ਦੇਹਰਾਦੂਨ- ਉਤਰਾਖੰਡ 'ਚ 10 ਮਈ ਤੋਂ ਸ਼ੁਰੂ ਹੋਣ ਜਾ ਰਹੀ ਚਾਰ ਧਾਮ ਯਾਤਰਾ ਦਾ ਉਤਸ਼ਾਹ ਇਸ ਵਾਰ ਕਾਫ਼ੀ ਜ਼ਿਆਦਾ ਹੈ। ਬੀਤੇ 4 ਦਿਨ 'ਚ 14 ਲੱਖ ਤੋਂ ਜ਼ਿਆਦਾ ਲੋਕ ਰਜਿਸਟਰੇਸ਼ਨ ਕਰਵਾ ਚੁੱਕੇ ਹਨ। ਪਿਛਲੀ ਵਾਰ ਚਾਰ ਮਹੀਨੇ 'ਚ 55 ਲੱਖ ਸ਼ਰਧਾਲੂ ਪਹੁੰਚੇ ਸਨ। ਇਸ ਵਾਰ ਇਹ ਰਿਕਾਰਡ ਟੁੱਟ ਸਕਦਾ ਹੈ। ਉਤਰਾਖੰਡ ਨਾਗਰਿਕ ਹਵਾਬਾਜ਼ੀ ਵਿਕਾਸ ਅਥਾਰਟੀ ਦੇ ਸੀਈਓ ਸੀ. ਰਵੀਸ਼ੰਕਰ ਅਨੁਸਾਰ ਪਹਿਲੀ ਵਾਰ ਚਾਰ ਧਾਮ ਲਈ ਚਾਰਟਰਡ ਹੈਲੀਕਾਪਟਰ ਸੇਵਾ ਸ਼ੁਰੂ ਹੋ ਰਹੀ ਹੈ। ਇਸ 'ਚ 4 ਲੋਕ ਇਕ ਧਾਮ ਦੀ ਯਾਤਰਾ ਸਾਢੇ ਤਿੰਨ ਲੱਖ ਰੁਪਏ 'ਚ ਕਰ ਸਕਦੇ ਹਨ।
ਜੇਕਰ ਚਾਰੋਂ ਧਾਮ ਲਈ ਚਾਰਟਰਡ ਹੈਲੀਕਾਪਟਰ ਲੈਂਦੇ ਹਨ ਤਾਂ ਹਰੇਕ ਵਿਅਕਤੀ 1.95 ਲੱਖ ਦੇਣੇ ਹੋਣਗੇ। ਕਿਰਾਏ 'ਚ ਆਉਣਾ-ਜਾਣਾ, ਰੁਕਣਾ, ਖਾਣਾ ਸ਼ਾਮਲ ਹੈ। ਹੈਲੀਕਾਪਟਰ ਵੀ ਉਹੀ ਰਹੇਗਾ। ਇਕ ਹੀ ਦਿਨ 'ਚ ਵਾਪਸੀ ਦਾ ਰੇਟ 1.05 ਲੱਖ ਰੁਪਏ ਹੋਵੇਗਾ। ਆਮ ਹੈਲੀਕਾਪਟਰ ਸੇਵਾ ਦਾ ਕਿਰਾਇਆ 5 ਫ਼ੀਸਦੀ ਵਧਿਆ ਹੈ। ਜੇਕਰ ਗੌਰੀਕੁੰਡ ਤੋਂ 18 ਕਿਲੋਮੀਟਰ ਪਹਿਲੇ ਫਾਟਾ ਤੋਂ ਕੇਦਾਰਨਾਥ ਜਾਂਦੇ ਹਨ ਤਾਂ ਇਕ ਪਾਸੇ ਦਾ ਪ੍ਰਤੀ ਵਿਅਕਤੀ ਕਿਰਾਇਆ 2886 ਰੁਪਏ ਹੋਵੇਗਾ। ਪਿਛਲੀ ਵਾਰ ਇਹ 2749 ਰੁਪਏ ਸੀ। ਗੁਪਤਕਾਸ਼ੀ ਤੋਂ 4063 ਰੁਪਏ ਰਹੇਗਾ, ਜੋ 3870 ਰੁਪਏ ਸੀ। ਪਹਿਲੇ ਹੈਲੀਕਾਪਟਰ ਸਰਵਿਸ ਦੀ ਬੁਕਿੰਗ 15 ਦਿਨ ਦੇ ਸਲਾਟ 'ਚ ਹੁੰਦੀ ਸੀ। ਇਸ ਵਾਰ ਇਕ ਮਹੀਨੇ ਦਾ ਸਲਾਟ ਰਹੇਗਾ। 10 ਮਈ ਤੋਂ 20 ਜੂਨ ਅਤੇ 15 ਸਤੰਬਰ ਤੋਂ 31 ਅਕਤੂਬਰ। ਬੁਕਿੰਗ ਆਈਆਰਸੀਟੀਸੀ ਦੀ ਹੈਲੀਯਾਤਰਾ ਵੈੱਬਸਾਈਟ ਤੋਂ 20 ਅਪ੍ਰੈਲ ਤੋਂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ 2024: ਨਿਤੀਨ ਗਡਕਰੀ ਸਮੇਤ ਕਈ ਦਿੱਗਜ਼ ਨੇਤਾਵਾਂ ਨੇ ਪਾਈ ਵੋਟ, ਕਿਹਾ- ਵੋਟ ਜ਼ਰੂਰ ਪਾਓ
NEXT STORY