ਬੈਂਗਲੁਰੂ- ਭਾਰਤ ਦਾ ਚੰਨ ਮਿਸ਼ਨ ਚੰਦਰਯਾਨ-3 ਚੰਦਰਮਾ ਦੀ ਸਤ੍ਹਾ 'ਤੇ ਸਫ਼ਲਤਾਪੂਰਵਕ ਕੰਮ ਕਰ ਰਿਹਾ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਹ ਜਾਣਕਾਰੀ ਦਿੱਤੀ। ਇਸਰੋ ਮੁਤਾਬਕ ਚੰਦਰਯਾਨ-3 ਮਿਸ਼ਨ ਰੋਵਰ 'ਪ੍ਰਗਿਆਨ' ਚੰਦਰਮਾ ਦੀ ਸਤ੍ਹਾ 'ਤੇ ਇਕ ਟੋਏ ਦੇ ਕਾਫੀ ਨੇੜੇ ਪਹੁੰਚ ਗਿਆ, ਜਿਸ ਤੋਂ ਬਾਅਦ ਉਸ ਨੂੰ ਪਿੱਛੇ ਜਾਣ ਦਾ ਨਿਰਦੇਸ਼ ਦਿੱਤਾ ਗਿਆ। ਇਸਰੋ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਕਿਹਾ ਕਿ ਇਹ ਹੁਣ ਸੁਰੱਖਿਅਤ ਰੂਪ ਨਾਲ ਨਵੇਂ ਮਾਰਗ ਵੱਲ ਅੱਗੇ ਵੱਧ ਰਿਹਾ ਹੈ।
ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ
ਰੋਵਰ ਨੂੰ ਹੁਣ 9 ਦਿਨਾਂ 'ਚ ਆਪਣਾ ਬਾਕੀ ਕੰਮ ਕਰਨਾ ਹੋਵੇਗਾ ਪੂਰਾ
ਉੱਥੇ ਹੀ ਰੋਵਰ ਨੂੰ ਚੰਨ 'ਤੇ ਆਪਣਾ ਮੂਨ ਮਿਸ਼ਨ ਪੂਰਾ ਕਰਦੇ ਹੋਏ 5 ਦਿਨ ਬੀਤ ਚੁੱਕੇ ਹਨ। ਰੋਵਰ ਨੇ ਬਚੇ ਹੋਏ 9 ਦਿਨਾਂ ਵਿਚ ਆਪਣਾ ਬਾਕੀ ਕੰਮ ਪੂਰਾ ਕਰਨਾ ਹੈ। ਇਸ ਲਈ ਇਸਰੋ ਪੂਰੀ ਤਰ੍ਹਾਂ ਰੋਵਰ ਨਾਲ ਦੌੜ ਵਿਚ ਸ਼ਾਮਲ ਹੈ। ਇਹ ਕੋਸ਼ਿਸ਼ ਕਰਨੀ ਹੋਵੇਗੀ ਕਿ ਉਹ ਚੰਦਰਮਾ 'ਤੇ 300-400 ਮੀਟਰ ਦੀ ਦੂਰੀ ਤੈਅ ਕਰ ਲਵੇ। ਰੋਵਰ ਨੂੰ ਚੰਨ ਦੀ ਸਤ੍ਹਾ 'ਤੇ ਵੱਧ ਤੋਂ ਵੱਧ ਦੂਰੀ ਤੈਅ ਕਰ ਕੇ ਸਾਊਥ ਪੋਲ (ਦੱਖਣੀ ਧਰੁਵ) ਬਾਰੇ ਜਾਣਕਾਰੀ ਇਕੱਠੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ- ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ
