ਵਾਸ਼ਿੰਗਟਨ - ਭਾਰਤ ਦੇ ਇਤਿਹਾਸਕ ਚੰਦਰਯਾਨ-3 ਮਿਸ਼ਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੱਡੀ ਉਪਲਬਧੀ ਹਾਸਲ ਹੋਈ ਹੈ। ਇਸ ਮਿਸ਼ਨ ਨੂੰ ਅਮਰੀਕਨ ਇੰਸਟੀਚਿਊਟ ਆਫ਼ ਐਰੋਨੌਟਿਕਸ ਐਂਡ ਐਸਟ੍ਰੋਨੌਟਿਕਸ (ਏ. ਆਈ. ਏ. ਏ.) ਵੱਲੋਂ ‘2026 ਗੋਡਾਰਡ ਐਸਟ੍ਰੋਨੌਟਿਕਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਪੁਲਾੜ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿਚ ਦੁਨੀਆ ਦੇ ਸਭ ਤੋਂ ਵੱਕਾਰੀ ਪੁਰਸਕਾਰਾਂ ’ਚੋਂ ਇਕ ਮੰਨਿਆ ਜਾਂਦਾ ਹੈ।
ਇਹ ਸਮਾਰੋਹ 21 ਮਈ ਨੂੰ ਵਾਸ਼ਿੰਗਟਨ ਡੀ. ਸੀ. ਵਿਚ ਆਯੋਜਿਤ ਏ. ਆਈ. ਏ. ਏ. ਏ., ਐੱਸ. ਸੀ. ਈ. ਐੱਨ. ਡੀ. 2026 ਕਾਨਫਰੰਸ ਦੌਰਾਨ ਹੋਇਆ, ਜਿਥੇ ਭਾਰਤ ਵੱਲੋਂ ਇਹ ਪੁਰਸਕਾਰ ਵਿਨੇ ਕਵਾਤਰਾ ਨੇ ਪ੍ਰਾਪਤ ਕੀਤਾ।
ਭਾਰਤੀ ਪੁਲਾੜ ਖੋਜ ਸੰਗਠਨ (ਆਈ. ਐੱਸ. ਆਰ. ਓ.) ਦੇ ਇਸ ਮਿਸ਼ਨ ਨੇ 2023 ’ਚ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਸਫ਼ਲ ਲੈਂਡਿੰਗ ਕਰ ਕੇ ਇਤਿਹਾਸ ਰਚਿਆ ਸੀ, ਜਿਸ ਨਾਲ ਭਾਰਤ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਸੀ। ਇਸ ਉਪਲਬਧੀ ਨੂੰ ਹੁਣ ਗਲੋਬਲ ਪੱਧਰ ’ਤੇ ਰਸਮੀ ਸਨਮਾਨ ਮਿਲਣ ਨਾਲ ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਅੰਤਰਰਾਸ਼ਟਰੀ ਸਾਖ ਹੋਰ ਮਜ਼ਬੂਤ ਹੋਈ ਹੈ।
ਦਿੱਲੀ: ਸ਼ਾਸਤਰੀ ਪਾਰਕ ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ! ਭੜਕੇ ਲੋਕਾਂ ਨੇ ਫਾਇਰ ਬ੍ਰਿਗੇਡ 'ਤੇ ਕੀਤਾ ਪਥਰਾਅ
NEXT STORY