ਲੁਧਿਆਣਾ (ਸੇਠੀ)–ਇਨਕਮ ਟੈਕਸ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਭਾਰੀ ਮਾਤਰਾ ’ਚ ਪੈਰਾਮਿਲਟਰੀ ਫੋਰਸ ਨਾਲ ਮਹਾਨਗਰ ਦੇ 10 ਥਾਵਾਂ ’ਤੇ ਰੇਡ ਮਾਰੀ ਗਈ। ਇਸ ਦੌਰਾਨ ਲੁਧਿਆਣਾ, ਜਲੰਧਰ, ਪਟਿਆਲਾ, ਚੰਡੀਗੜ੍ਹ ਤੋਂ ਆਈਆਂ ਟੀਮਾਂ ਸ਼ਾਮਲ ਰਹੀਆਂ। ਉਕਤ ਰੇਡ ਨਾਮੀ ਜਿਊਲਰੀ ਵਿਕ੍ਰੇਤਾਵਾਂ ਅਤੇ ਘੁੰਮਾਰ ਮੰਡੀ ਦੇ ਮਨੀ ਐਕਸਚੇਂਜਰਾਂ ’ਤੇ ਮਾਰੀ ਗਈ, ਜੋ ਸਾਰਾ ਦਿਨ ਸ਼ਹਿਰ ਭਰ 'ਚ ਚਰਚਾ ਦਾ ਵਿਸ਼ਾ ਬਣੀ ਰਹੀ। ਰੇਡ ਦੌਰਾਨ ਲਗਭਗ 25 ਆਲ੍ਹਾ ਅਧਿਕਾਰੀ ਸ਼ਾਮਲ ਰਹੇ। ਦੱਸ ਦੇਈਏ ਕਿ ਕਾਰਵਾਈ ਜ਼ਿਊਲਰਸ ਅਤੇ ਮਨੀ ਐਕਸਚੇਂਜਰ ਦੇ ਕਾਰਜ ਸਥਾਨਾਂ ਦੇ ਨਾਲ-ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਵੀ ਚੱਲ ਰਹੀ ਹੈ।
ਇਹ ਵੀ ਪੜ੍ਹੋ : ਜੈਸ਼ੰਕਰ ਨੇ ਕਤਰ ਦੇ ਆਪਣੇ ਹਮਰੁਤਬਾ ਨਾਲ ਕੀਤੀ ਮੁਲਾਕਾਤ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਰਵਾਈ ਗੁਪਤ ਰੱਖੀ ਗਈ। ਇਸ ਦੌਰਾਨ ਕੋਈ ਵੀ ਅਧਿਕਾਰੀ ਅੰਦਰੋਂ ਬਾਹਰ ਅਤੇ ਨਾ ਹੀ ਕੋਈ ਬਾਹਰੋਂ ਅੰਦਰ ਗਿਆ। ਉਕਤ ਕਾਰਵਾਈ ਕੁਝ ਦਿਨ ਹੋਰ ਚੱਲ ਸਕਦੀ ਹੈ। ਉਥੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਰਵਾਈ ਹੋ ਸਕਦੀ ਹੈ, ਜਿੱਥੇ ਵਿਭਾਗ ਚੋਣ 'ਚ ਕੈਸ਼ ਦਾ ਲੈਣ-ਦੇਣ ਦੀ ਜਾਂਚ ਕਰੇਗਾ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵਿਭਾਗੀ ਅਧਿਕਾਰੀ ਦਸਤਾਵੇਜ਼ਾਂ, ਅਕਾਊਂਟ ਡਿਟੇਲਸ ਅਤੇ ਮੇਲਜ਼ ਨੂੰ ਚੰਗੀ ਤਰ੍ਹਾਂ ਖੰਗਾਲ ਰਹੇ ਹਨ, ਜਿਸ ਨੂੰ ਕਾਪੀ ਕਰ ਕੇ ਬਾਅਦ 'ਚ ਪੜਤਾਲ ਕੀਤੀ ਜਾਵੇਗੀ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਕਾਰਵਾਈ ਜਾਰੀ ਸੀ।
ਇਹ ਵੀ ਪੜ੍ਹੋ : ਬੀਤੇ ਹਫ਼ਤੇ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਆਈ 17 ਫੀਸਦੀ ਦੀ ਗਿਰਾਵਟ : WHO
ਜਿਊਲਰੀ ਕਾਰੋਬਾਰੀਆਂ ’ਚ ਰੋਸ
ਇਨਕਮ ਟੈਕਸ ਵਿਭਾਗ ਦੀ ਕਾਰਵਾਈ ਨਾਲ ਵਪਾਰ ਜਗਤ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪਹਿਲਾਂ ਹੀ ਜਿਊਲਰੀ ਕਾਰੋਬਾਰ ਕਾਫੀ ਪ੍ਰਭਾਵਿਤ ਹੋਇਆ ਹੈ, ਉੱਪਰੋਂ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਹਨ, ਇਸ ਤਰ੍ਹਾਂ ਦੀਆਂ ਕਾਰਵਾਈਆਂ ਕਾਰੋਬਾਰ ਨੂੰ ਤਬਾਹ ਕਰ ਦੇਣਗੀਆਂ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਵੱਲੋਂ ਮਛਿਆਰਿਆਂ ਲਈ ਵਿਸ਼ੇਸ਼ ਸੋਸਾਇਟੀ ਦੇ ਗਠਨ ਦਾ ਐਲਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਵਿਚ ਇਕ ਦਿਨ 'ਚ ਸਾਹਮਣੇ ਆਏ ਕੋਰੋਨਾ ਦੇ 676 ਮਾਮਲੇ, ਇੰਨੇ ਲੋਕਾਂ ਦੀ ਹੋਈ ਮੌਤ
NEXT STORY