ਚੰਦਰਮਾ ਦੀ ਰਹੱਸਾਂ ਦੀ ਖੋਜ ਵਿਚ ਰੋਵਰ
ਵਿਗਿਆਨੀ ਨੀਲੇਸ਼ ਦੇਸਾਈ ਨੇ ਐਤਵਾਰ ਨੂੰ ਇਸ ਬਾਰੇ ਦੱਸਿਆ ਸੀ ਕਿ ਚੰਦਰਯਾਨ-3 ਦੀ ਸੁਰੱਖਿਅਤ ਅਤੇ ਸਾਫਟ ਲੈਂਡਿੰਗ, ਰੋਵਰ ਨੂੰ ਚੰਦਰਮਾ 'ਤੇ ਵਿਖਾਉਣਾ ਅਤੇ ਤਿੰਨ ਮਿਸ਼ਨ ਵਿਚੋਂ ਦੋ ਪੂਰੇ ਹੋ ਚੁੱਕਾ ਹੈ। ਹੁਣ ਤੀਜੇ ਮਿਸ਼ਨ ਤਹਿਤ ਪ੍ਰਗਿਆਨ ਰੋਵਰ ਦੱਖਣੀ ਧਰੁਵ ਦੇ ਰਹੱਸਾਂ ਦੀ ਖੋਜ ਵਿਚ ਸ਼ਿਵਸ਼ਕਤੀ ਕੇਂਦਰ ਦੇ ਆਲੇ-ਦੁਆਲੇ ਘੁੰਮ ਰਿਹਾ ਹੈ।
ਇਹ ਵੀ ਪੜ੍ਹੋ- ਚੰਦਰਯਾਨ-3: ਇਸਰੋ ਨੇ ਦਿੱਤੀ ਵੱਡੀ ਖੁਸ਼ਖ਼ਬਰੀ, ਪ੍ਰਗਿਆਨ ਰੋਵਰ ਨੇ ਪਾਰ ਕੀਤੀ ਪਹਿਲੀ ਰੁਕਾਵਟ
ਸੂਰਜ ਡੁੱਬਣ ਤੋਂ ਪਹਿਲਾਂ ਪੂਰਾ ਕਰਨਾ ਹੋਵੇਗਾ ਮੂਨ ਮਿਸ਼ਨ
ਦੱਸ ਦੇਈਏ ਕਿ ਇਸਰੋ ਦਾ ਮਿਸ਼ਨ ਰੋਵਰ ਚੰਦਰਮਾ ਦੇ ਦੱਖਣੀ ਧਰੁਵ ਤੋਂ ਜਿੰਨੀ ਸੰਭਵ ਹੋਵੇ, ਓਨੀਂ ਦੂਰੀ ਤੈਅ ਕਰਨਾ, ਕਿਉਂਕਿ ਜਿਸ ਪਲ ਸੂਰਜ ਡੁੱਬ ਜਾਵੇਗਾ, ਉਸ ਸਮੇਂ ਚੰਦਰਮਾ ਦੇ ਦੱਖਣੀ ਧਰੁਵ 'ਤੇ ਹਨ੍ਹੇਰਾ ਛਾ ਜਾਵੇਗਾ ਅਤੇ ਤਾਪਮਾਨ ਸਿਫ਼ਰ ਤੋਂ 180 ਡਿਗਰੀ ਸੈਲਸੀਅਸ ਤੱਕ ਹੇਠਾਂ ਚੱਲਾ ਜਾਵੇਗਾ। ਅਜਿਹੇ ਵਿਚ ਰੋਵਰ ਕੰਮ ਕਰਨਾ ਬੰਦ ਕਰ ਦੇਵੇਗਾ। ਚੰਦਰਯਾਨ-3 ਨੇ 23 ਅਗਸਤ ਨੂੰ ਚੰਦਰਮਾ 'ਤੇ ਸਫ਼ਲਤਾਪੂਰਵਕ ਲੈਂਡਿੰਗ ਕੀਤੀ ਅਤੇ ਉੱਥੇ ਰੋਵਰ ਤਾਇਨਾਤ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰਨਾਥ ਯਾਤਰਾ : ਚੰਦਨਵਾੜੀ ਪੁੱਜੀ ਬਾਬਾ ਅਮਰਨਾਥ ਦੀ ਪਵਿੱਤਰ ਛੜੀ ਮੁਬਾਰਕ
NEXT STORY