ਚੇਨਈ— ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਚੇਨਈ ਨੂੰ ਰਾਹਤ ਪਹੁੰਚਾਉਣ ਦੀ ਦਿਸ਼ਾ ਵਿਚ ਤਾਮਿਲਨਾਡੂ ਸਰਕਾਰ ਨੇ ਿਵਸ਼ੇਸ਼ ਕਦਮ ਚੁੱਕਿਆ ਹੈ। ਤਾਮਿਲਨਾਡੂ ਦੇ ਜੋਲਾਰਪੇਟੇ ਤੋਂ ਅੱਜ ਸ਼ੁੱਕਰਵਾਰ ਸਵੇਰੇ ਸੋਕਾਗ੍ਰਸਤ ਚੇਨਈ ਲਈ ਰਵਾਨਾ ਹੋਈ ਟਰੇਨ 25 ਲੱਖ ਲਿਟਰ ਪਾਣੀ ਦੇ ਨਾਲ ਵਿੱਲੀਵੱਕਮ ਪਹੁੰਚੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ 50 ਡੱਬਿਆਂ 'ਚ ਪਾਣੀ ਲਿਆਈ ਇਸ ਟਰੇਨ ਦੇ ਹਰੇਕ ਡੱਬੇ ਵਿਚ 50 ਹਜ਼ਾਰ ਲਿਟਰ ਪਾਣੀ ਹੈ। ਟਰੇਨ ਸਵੇਰੇ 7 ਵੱਜ ਕੇ 20 ਮਿੰਟ 'ਤੇ ਜੋਲਾਰਪੇਟੇ ਤੋਂ ਰਵਾਨਾ ਹੋਈ ਸੀ। ਟਰੇਨ ਨੇ ਵੀਰਵਾਰ ਨੂੰ ਇਥੇ ਪਹੁੰਚਣਾ ਸੀ ਪਰ ਵਾਲਵ ਵਿਚ ਰਿਸਾਅ ਦੇ ਕਾਰਣ ਇਸ ਵਿਚ ਦੇਰ ਹੋ ਗਈ। ਚੇਨਈ ਦੇ ਕਈ ਖੇਤਰਾਂ ਵਿਚ 4 ਮਹੀਨਿਆਂ ਤੋਂ ਪਾਣੀ ਦੀ ਕਿੱਲਤ ਹੈ।
ਕਾਂਗਰਸ ਦਾ ਮੋਦੀ ਸਰਕਾਰ 'ਤੇ ਨਿਸ਼ਾਨਾ, ਕਿਹਾ-UPA ਨੀਤੀਆਂ ਨਾਲ ਘਟੀ ਦੇਸ਼ 'ਚ ਗਰੀਬੀ
NEXT STORY