ਨੈਸ਼ਨਲ ਡੈਸਕ-ਚੋਣ ਕਮਿਸ਼ਨ ਨੇ ਵੀਰਵਾਰ ਨੂੰ ਮਣੀਪੁਰ 'ਚ ਦੋ ਪੜਾਅ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰਿਖ਼ਾਂ 'ਚ ਫੇਰਬਦਲ ਕੀਤਾ ਅਤੇ ਹੁਣ ਉਥੇ 28 ਫਰਵਰੀ ਅਤੇ 5 ਮਾਰਚ ਨੂੰ ਵੋਟਾਂ ਪੈਣਗੀਆਂ। ਇਸ ਤੋਂ ਪਹਿਲਾਂ 27 ਫਰਵਰੀ ਅਤੇ 3 ਮਾਰਚ ਨੂੰ ਵੋਟਾਂ ਪੈਣੀਆਂ ਸਨ।
ਇਹ ਵੀ ਪੜ੍ਹੋ :ਯੂਕ੍ਰੇਨ ਸਕੰਟ : ਬ੍ਰਿਟੇਨ ਦੀ ਵਿਦੇਸ਼ ਮੰਤਰੀ ਰੂਸ ਲਈ ਰਵਾਨਾ
ਚੋਣ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ ਕਿ ਇਹ ਫ਼ੈਸਲਾ ਸੂਚਨਾਵਾਂ, ਸਾਜੋ-ਸਾਮਾਨ, ਜ਼ਮੀਨੀ ਸਥਿਤੀਆਂ ਅਤੇ 'ਇਸ ਮਾਮਲੇ 'ਚ ਸਾਰੇ ਤੱਥਾਂ ਅਤੇ ਸਥਿਤੀਆਂ' 'ਤੇ ਆਧਾਰਿਤ ਹੈ। ਕਮਿਸ਼ਨ ਨੇ ਹਾਲ 'ਚ ਪੰਜਾਬ 'ਚ ਵੀ ਵਿਧਾਨ ਸਭ ਚੋਣਾਂ ਦੀਆਂ ਤਾਰਿਖ਼ਾਂ 'ਚ ਬਦਲਾਅ ਕਰਦੇ ਹੋਏ ਇਸ ਨੂੰ 14 ਫਰਵਰੀ ਤੋਂ 20 ਫਰਵਰੀ ਕਰ ਦਿੱਤਾ ਸੀ। ਇਹ ਫੈਸਲਾ ਸੂਬਾ ਸਰਕਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀ ਗਈ ਮੰਗ ਤੋਂ ਬਾਅਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ :ਇਨਕਮ ਟੈਕਸ ਵਿਭਾਗ ਨੇ ਲੁਧਿਆਣਾ ਦੇ 10 ਥਾਵਾਂ ’ਤੇ ਮਾਰੀ ਰੇਡ, ਕਾਰਵਾਈ ’ਚ ਜਿਊਲਰੀ ਵਿਕ੍ਰੇਤਾ ਤੇ ਮਨੀ ਐਕਸਚੇਂਜਰ ਵੀ ਸ਼ਾਮਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਦੀਪੇਂਦਰ ਹੁੱਡਾ ਅਤੇ ਰਾਜੀਵ ਸ਼ੁਕਲਾ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
NEXT STORY