ਨਵੀਂ ਦਿੱਲੀ (ਇੰਟ.)-ਮਾਪਿਆਂ ਦੇ ਵਧਦੇ ਫੋਕਸ ਕਾਰਣ ਹੁਣ ਬੱਚੇ ਅੱਲ੍ਹੜ ਉਮਰ ਤੱਕ ਇਹ ਫੈਸਲਾ ਕਰ ਲੈਂਦੇ ਹਨ ਕਿ ਉਨ੍ਹਾਂ ਨੇ ਕਿਸ ਫੀਲਡ ਵਿਚ ਆਪਣਾ ਕਰੀਅਰ ਬਣਾਉਣਾ ਹੈ ਅਤੇ ਇਸ ਨੂੰ ਧਿਆਨ ’ਚ ਰੱਖਦੇ ਹੋਏ ਉਹ ਆਪਣੀ ਪਰਸਨਲ ਅਤੇ ਮੈਂਟਲ ਗਰੂਮਿੰਗ ’ਤੇ ਫੋਕਸ ਕਰਨ ਲੱਗਦੇ ਹਨ। ਇਥੋਂ ਹੀ ਡਿਮਾਂਡ ਸ਼ੁਰੂ ਹੁੰਦੀ ਹੈ ਪ੍ਰੋਫੈਸ਼ਨਲ ਬਣਨ ਤੱਕ ਖੁਦ ਨੂੰ ਪ੍ਰਫੈਕਟ ਬਣਾ ਲੈਣ ਦੀ। ਇਸ ਬਾਰੇ ਡੈਂਟਿਸਟ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਆਪਣੇ ਦੰਦਾਂ ਦੀ ਸ਼ੇਪ, ਕਲਰ ਅਤੇ ਲੁਕਸ ਨੂੰ ਠੀਕ ਕਰਾਉਣ ਵਾਲੇ ਮਾਪਿਆਂ ’ਚ ਸਭ ਤੋਂ ਵੱਧ ਗਿਣਤੀ 18 ਤੋਂ 35 ਸਾਲ ਦੇ ਲੋਕਾਂ ਦੀ ਹੈ।
ਸਮੇਂ ਨਾਲ ਬਦਲਦੀ ਹੈ ਡਿਮਾਂਡ
ਇਕ ਸਮਾਂ ਸੀ, ਜਦੋਂ ਡੈਂਟਿਸਟ ਕੋਲ ਲੋਕ ਸਿਰਫ ਦੰਦਾਂ ਦਾ ਦਰਦ ਦੂਰ ਕਰਨ, ਗੈਪਿੰਗ ਭਰਵਾਉਣ ਜਾਂ ਦੰਦ ਕਢਵਾਉਣ ਹੀ ਜਾਂਦੇ ਸਨ ਪਰ ਬਦਲਦੇ ਸਮੇਂ ਨਾਲ ਮਰੀਜ਼ਾਂ ਦੀ ਡਿਮਾਂਡ ਵੀ ਬਦਲ ਗਈ ਹੈ। ਹੁਣ ਨੌਜਵਾਨ ਡੈਂਟਿਸਟ ਕੋਲ ਆਪਣੀ ਸਮਾਈਲ ਡਿਜ਼ਾਈਨ ਕਰਾਉਣ ਪਹੁੰਚ ਰਹੇ ਹਨ। ਦੰਦਾਂ ਨੂੰ ਪ੍ਰਫੈਕਟ ਸ਼ੇਪ ਵਿਚ ਲਿਆਉਣ ਲਈ ਮਸੂੜਿਆਂ ਨੂੰ ਗੁਲਾਬੀ ਦਿਖਾਉਣ ਲਈ ਅਤੇ ਅਜਿਹੀਆਂ ਹੀ ਕਈ ਵੱਖ-ਵੱਖ ਫਰਮਾਇਸ਼ਾਂ ਨਾਲ ਪਹੁੰਚ ਰਹੇ ਹਨ।
ਸਮਾਈਲ ਡਿਜ਼ਾਈਨਿੰਗ ਪ੍ਰੋਗਰਾਮ
