ਨਵੀਂ ਦਿੱਲੀ — ਆਮ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਬਣੇਗੀ। ਜਿੱਤ ਸਪੱਸ਼ਟ ਹੋਣ ਤੋਂ ਬਾਅਦ ਹੁਣ ਸੱਤਾ ਦੇ ਗਲਿਆਰਿਆਂ 'ਚ ਮੰਤਰਾਲਿਆਂ ਦੀ ਵੰਡ ਦੀਆਂ ਅਟਕਲਾਂ ਵੀ ਤੇਜ਼ ਹੋ ਗਈਆਂ ਹਨ।
PM ਮੋਦੀ ਗੋਇਲ ਨੂੰ ਅਗਲੇ ਵਿੱਤ ਮੰਤਰੀ ਦੇ ਰੂਪ ਵਿਚ ਦੇਖ ਰਹੇ!
ਸਭ ਤੋਂ ਜ਼ਿਆਦਾ ਅਟਕਲਾਂ ਵਿੱਤ ਮੰਤਰਾਲੇ ਨੂੰ ਲੈ ਕੇ ਹੋ ਰਹੀਆਂ ਹਨ ਕਿਉਂਕਿ ਵਰਤਮਾਨ ਵਿੱਤ ਮੰਤਰੀ ਅਰੁਣ ਜੇਤਲੀ ਦੀ ਸਿਹਤ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ, ਪਰ ਵਿੱਤ ਮੰਤਰਾਲੇ ਵਿਚ ਉਨ੍ਹਾਂ ਦੀ ਡੂੰਘੀ ਦਿਲਚਸਪੀ ਨੂੰ ਦੇਖਦੇ ਹੋਏ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਫਿਲਹਾਲ ਇਹ ਮੰਤਰਾਲਾ ਉਨ੍ਹਾਂ ਦੇ ਕੋਲ ਹੀ ਰਹਿਣਾ ਦਿੱਤਾ ਜਾਵੇ। ਹਾਲਾਂਕਿ ਜੇਤਲੀ ਦੇ ਬੀਮਾਰ ਹੋਣ ਦੇ ਦੌਰਾਨ ਦੋ ਵਾਰ ਰੇਲਵੇ ਮੰਤਰੀ ਪਿਯੂਸ਼ ਗੋਇਲ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਚੁੱਕੇ ਹਨ ਅਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਗੋਇਲ ਨੂੰ ਅਗਲੇ ਵਿੱਤ ਮੰਤਰੀ ਦੇ ਰੂਪ ਵਿਚ ਤਿਆਰ ਕਰ ਰਹੇ ਹਨ।
ਅੰਤਰਿਮ ਬਜਟ ਪੇਸ਼ ਕੀਤਾ ਸੀ ਪੀਯੂਸ਼ ਗੋਇਲ ਨੇ
ਪ੍ਰਧਾਨ ਮੰਤਰੀ ਮੋਦੀ ਦੀ ਨਜ਼ਰ 'ਚ ਗੋਇਲ ਦੀ ਕਾਬਲਿਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2014 ਵਿਚ ਮੋਦੀ ਸਰਕਾਰ ਦੇ ਗਠਨ 'ਤੇ ਗੋਇਲ ਨੂੰ ਬਿਜਲੀ ਰਾਜ ਮੰਤਰੀ ਬਣਾਇਆ ਗਿਆ ਅਤੇ ਲਗਭਗ ਤਿੰਨ ਸਾਲ ਦੇ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੰਦੇ ਹੋਏ ਰੇਲਵੇ ਮੰਤਰੀ ਬਣਾ ਦਿੱਤਾ ਗਿਆ। ਹਾਲਾਂਕਿ ਇਸ ਸਾਲ ਫਰਵਰੀ ਵਿਚ ਜੇਤਲੀ ਦੀ ਗੈਰਮੌਜੂਦਗੀ 'ਚ ਅੰਤਰਿਮ ਬਜਟ ਪੇਸ਼ ਕਰਨ ਦੇ ਲਈ ਗੋਇਲ ਨੂੰ ਵਿੱਤ ਮੰਤਰਾਲੇ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਜਦੋਂਕਿ ਸੁਰੇਸ਼ ਪ੍ਰਭੂ ਵਰਗੇ ਮੰਤਰੀ ਵੀ ਸਰਕਾਰ ਕੋਲ ਮੌਜੂਦ ਸਨ। ਫਿਲਹਾਲ ਗੋਇਲ ਰੇਲਵੇ ਦੇ ਨਾਲ ਕੋਇਲਾ ਮੰਤਰੀ ਵੀ ਹਨ।
