ਪਟਨਾ— ਬਿਹਾਰ 'ਚ ਫੈਲੇ ਜਾਨਲੇਵਾ ਚਮਕੀ ਬੁਖਾਰ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਦੇਖਦੇ ਹੀ ਦੇਖਦੇ ਇਸ ਬੀਮਾਰੀ ਨੇ ਮਹਾਮਾਰੀ ਦਾ ਰੂਪ ਲੈ ਲਿਆ ਹੈ ਅਤੇ 113 ਬੱਚਿਆਂ ਦੀ ਜਾਨ ਲੈ ਲਈ ਹੈ। ਹੁਣ ਇਹ ਡਰ ਇੰਨਾ ਫੈਲ ਗਿਆ ਹੈ ਕਿ ਲੋਕ ਆਪਣਾ ਪਿੰਡ ਛੱਡ ਕੇ ਜਾ ਰਹੇ ਹਨ, ਕਿਉਂਕਿ ਮਾਂ-ਬਾਪ ਦੇ ਮਨ 'ਚ ਡਰ ਹੈ ਕਿ ਕਿਤੇ ਉਨ੍ਹਾਂ ਦੇ ਬੱਚੇ ਵੀ ਇਸੇ ਬੀਮਾਰੀ ਦਾ ਸ਼ਿਕਾਰ ਨਾ ਹੋ ਜਾਣ। ਮੁਜ਼ੱਫਰਪੁਰ ਤੋਂ ਇਲਾਵਾ ਵੈਸ਼ਾਲੀ ਦੇ ਕਈ ਪਿੰਡਾਂ ਤੋਂ ਵੀ ਲੋਕ ਪਲਾਇਨ ਕਰ ਰਹੇ ਹਨ। ਅਜਿਹੀ ਹੀ ਇਕ ਕਹਾਣੀ ਹੈ ਵੈਸ਼ਾਲੀ ਜ਼ਿਲੇ ਦੇ ਭਗਵਾਨਪੁਰ ਬਲਾਕ ਦੀ। ਜਿੱਥੇ ਹਰਵੰਸ਼ਪੁਰ ਪਿੰਡ 'ਚ ਚਮਕੀ ਬੁਖਾਰ ਕਾਰਨ 6 ਬੱਚਿਆਂ ਦੀ ਮੌਤ ਹੋ ਗਈ ਹੈ। ਲਾਸ਼ ਦੀ ਉਮਰ ਜਿੰਨੀ ਘੱਟ ਹੁੰਦੀ ਹੈ, ਓਨਾ ਹੀ ਦਰਦ ਉਸ ਨੂੰ ਮੋਢਿਆਂ 'ਤੇ ਚੁੱਕਣ 'ਚ ਹੁੰਦਾ ਹੈ। ਹਰਵੰਸ਼ਪੁਰ ਦੀ ਤ੍ਰਾਸਦੀ ਇਹ ਹੀ ਹੈ। ਪਿੰਡ 'ਚ 6 ਬੱਚੇ ਦਮ ਤੋੜ ਚੁਕੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਹਾਲੇ ਤੱਕ ਸੁਧ ਨਹੀਂ ਲੈਣ ਆਇਆ ਹੈ। ਇਸੇ ਪਿੰਡ ਦੇ ਚਤੁਰੀ ਸਹਿਨੀ ਦੇ 2 ਬੇਟਿਆਂ ਨੂੰ ਇਹ ਬੀਮਾਰੀ ਹੋਈ, ਪਹਿਲੇ ਵੱਡੇ ਬੇਟਾ ਬੀਮਾਰ ਹੋਇਆ ਅਤੇ ਫਿਰ ਛੋਟਾ ਅਤੇ ਦੋਹਾਂ ਨੇ ਹੀ ਦਮ ਤੋੜ ਦਿੱਤਾ।
