ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਨਕਸਲੀਆਂ ਨੇ ਹਮਲੇ ਦੌਰਾਨ 50 ਕਿਲੋ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ। ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਵਾਲੀ ਥਾਂ ’ਤੇ ਸੜਕ ’ਚ ਵੱਡਾ ਟੋਇਆ ਪੈ ਗਿਆ ਹੈ। ਆਲੇ-ਦੁਆਲੇ ਦੇ ਕਈ ਦਰੱਖਤ ਵੀ ਉਖੜ ਗਏ ਹਨ।
ਇਹ ਵੀ ਪੜ੍ਹੋ- ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਕੀਤਾ ਧਮਾਕਾ, 10 ਜਵਾਨ ਸ਼ਹੀਦ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਿਸ ਮੋਟਰ-ਗੱਡੀ ਵਿਚ ਡੀ. ਆਰ. ਜੀ. ਦੇ ਜਵਾਨ ਸਫ਼ਰ ਕਰ ਰਹੇ ਸਨ, ਉਹ ਇਕ ਛੋਟੀ ਵੈਨ ਸੀ ਜੋ ਕਿਰਾਏ ’ਤੇ ਲਈ ਗਈ ਸੀ। ਜਵਾਨਾਂ ਕੋਲ ਕੋਈ ਬੈਲਿਸਟਿਕ ਸੁਰੱਖਿਆ ਨਹੀਂ ਸੀ। 50 ਕਿਲੋਗ੍ਰਾਮ ਆਈ. ਈ. ਡੀ. ਧਮਾਕੇ ਨਾਲ ਵੈਨ ਕਈ ਫੁੱਟ ਹਵਾ ਵਿਚ ਉਛਲ ਗਈ। ਅਹਿਮ ਗੱਲ ਇਹ ਹੈ ਕਿ ਜਿਨ੍ਹਾਂ ਵਾਹਨਾਂ ਵਿਚ ਬੈਲਿਸਟਿਕ ਸੁਰੱਖਿਆ ਨਹੀਂ ਹੁੰਦੀ, ਉਹ ਅਜਿਹੇ ਹਮਲਿਆਂ 'ਚ ਹਵਾ 'ਚ ਕਈ ਫੁੱਟ ਉਛਲ ਸਕਦੇ ਹਨ। ਧਮਾਕੇ ਤੋਂ ਬਾਅਦ ਵੈਨ ਦੇ ਪਰਖਚੇ ਉੱਡ ਗਏ।
ਇਹ ਵੀ ਪੜ੍ਹੋ- ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਦੋਸ਼ ਲਾਉਣ ਵਾਲੀ ਕੋਚ 'ਤੇ ਜਾਨਲੇਵਾ ਹਮਲਾ
ਦੱਸਣਯੋਗ ਹੈ ਕਿ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ 'ਚ ਨਕਸਲੀਆਂ ਨੇ ਬੁੱਧਵਾਰ ਨੂੰ ਬਾਰੂਦੀ ਸੁਰੰਗ ਧਮਾਕਾ ਕਰ ਕੇ ਸੁਰੱਖਿਆ ਫੋਰਸ ਦੇ ਵਾਹਨ ਨੂੰ ਉਡਾ ਦਿੱਤਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਅਰਨਪੁਰ ਥਾਣਾ ਖੇਤਰ 'ਚ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਦਿੱਤਾ। ਇਸ ਘਟਨਾ 'ਚ ਜ਼ਿਲ੍ਹਾ ਰਿਜ਼ਰਵ ਗਾਰਡ ਦੇ 10 ਜਵਾਨ ਸ਼ਹੀਦ ਹੋ ਗਏ ਅਤੇ ਇਕ ਵਾਹਨ ਚਾਲਕ ਦੀ ਵੀ ਮੌਤ ਹੋ ਗਈ। ਅਰਨਪੁਰ ਥਾਣਾ ਖੇਤਰ 'ਚ ਮਾਓਵਾਦੀ ਕੈਡਰ ਦੀ ਮੌਜੂਦਗੀ ਦੀ ਸੂਚਨਾ 'ਤੇ ਦੰਤੇਵਾੜਾ ਤੋਂ ਡੀ.