’ਚ ਵੀ ਰਜਿਸਟਰਡ ਹੋਣਾ ਚਾਹੀਦਾ ਹੈ। ਗੈਰ-ਮੈਡੀਕਲ ਯੋਗਤਾ ਲਈ ਲਾਜ਼ਮੀ ਨਹੀਂ ਹੈ।
ਉਮਰ ਹੱਦ—
ਛੱਤੀਸਗੜ੍ਹ ਸੂਬੇ ਨਾਲ ਸਬੰਧਤ ਉਮੀਦਵਾਰਾਂ ਲਈ ਉਮਰ 25 ਸਾਲ ਤੋਂ 40 ਸਾਲ ਜਦਕਿ ਹੋਰ ਸੂਬਿਆਂ ਦੇ ਉਮੀਦਵਾਰਾਂ ਲਈ ਉਮਰ ਹੱਦ 25 ਸਾਲ ਤੋਂ 30 ਸਾਲ ਦਰਮਿਆਨ ਹੈ।
ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਅਪਲਾਈ ਲਈ ਤਾਰੀਖ਼- 2 ਅਪ੍ਰੈਲ 2021
ਆਨਲਆਈਨ ਅਪਲਾਈ ਦੀ ਆਖ਼ਰੀ ਤਾਰੀਖ਼- 1 ਮਈ 2021
ਕੁੱਲ ਅਸਾਮੀਆਂ—
ਕਮਿਸ਼ਨ ਨੇ 140 ਖਾਲੀ ਅਸਾਮੀਆਂ ਲਈ ਸਹਾਇਕ ਪ੍ਰੋਫ਼ੈਸਰ ਲਈ ਭਰਤੀਆਂ ਕੱਢੀਆਂ ਹਨ।
ਇੰਝ ਕਰੋ ਅਪਲਾਈ—
ਇੱਛੁਕ ਉਮੀਦਵਾਰ 2 ਅਪੈ੍ਰਲ 2021 ਤੋਂ 1 ਮਈ 2021 ਤੱਕ http://www.psc.cg.gov.in/ ’ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ/ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਹੇਠਾਂ ਅਧਿਕਾਰਤ ਨੋਟੀਫ਼ਿਕੇਸ਼ਨ ’ਤੇ ਕਲਿੱਕ ਕਰ ਸਕਦੇ ਹੋ-
http://www.psc.cg.gov.in/pdf/Advertisement/ADV_ASSISTANT_PROFESSOR_MEDICAL_2021_24032021.pdf
ਹਸਪਤਾਲ ’ਚ ਦਾਖਲ ਸ਼ਰਦ ਪਵਾਰ ਦਾ ਪੀ.ਐੱਮ. ਮੋਦੀ ਨੇ ਫੋਨ ’ਤੇ ਪੁੱਛਿਆ ਹਾਲ
NEXT STORY