ਲਖਨਊ— ਲਖਨਊ 'ਚ ਚਾਰਬਾਗ ਖੇਤਰ ਦੇ 2 ਹੋਟਲਾਂ 'ਚ ਲੱਗੀ ਅੱਗ ਕਾਰਨ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੀ ਜਾਂਚ ਲਖਨਊ ਜੋਨ ਦੇ ਏ. ਡੀ. ਜੀ. ਰਾਜੀਵ ਕ੍ਰਿਸ਼ਨਾ ਨੂੰ ਸੌਂਪੀ ਗਈ ਹੈ। ਦੋਵਾਂ ਹੋਟਲ ਪ੍ਰਬੰਧਕਾਂ ਵਿਰੁੱਧ ਗੈਰ—ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।
ਡੀ. ਆਈ. ਜੀ. ਕਾਨੂੰਨ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਹੈ ਕਿ ਵਿਰਾਟ ਇੰਟਰਨੈਸ਼ਨਲ ਹੋਟਲ ਦਾ ਨਾ ਤਾਂ ਐੱਲ. ਡੀ. ਏ. ਕੋਲ ਨਕਸ਼ਾ ਸੀ ਅਤੇ ਨਾ ਹੀ ਫਾਇਰ ਦੀ ਐੱਨ. ਓ. ਸੀ. ਲਈ ਗਈ ਸੀ। ਨਾਲ ਹੀ ਦੂਜੇ ਹੋਟਲ ਦਾ ਨਕਸ਼ਾ ਕੋਲ ਸੀ ਅਤੇ ਉਸ ਦੀ ਐੱਨ. ਓ. ਸੀ. ਵੀ ਲਈ ਗਈ ਸੀ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਹੋਟਲ ਦੇ ਜ਼ਿੰਮੇਵਾਰ ਲੋਕ ਉੱਥੋਂ ਚਲੇ ਗਏ, ਜਿਸ ਦੇ ਕਾਰਨ ਕੁਝ ਲੋਕਾਂ ਦੀ ਜਾਨ ਚਲੀ ਗਈ।
ਜਾਣਕਾਰੀ ਮੁਤਾਬਕ ਚਾਰਬਾਗ ਰੇਲਵੇ ਸਟੇਸ਼ਨ ਤੋਂ 200 ਮੀਟਰ ਦੀ ਦੂਰੀ 'ਤੇ ਸਥਿਤ ਦੋ ਹੋਟਲਾਂ 'ਚ ਮੰਗਲਵਾਰ ਸਵੇਰੇ ਅਚਾਨਕ ਲੱਗ ਗਈ। ਇਸ ਅੱਗ ਨਾਲ ਡੇਢ ਸਾਲ ਦੀ ਮਾਸੂਮ ਅਤੇ ਮਹਿਲਾ ਸਮੇਤ 6 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਝੁਲਸ ਗਏ ਸਨ। ਹਾਦਸੇ ਦੇ ਸਮੇਂ ਦੋਵਾਂ ਹੋਟਲਾਂ 'ਚ ਕਰੀਬ 70 ਲੋਕ ਰੁਕੇ ਹੋਏ ਸਨ। 50 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਆ ਕੱਢ ਲਿਆ ਗਿਆ।
ਸ਼ਹੀਦ ਔਰੰਗਜ਼ੇਬ ਦੇ ਘਰ ਪੁੱਜੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ
NEXT STORY