ਕਰੀਅਰ ਨੂੰ ਸਹੀ ਉਚਾਈ ਅਤੇ ਸ਼ੇਪ ਦੇਣ ਦੀ ਚਾਹਤ ਵਿਚ ਡੈਂਟਿਸਟ ਕੋਲ ਹੁਣ ਸਿਰਫ ਦੰਦਾਂ ਨਾਲ ਜੁੜੀ ਸਮੱਸਿਆ ਲੈ ਕੇ ਨਹੀਂ ਪਹੁੰਚ ਰਹੇ ਹਨ, ਸਗੋਂ ਸਮਾਈਲ ਦੀ ਡਿਜ਼ਾਈਨਿੰਗ ਕਰਵਾਉਣ ਵੀ ਆ ਰਹੇ ਹਨ। ਸਮਾਈਲ ਡਿਜ਼ਾਈਨਿੰਗ ਬਾਰੇ ਡੈਂਟਿਸਟ ਮਨੀਸ਼ਾ ਚੌਧਰੀ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਨਾ ਸਿਰਫ ਨੌਜਵਾਨਾਂ ਨੂੰ ਆਕਰਸ਼ਕ ਦਿਸਣ ਵਿਚ ਮਦਦ ਕਰਦਾ ਹੈ, ਸਗੋਂ ਉਨ੍ਹਾਂ ਦੀ ਵਧਦੀ ਉਮਰ ਦੇ ਅਸਰ ਨੂੰ ਚਿਹਰੇ ਤੋਂ ਝਲਕਣ ਤੋਂ ਰੋਕਦਾ ਹੈ।
ਬਦਲਵਾ ਰਹੇ ਹਨ ਸਮਾਈਲ ਪ੍ਰੋਫਾਈਲ
ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਦੰਦ ਹੀ ਸਫੈਦ ਨਾ ਦਿਸਣ ਸਗੋਂ ਉਨ੍ਹਾਂ ਦੇ ਮਸੂੜੇ ਵੀ ਪ੍ਰਫੈਕਟ ਦਿਸਣੇ ਚਾਹੀਦੇ ਹਨ। ਇਸ ਤਰ੍ਹਾਂ ਦੀ ਡਿਮਾਂਡ ਦੇ ਨਾਲ ਨੌਜਵਾਨ ਟ੍ਰੀਟਮੈਂਟ ਲੈ ਰਹੇ ਹਨ। ਨੌਜਵਾਨਾਂ ਦੀ ਲੋੜ ਅਤੇ ਉਨ੍ਹਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਡੈਂਟਲ ਹੈਲਥ ਐਕਸਪਰਟ ਉਨ੍ਹਾਂ ਦੀ ਪੂਰੀ ਦੀ ਪੂਰੀ ਸਮਾਈਲ ਪ੍ਰੋਫਾਈਲ ਹੀ ਚੇਂਜ ਕਰ ਰਹੇ ਹਨ।
ਸਮਾਈਲ ਨਾਲ ਗੁਡ ਕਰੀਅਰ
ਅੱਜ-ਕਲ ਜਿਸ ਤਰ੍ਹਾਂ ਦੇ ਜੌਬ ਪ੍ਰੋਫਾਈਲ ਬਣ ਰਹੇ ਹਨ, ਨੌਜਵਾਨਾਂ ਨੂੰ ਆਕਰਸ਼ਕ ਦਿਸਣ ਦਾ ਪ੍ਰੈਸ਼ਰ ਵੀ ਵਧ ਰਿਹਾ ਹੈ, ਇਸ ਲਈ ਨੌਜਵਾਨ ਆਪਣੀ ਲੁਕਸ ਨੂੰ ਲੈ ਕੇ ਕਾਫੀ ਸੁਚੇਤ ਹਨ। ਫੈਸ਼ਨ, ਐਕਟਿੰਗ, ਹਾਸਪੀਟੈਲਿਟੀ ਜਿਹੇ ਸਾਰੇ ਸੈਕਟਰਸ ਵਿਚ ਆਕਰਸ਼ਕ ਲੁਕਸ ਨੂੰ ਪਹਿਲ ਦੇ ਰਹੇ ਹਨ।
ਇਸ ਤਰ੍ਹਾਂ ਕਰਦੇ ਹਨ ਸਮਾਈਲ ਡਿਜ਼ਾਈਨਿੰਗ