ਆਰ.ਜੀ. ਫ਼ੋਰਸ ਨੂੰ ਨਕਸਲ ਵਿਰੋਧੀ ਮੁਹਿੰਮ 'ਚ ਰਵਾਨਾ ਕੀਤਾ ਗਿਆ ਸੀ। ਮੁਹਿੰਮ ਤੋਂ ਬਾਅਦ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਦਿੱਤਾ।
ਇਹ ਵੀ ਪੜ੍ਹੋ- UP ਦੇ ਇਨ੍ਹਾਂ ਸਾਬਕਾ ਵਿਧਾਇਕਾਂ ਨੇ ਪੇਸ਼ ਕੀਤੀ ਮਿਸਾਲ, ਜ਼ਿੰਦਗੀ ਦੇ 6ਵੇਂ ਦਹਾਕੇ 'ਚ ਕੀਤੀ 12ਵੀਂ ਪਾਸ
ਮਾਰਚ ਤੋਂ ਜੂਨ ਦਰਮਿਆਨ ਹੁੰਦੇ ਹਨ ਵੱਡੇ ਨਕਸਲੀ ਹਮਲੇ
ਦੰਤੇਵਾੜਾ ਸਮੇਤ 7 ਜ਼ਿਲ੍ਹਿਆਂ ’ਚ ਸ਼ਾਮਲ ਬਸਤਰ ਖੇਤਰ ’ਚ ਸੁਰੱਖਿਆ ਫੋਰਸਾਂ ’ਤੇ ਮਾਰਚ ਤੋਂ ਜੂਨ ਦੇ ਮਹੀਨਿਆਂ ਦੌਰਾਨ ਵੱਡੀ ਗਿਣਤੀ ’ਚ ਅਕਸਰ ਹਮਲੇ ਹੁੰਦੇ ਹਨ। ਇਸ ਸਮੇ ਦੌਰਾਨ ਨਕਸਲੀ ਟੈਕਟੀਕਲ ਕਾਊਂਟਰ ਆਫੈਂਸਿਵ ਮੁਹਿੰਮ ਚਲਾਉਂਦੇ ਹਨ ਅਤੇ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ ਹਨ।
• 3 ਅਪ੍ਰੈਲ 2021 : ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੀ ਹੱਦ ’ਤੇ ਨਕਸਲੀ ਹਮਲੇ ’ਚ 22 ਜਵਾਨ ਸ਼ਹੀਦ ਹੋਏ।
• 21 ਮਾਰਚ 2020 : ਸੁਕਮਾ ’ਚ ਨਕਸਲੀ ਹਮਲੇ ’ਚ 17 ਸੁਰੱਖਿਆ ਮੁਲਾਜ਼ਮ ਸ਼ਹੀਦ ਹੋਏ।
• 9 ਅਪ੍ਰੈਲ 2019 : ਭਾਜਪਾ ਵਿਧਾਇਕ ਭੀਮਾ ਮੰਡਵੀ ਦੰਤੇਵਾੜਾ ਵਿਚ ਨਕਸਲੀ ਹਮਲੇ ਵਿਚ ਮਾਰੇ ਗਏ।
• 24 ਅਪ੍ਰੈਲ 2017 : ਸੁਕਮਾ 'ਚ ਨਕਸਲੀ ਹਮਲੇ 'ਚ ਸੀ.ਆਰ. ਪੀ. ਐਫ. ਦੇ 25 ਜਵਾਨ ਸ਼ਹੀਦ ਹੋ ਗਏ।
• 6 ਅਪ੍ਰੈਲ 2010 : ਤਾੜਮੇਟਲਾ (ਉਸ ਸਮੇਂ ਦੰਤੇਵਾੜਾ) ਵਿਚ ਨਕਸਲੀ ਹਮਲੇ 'ਚ 76 ਜਵਾਨ ਸ਼ਹੀਦ ਹੋਏ।
ਇਹ ਵੀ ਪੜ੍ਹੋ- ਆਪਣੇ ਗੁਣਾਂ ਕਾਰਨ ਲੰਮੇ ਸਮੇਂ ਤੱਕ ਯਾਦ ਕੀਤੇ ਜਾਣਗੇ ਪ੍ਰਕਾਸ਼ ਸਿੰਘ ਬਾਦਲ: ਮੋਹਨ ਭਾਗਵਤ
ਖੁੱਲ੍ਹ ਗਏ ਬਦਰੀਨਾਥ ਧਾਮ ਦੇ ਕਿਵਾੜ, ਸ਼ਰਧਾਲੂਆਂ ਦੀ ਉਮੜੀ ਭੀੜ
NEXT STORY