ਦੇਹਰਾਦੂਨ — ਉਤਰਾਖੰਡ 'ਚ ਚਾਰਧਾਮ ਸ਼ਰਧਾਲੂਆਂ ਨਾਲ ਲੱਖਾਂ ਰੁਪਏ ਦੀ ਹੈਲੀਕਾਪਟਰ ਟਿਕਟਾਂ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਗੜ੍ਹਵਾਲ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (ਆਈ.ਜੀ.) ਦੇ ਦਫ਼ਤਰ ਨੇ ਇੱਕ ਆਰ.ਟੀ.ਆਈ. ਦੇ ਜਵਾਬ ਵਿੱਚ ਕਿਹਾ ਕਿ 2023 ਅਤੇ 2024 ਵਿੱਚ ਰੁਦਰਪ੍ਰਯਾਗ, ਹਰਿਦੁਆਰ, ਉੱਤਰਕਾਸ਼ੀ, ਦੇਹਰਾਦੂਨ ਅਤੇ ਚਮੋਲੀ ਸਮੇਤ ਉੱਤਰਾਖੰਡ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੈਲੀਕਾਪਟਰ ਟਿਕਟ ਧੋਖਾਧੜੀ ਦੇ 26 ਮਾਮਲੇ ਦਰਜ ਕੀਤੇ ਗਏ ਹਨ।
ਗੜ੍ਹਵਾਲ ਆਈ.ਜੀ. ਦਫ਼ਤਰ ਨੇ ਦੱਸਿਆ ਕਿ 2024 ਵਿੱਚ, ਇਨ੍ਹਾਂ ਵਿੱਚੋਂ ਛੇ ਕੇਸ ਰੁਦਰਪ੍ਰਯਾਗ ਵਿੱਚ, ਦੋ-ਦੋ ਹਰਿਦੁਆਰ ਅਤੇ ਉੱਤਰਕਾਸ਼ੀ ਵਿੱਚ ਅਤੇ ਚਾਰ ਦੇਹਰਾਦੂਨ ਵਿੱਚ ਦਰਜ ਕੀਤੇ ਗਏ ਸਨ। 2023 ਵਿੱਚ, ਰੁਦਰਪ੍ਰਯਾਗ ਵਿੱਚ ਅੱਠ, ਹਰਿਦੁਆਰ ਅਤੇ ਚਮੋਲੀ ਵਿੱਚ ਇੱਕ-ਇੱਕ ਅਤੇ ਦੇਹਰਾਦੂਨ ਵਿੱਚ ਦੋ ਮਾਮਲੇ ਸਾਹਮਣੇ ਆਏ ਸਨ। ਨੋਇਡਾ ਨਿਵਾਸੀ ਅਮਿਤ ਗੁਪਤਾ ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਐਕਟ ਤਹਿਤ ਅਰਜ਼ੀ ਦਿੱਤੀ ਸੀ।
ਹਾਲਾਂਕਿ, ਉੱਤਰਾਖੰਡ ਪੁਲਸ ਦੇ ਸਾਈਬਰ ਕ੍ਰਾਈਮ ਸੈੱਲ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਗੁਪਤਾ ਨੇ ਕਿਹਾ ਕਿ 2023-2024 ਦੌਰਾਨ 10 ਲੱਖ ਰੁਪਏ ਦੀ ਧੋਖਾਧੜੀ ਦੇ 47 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਮਾਮਲਿਆਂ ਵਿੱਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਆਪਕ ਜੋੜੇ ਸਣੇ ਬੱਚਿਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ
NEXT STORY