ਇਸੇ ਘਰ ਤੋਂ ਅੱਗੇ ਵਧੇ ਤਾਂ ਰਾਜੇਸ਼ ਸਹਿਨੀ ਦਾ ਦਰਦ ਵੀ ਕੁਝ ਅਜਿਹਾ ਹੀ ਹੈ। ਉਨ੍ਹਾਂ ਦੀ 7 ਸਾਲਾ ਬੇਟੀ ਦਾ ਜੀਵਨ ਇਸੇ ਤਰ੍ਹਾਂ ਖਤਮ ਹੋਇਆ। ਮੁਜ਼ੱਫਰਪੁਰ ਦੇ ਹੀ ਮੈਡੀਕਲ ਕਾਲਜ 'ਚ ਉਸ ਦੀ ਮੌਤ ਹੋ ਗਈ ਅਤੇ ਜਦੋਂ ਵਾਰੀ ਮ੍ਰਿਤਕ ਦੇਹ ਨੂੰ ਲਿਜਾਉਣ ਦੀ ਆਈ ਤਾਂ ਘੰਟਿਆਂ ਤੱਕ ਹਸਪਤਾਲ 'ਚ ਇੰਤਜ਼ਾਰ ਵੀ ਕਰਨਾ ਪਿਆ। ਇਸ ਪਿੰਡ 'ਚ 6 ਬੱਚਿਆਂ ਦੀ ਜਾਨ ਚੱਲੇ ਜਾਣ ਕਾਰਨ ਇਹ ਸੁੰਨਸਾਨ ਪਿਆ ਹੈ। ਲੋਕ ਆਪਣੇ ਪਰਿਵਾਰ ਵਾਲਿਆਂ ਨੂੰ ਦੂਜੇ ਪਿੰਡ 'ਚ ਭੇਜ ਰਹੇ ਹਨ ਤਾਂ ਕਿ ਉਹ ਇਸ ਬੀਮਾਰੀ ਦਾ ਸ਼ਿਕਾਰ ਨਾ ਹੋਣ। ਕੁਝ ਲੋਕ ਮਜ਼ਬੂਰੀ 'ਚ ਹਨ, ਇਸ ਲਈ ਪਿੰਡ ਨਹੀਂ ਛੱਡ ਪਾ ਰਹੇ ਹਨ। ਹਾਲਾਂਕਿ ਉਨ੍ਹਾਂ ਦੀ ਸ਼ਿਕਾਇਤ ਹੈ ਕਿ ਕੋਈ ਉਨ੍ਹਾਂ ਦੀ ਸੁਧ ਕਿਉਂ ਨਹੀਂ ਲੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੈਸ਼ਾਲੀ ਜ਼ਿਲੇ 'ਚ 17 ਬੱਚਿਆਂ ਦੀ ਮੌਤ ਹੋਈ ਹੈ ਪਰ ਇਨ੍ਹਾਂ 'ਚੋਂ ਕਈ ਬੱਚਿਆਂ ਨੂੰ ਚਮਕੀ ਬੁਖਾਰ ਨਾਲ ਮਰਨ ਵਾਲੇ ਬੱਚਿਆਂ ਦੀ ਲਿਸਟ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਹਰਵੰਸ਼ਪੁਰ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਨੂੰ ਇਸ ਬੀਮਾਰੀ ਦੀ ਪਹਿਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਪਰ ਜਦੋਂ ਇਹ ਘਟਨਾਵਾਂ ਹੋਣ ਲੱਗੀਆਂ, ਹੁਣ ਆਂਗਨਵਾੜੀ ਦੀਆਂ ਸੇਵੀਕਾਵਾਂ ਉਨ੍ਹਾਂ ਨੂੰ ਇਸ ਬੀਮਾਰੀ ਦੇ ਬਚਾਅ ਬਾਰੇ ਦੱਸਣ ਆਈਆਂ ਸਨ।
ਮੰਡੀ 'ਚ HRTC ਬੱਸ ਹਾਦਸਾਗ੍ਰਸਤ, 30 ਯਾਤਰੀ ਜ਼ਖਮੀ
NEXT STORY