ਨਵੀਂ ਦਿੱਲੀ- ਸਾਲ 2026 ਦਾ ਪਹਿਲਾ ਚੰਦਰ ਗ੍ਰਹਿਣ 3 ਮਾਰਚ 2026 ਨੂੰ ਲੱਗਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਹ ਗ੍ਰਹਿਣ ਹੋਲੀ ਦੇ ਤਿਉਹਾਰ ਵਾਲੇ ਦਿਨ ਲੱਗ ਰਿਹਾ ਹੈ। ਹਿੰਦੂ ਪੰਚਾਂਗ ਅਨੁਸਾਰ 3 ਮਾਰਚ ਦੀ ਰਾਤ ਨੂੰ ਹੋਲਿਕਾ ਦਹਿਨ ਹੋਵੇਗਾ ਅਤੇ ਅਗਲੇ ਦਿਨ 4 ਮਾਰਚ ਨੂੰ ਰੰਗਾਂ ਵਾਲੀ ਹੋਲੀ ਖੇਡੀ ਜਾਵੇਗੀ। ਇਹ ਚੰਦਰ ਗ੍ਰਹਿਣ ਪੂਰਵਾਫਾਲਗੁਨੀ ਨਕਸ਼ਤਰ ਅਤੇ ਸਿੰਘ ਰਾਸ਼ੀ ਵਿੱਚ ਲੱਗੇਗਾ।
ਭਾਰਤ 'ਚ ਗ੍ਰਹਿਣ ਦਾ ਸਮਾਂ ਅਤੇ ਦਿਖਾਈ ਦੇਣ ਵਾਲੇ ਇਲਾਕੇ ਇਹ ਚੰਦਰ ਗ੍ਰਹਿਣ ਭਾਰਤ 'ਚ ਦਿਖਾਈ ਦੇਵੇਗਾ, ਜਿਸ ਕਾਰਨ ਇਸ ਦਾ ਸੂਤਕ ਕਾਲ ਵੀ ਮਾਨਤਾ ਪ੍ਰਾਪਤ ਹੋਵੇਗਾ। ਭਾਰਤੀ ਸਮੇਂ ਅਨੁਸਾਰ ਗ੍ਰਹਿਣ ਦੇ ਮੁੱਖ ਵੇਰਵੇ ਹੇਠ ਲਿਖੇ ਅਨੁਸਾਰ ਹਨ:
ਗ੍ਰਹਿਣ ਦਾ ਆਰੰਭ: ਦੁਪਹਿਰ 03:20 ਵਜੇ।
ਗ੍ਰਹਿਣ ਦੀ ਸਮਾਪਤੀ: ਸ਼ਾਮ 06:47 ਵਜੇ।
ਕੁੱਲ ਮਿਆਦ: 3 ਘੰਟੇ 27 ਮਿੰਟ।
ਸੂਤਕ ਕਾਲ: ਗ੍ਰਹਿਣ ਤੋਂ 9 ਘੰਟੇ ਪਹਿਲਾਂ, ਯਾਨੀ ਸਵੇਰੇ 06:20 ਵਜੇ ਸ਼ੁਰੂ ਹੋ ਜਾਵੇਗਾ।
ਇਹ ਗ੍ਰਹਿਣ ਭਾਰਤ ਦੇ ਉੱਤਰ-ਪੂਰਬੀ ਹਿੱਸਿਆਂ ਜਿਵੇਂ ਕਿ ਆਸਾਮ, ਮਨੀਪੁਰ, ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਅਤੇ ਬੰਗਾਲ ਦੇ ਉੱਤਰੀ-ਪੂਰਬੀ ਖੇਤਰਾਂ 'ਚ ਦੇਖਿਆ ਜਾ ਸਕੇਗਾ।
ਇਨ੍ਹਾਂ 5 ਰਾਸ਼ੀਆਂ 'ਤੇ ਪਵੇਗਾ ਨਕਾਰਾਤਮਕ ਪ੍ਰਭਾਵ ਜੋਤਿਸ਼ ਗਣਨਾ ਅਨੁਸਾਰ, ਇਸ ਚੰਦਰ ਗ੍ਰਹਿਣ ਦਾ ਪੰਜ ਰਾਸ਼ੀਆਂ 'ਤੇ ਮਾੜਾ ਅਸਰ ਪੈ ਸਕਦਾ ਹੈ:
ਮੇਸ਼ ਰਾਸ਼ੀ: ਖਰਚਿਆਂ 'ਚ ਵਾਧਾ ਹੋਵੇਗਾ ਅਤੇ ਪੈਸੇ ਦੀ ਬੱਚਤ ਕਰਨੀ ਮੁਸ਼ਕਲ ਹੋ ਜਾਵੇਗੀ।
ਕਰਕ ਰਾਸ਼ੀ: ਵਪਾਰ 'ਚ ਘਾਟਾ ਪੈ ਸਕਦਾ ਹੈ ਅਤੇ ਆਮਦਨ ਦੇ ਸਰੋਤ ਘਟ ਸਕਦੇ ਹਨ।
ਸਿੰਘ ਰਾਸ਼ੀ: ਗ੍ਰਹਿਣ ਇਸੇ ਰਾਸ਼ੀ 'ਚ ਲੱਗ ਰਿਹਾ ਹੈ, ਜਿਸ ਕਾਰਨ ਸਰੀਰਕ ਕਸ਼ਟ, ਹਾਦਸੇ ਦਾ ਡਰ ਅਤੇ ਆਰਥਿਕ ਤੰਗੀ ਹੋ ਸਕਦੀ ਹੈ।
ਬ੍ਰਿਸ਼ਚਕ ਰਾਸ਼ੀ: ਸਿਹਤ ਸਬੰਧੀ ਸਮੱਸਿਆਵਾਂ ਅਤੇ ਮਾਨਸਿਕ ਚਿੰਤਾ ਵਧ ਸਕਦੀ ਹੈ।
ਮੀਨ ਰਾਸ਼ੀ: ਬਣਦੇ ਕੰਮ ਵਿਗੜ ਸਕਦੇ ਹਨ ਅਤੇ ਪਰਿਵਾਰ 'ਚ ਤਣਾਅ ਵਾਲਾ ਮਾਹੌਲ ਰਹਿ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਜੰਮੂ-ਕਸ਼ਮੀਰ 'ਚ ਸ਼ਹਾਦਤ ਦਾ ਜਾਮ ਪੀ ਗਿਆ ਪੰਜਾਬ ਦਾ ਜਵਾਨ ! ਦੇਸ਼ ਦੀ ਸੁਰੱਖਿਆ ਲਈ ਦਿੱਤੀ ਕੁਰਬਾਨੀ
NEXT STORY