ਕਿਸੇ ਵੀ ਵਿਅਕਤੀ ਦੀ ਸਮਾਈਲ ਡਿਜ਼ਾਈਨਿੰਗ ਤੋਂ ਪਹਿਲਾਂ ਐਕਸਪਰਟ ਉਨ੍ਹਾਂ ਦੀਆਂ ਪੁਰਾਣੀਆਂ ਫੋਟੋਆਂ ਨੂੰ ਦੇਖਦੇ ਹਨ ਤੇ ਉਸ ਦੀ ਲੋੜ ਅਨੁਸਾਰ ਗੱਲਬਾਤ ਕਰਦੇ ਹਨ। ਇਸ ਤੋਂ ਬਾਅਦ ਜੇਕਰ ਲੋੜ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਦੰਦਾਂ ਦੀ ਬਲੀਚਿੰਗ ਕੀਤੀ ਜਾਂਦੀ ਹੈ। ਸਮਾਈਲ ਡਿਜ਼ਾਈਨਿੰਗ ਦੌਰਾਨ ਦੰਦਾਂ ਦੇ ਵਿਚਕਾਰ ਦੇ ਗੈਪ ਨੂੰ ਵੀ ਫਿਲ ਕੀਤਾ ਜਾਂਦਾ ਹੈ। ਇਸ ਦੇ ਲਈ ਇੰਡੀਰੇਕਟ ਵਿਨੀਅਰਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਦੰਦਾਂ ਦੇ ਵਿਚਕਾਰ ਦੇ ਬਰੀਕ ਗੈਪ ਨੂੰ ਫਿਲ ਕਰਦੇ ਹਨ ਤੇ ਲੁਕ ਨੂੰ ਪ੍ਰਫੈਕਟ ਬਣਾਉਂਦੇ ਹਨ।
ਦੰਦਾਂ ’ਤੇ ਪੈਚੇਜ
ਦਿੱਲੀ ਦੇ ਕਈ ਖੇਤਰਾਂ ਵਿਚ ਅਤੇ ਨਾਲ ਹੀ ਹਰਿਆਣਾ ਸੂਬੇ ਦੇ ਕਈ ਇਲਾਕਿਆਂ ਵਿਚ ਪਾਣੀ ’ਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੈ। ਇਸ ਕਾਰਣ ਉਸ ਖੇਤਰ ਦੇ ਨੌਜਵਾਨਾਂ ਦੇ ਦੰਦਾਂ ਵਿਚ ਆਮ ਤੌਰ ’ਤੇ ਬਰਾਊਨ ਕਲਰ ਦੇ ਪੈਚੇਜ ਦੀ ਸਮੱਸਿਆ ਹੁੰਦੀ ਹੈ, ਇਸ ਨੂੰ ਡੈਂਟਲ ਫਲੋਰਾਸਿਸਟ ਕਹਿਦੇ ਹਨ।
ਅਕਸਰ ਨੌਜਵਾਨਾਂ ਨੂੰ ਇਸ ਗੱਲ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੇ ਮਸੂੜੇ ਆਪਣੇ ਫ੍ਰੈਂਡਸ ਦਾ ਕਾਲੀਗਸ ਦੇ ਮਸੂੜਿਆਂ ਦੀ ਤੁਲਨਾ ਵਿਚ ਕਾਫੀ ਡਾਰਕ ਹਨ। ਹੁਣ ਗਮ ਲਿਫਟ ਅਤੇ ਲੇਜ਼ਰ ਤਕਨੀਕ ਦੀ ਮਦਦ ਨਾਲ ਨਾ ਸਿਰਫ ਮਸੂੜਿਆਂ ਦੇ ਕਲਰਸ ਨੂੰ ਬ੍ਰਾਈਟ ਕੀਤਾ ਜਾ ਰਿਹਾ ਹੈ, ਸਗੋਂ ਪ੍ਰਫੈਕਟ ਸਮਾਈਲ ਲਈ ਉਨ੍ਹਾਂ ਨੂੰ ਅਪਲਿਫਟ ਵੀ ਕੀਤਾ ਜਾ ਰਿਹਾ ਹੈ।
ਮੁਟਿਆਰ ਨਾਲ ਟਿਕ-ਟਾਕ ਵੀਡੀਓ ਬਣਾਉਣੀ ਪਈ ਮਹਿੰਗੀ, ਨਗਨ ਕਰ ਸ਼ਹਿਰ ’ਚ ਘੁਮਾਇਆ
NEXT STORY