ਨੈਸ਼ਨਲ ਡੈਸਕ: ਛੱਤੀਸਗੜ੍ਹ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਅੱਜ 7 ਨਵੰਬਰ ਨੂੰ ਹੋਵੇਗੀ। ਰਾਜ ਦੇ ਨਕਸਲ ਪ੍ਰਭਾਵਤ ਬਸਤਰ ਡਿਵੀਜ਼ਨ ਦੀਆਂ 20 ਸੀਟਾਂ ਅਤੇ ਰਾਜਨੰਦਗਾਓਂ ਸਮੇਤ ਚਾਰ ਹੋਰ ਜ਼ਿਲ੍ਹਿਆਂ 'ਚ ਵੋਟਿੰਗ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਿੰਗ ਦੇ ਪਹਿਲੇ ਪੜਾਅ 'ਚ ਸੂਬੇ ਦੇ 40,78,681 ਵੋਟਰ 223 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਜਾ ਕੇ ਅਮੀਰ ਬਣਨ ਦੇ ਚੱਕਰ ’ਚ ਪੰਜਾਬੀਆਂ ਨੇ ਗੁਆਏ ਕਰੋੜਾਂ ਰੁਪਏ, ਮੈਕਸੀਕੋ ’ਚ ਸ਼ੁਰੂ ਹੁੰਦੀ ਹੈ ਖੇਡ
ਇਸ ਦੇ ਨਾਲ ਹੀ ਮਿਜ਼ੋਰਮ ਦੀਆਂ ਸਾਰੀਆਂ 40 ਵਿਧਾਨ ਸਭਾ ਸੀਟਾਂ ਲਈ ਵੀ ਅੱਜ ਹੀ ਵੋਟਿੰਗ ਹੋਵੇਗੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ 8.57 ਲੱਖ ਤੋਂ ਵੱਧ ਵੋਟਰ 174 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸਾਰੇ 1,276 ਪੋਲਿੰਗ ਸਟੇਸ਼ਨਾਂ 'ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਹੁਲ ਗਾਂਧੀ ਨੇ ਕੇਦਾਰਨਾਥ ’ਚ ਭੰਡਾਰਾ ਕਰਵਾਇਆ, ਪ੍ਰਸਾਦ ਵੰਡਿਆ
NEXT STORY