ਵਿੱਤ ਮੰਤਰਾਲੇ ਦਾ ਕੰਟਰੋਲ
ਵਿੱਤ ਮੰਤਰਾਲਾ ਦੇਸ਼ ਦਾ ਅਜਿਹਾ ਮੰਤਰਾਲਾ ਹੁੰਦਾ ਹੈ ਜਿਸਦਾ ਕੰਟਰੋਲ ਹਰੇਕ ਮੰਤਰਾਲੇ 'ਤੇ ਹੁੰਦਾ ਹੈ। ਕਿਸੇ ਵੀ ਮੰਤਰਾਲੇ ਨੂੰ ਜੇਕਰ ਕਿਸੇ ਵੀ ਸਕੀਮ ਜਾਂ ਯੋਜਨਾ ਲਈ ਪੈਸੇ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਨੂੰ ਵਿੱਤ ਮੰਤਰਾਲੇ ਜਾਣਾ ਪੈਂਦਾ ਹੈ।
ਵਿੱਤ ਮੰਤਰਾਲੇ ਦੇ ਨਾਲ ਵਿਦੇਸ਼ ਮੰਤਰਾਲੇ ਲਈ ਵੀ ਨਵੇਂ ਚਿਹਰੇ ਆਉਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਜੇਤਲੀ ਦੀ ਤਰ੍ਹਾਂ ਸੁਸ਼ਮਾ ਸਵਰਾਜ ਵੀ ਪੂਰੀ ਤਰ੍ਹਾਂ ਨਾਲ ਤੰਦਰੁਸਤ ਨਹੀਂ ਹਨ। ਇਹ ਹੀ ਕਾਰਨ ਹੈ ਕਿ ਸੁਸ਼ਮਾ ਚੋਣ ਮੈਦਾਨ 'ਚ ਨਹੀਂ ਉਤਰੀ। ਸੂਤਰਾਂ ਮੁਤਾਬਕ ਸਵਰਾਜ ਦੀ ਥਾਂ ਮੌਜੂਦਾ ਸਰਕਾਰ ਦੇ ਕਿਸੇ ਸੀਨੀਅਰ ਮੰਤਰੀ ਨੂੰ ਵਿਦੇਸ਼ ਮੰਤਰਾਲੇ ਦੀ ਕਮਾਨ ਸੌਂਪੀ ਜਾ ਸਕਦੀ ਹੈ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਦੇ ਕੰਮਕਾਜ ਤੋਂ ਵੀ ਪ੍ਰਧਾਨ ਮੰਤਰੀ ਖੁਸ਼ ਹਨ
ਸੂਤਰਾਂ ਮੁਤਾਬਕ ਗੋਇਲ ਦੇ ਨਾਲ ਦੇਸ਼ ਦੀ ਰੱਖਿਆ ਮੰਤਰੀ ਨਿਰਮਾਲਾ ਸੀਤਾਰਮਣ ਦੇ ਕੰਮਕਾਜ ਤੋਂ ਵੀ ਪ੍ਰਧਾਨ ਮੰਤਰੀ ਬਹੁਤ ਖੁਸ਼ ਹਨ। ਵਣਜ ਅਤੇ ਉਦਯੋਗ ਮੰਤਰਾਲੇ 'ਚ ਲਗਭਗ ਤਿੰਨ ਸਾਲ ਦੇ ਕਾਰਜਕਾਲ ਦੇ ਬਾਅਦ ਉਨ੍ਹਾਂ ਨੂੰ ਪ੍ਰਮੋਟ ਕਰਦੇ ਹੋਏ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਰਾਫੇਲ ਮੁੱਦੇ 'ਤੇ ਵੀ ਸੰਸਦ ਤੋਂ ਲੈ ਕੇ ਸੜਕ ਤੱਕ ਸੀਤਾਰਮਣ ਨੇ ਪ੍ਰਧਾਨ ਮੰਤਰੀ ਦਾ ਸਾਥ ਦਿੱਤਾ ਹੈ। ਸੂਤਰਾਂ ਮੁਤਾਬਕ ਸੀਤਾਰਮਣ ਨੂੰ ਰੱਖਿਆ ਮੰਤਰਾਲੇ ਦੇ ਬਰਾਬਰ ਦੇ ਕਿਸੇ ਹੋਰ ਮੰਤਰਾਲੇ ਦੀ ਜ਼ਿੰਮੇਦਾਰੀ ਦਿੱਤੀ ਜਾ ਸਕਦੀ ਹੈ।
ਮੋਦੀ ਨੇ ਰਾਹੁਲ ਅਤੇ ਵਿਰੋਧੀ ਦਲਾਂ ਦਾ ਕੀਤਾ ਧੰਨਵਾਦ
NEXT STORY