ਰਾਏਪੁਰ (ਏਜੰਸੀ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਵਿਚ ਸੋਮਵਾਰ ਨੂੰ ਮੁਕਾਬਲੇ ਵਿਚ ਇਕ ਨਕਸਲੀ ਮਾਰਿਆ ਗਿਆ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਦੇ ਦੋ ਕਮਾਂਡੋ ਸ਼ਹੀਦ ਹੋ ਗਏ। ਮੁਕਾਬਲੇ ਵਿਚ ਇਕ ਅਧਿਕਾਰੀ ਸਣੇ 6 ਜਵਾਨ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿਚ ਇਕ ਨਕਸਲੀ ਵੀ ਮਾਰਿਆ ਗਿਆ। ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਦੱਸਿਆ ਕਿ ਪਮੇਡ ਧਾਣਾ ਅਧੀਨ ਇਰਾਪੱਲੀ ਪਿੰਡ ਦੇ ਜੰਗਲ ਵਿਚ ਸਵੇਰੇ ਤਕਰੀਬਨ ਸਾਢੇ 10 ਵਜੇ ਉਸ ਸਮੇਂ ਮੁਕਾਬਲਾ ਸ਼ੁਰੂ ਹੋਇਆ, ਜਦੋਂ ਸੁਰੱਖਿਆ ਦਸਤੇ ਨਕਸਲ ਨੂੰ ਰੋਕਣ ਦੀ ਮੁਹਿੰਮ ਚਲਾ ਰਹੇ ਸਨ। ਇਹ ਥਾਂ ਰਾਏਪੁਰ ਤੋਂ ਤਕਰੀਬਨ 400 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਸੁਕਮਾ ਅਤੇ ਬੀਜਾਪੁਰ ਜ਼ਿਲਿਆਂ ਵਿਚ ਸੁਰੱਖਿਆ ਦਸਤਿਆਂ ਦੀਆਂ ਵੱਖ-ਵੱਖ ਟੀਮਾਂ ਨੇ ਮੁਹਿੰਮ ਸ਼ੁਰੂ ਕੀਤੀ। ਇਸ ਵਿਚ ਤਕਰੀਬਨ 800 ਜਵਾਨ ਸ਼ਾਮਲ ਸਨ।
ਨੌਜਵਾਨਾਂ ’ਚ ਵਧ ਰਿਹੈ ਸਮਾਈਲ ਡਿਜ਼ਾਈਨਿੰਗ ਦਾ ਕ੍ਰੇਜ਼, ਡੈਂਟਿਸਟ ਨੂੰ ਕਰ ਰਹੇ ਹਨ ਅਜਿਹੀ ਡਿਮਾਂਡ
NEXT STORY