ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਪੁਲਸ ਨੇ ਇਕ ਸਾਂਝੀ ਕਾਰਵਾਈ 'ਚ 9 ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਸ ਸੁਪਰਡੈਂਟ ਅਭਿਸ਼ੇਕ ਪਲੱਵ ਨੇ ਦੱਸਿਆ ਕਿ ਜ਼ਿਲ੍ਹੇ 'ਚ ਚਲਾਈ ਜਾ ਰਹੀ ਨਕਸਲ ਖਾਤਮਾ ਮੁਹਿੰਮ ਦੇ ਅਧੀਨ ਕੱਲ ਯਾਨੀ ਐਤਵਾਰ ਨੂੰ ਕੁਆਕੋਂਡਾ ਖੇਤਰ 'ਚ ਨਕਸਲੀਆਂ ਦੀ ਮੌਜੂਦਗੀ ਹੋਣ ਦੀ ਸੂਚਨਾ 'ਤੇ ਜ਼ਿਲ੍ਹਾ ਰਿਜ਼ਰਵ ਪੁਲਸ ਫੋਰਸ ਅਤੇ ਥਾਣਾ ਕੁਆਕੋਂਡਾ ਦੀ ਸਾਂਝੀ ਪੁਲਸ ਪਾਰਟੀ ਗਸ਼ਤ 'ਤੇ ਨਿਕਲੀ ਸੀ। ਗ੍ਰਾਮ ਮੈਲਾਵਾੜਾ-ਮੋਖਪਾਲ ਦਰਮਿਆਨ ਜੰਗਲ 'ਚ ਕੁਝ ਲੋਕ ਸ਼ੱਕੀ ਹਾਲਤ 'ਚ ਮੌਜੂਦ ਸਨ। ਜੋ ਪੁਲਸ ਦਲ ਨੂੰ ਦੇਖ ਕੇ ਉੱਥੋਂ ਦੌੜਨ ਲੱਗੇ।
ਇਸ ਤੋਂ ਬਾਅਦ ਪੁਲਸ ਨੇ ਘੇਰਾਬੰਦੀ ਕਰ ਕੇ 9 ਨਕਸਲੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ। ਇਨ੍ਹਾਂ ਕੋਲੋਂ ਬੈਨਰ, ਪੋਸਟਰ, ਪਟਾਕਾ, ਬਰਾਮਦ ਕੀਤਾ ਗਿਆ ਹੈ। ਫੜੇ ਗਏ ਨਕਸਲੀ ਪਹਿਲਾਂ ਵੀ ਵੱਖ-ਵੱਖ ਥਾਂਵਾਂ 'ਤੇ ਬੈਨਰ, ਪੋਸਟਰ ਲਗਾਉਣਾ, ਨਕਸਲੀ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਨਾ, ਫੋਰਸ ਦੇ ਆਉਣ ਤੋਂ ਬਾਅਦ ਪਟਾਕਾ ਚਲਾ ਕੇ ਨਕਸਲੀਆਂ ਨੂੰ ਸੂਚਨਾ ਦੇਣ ਦਾ ਕੰਮ ਕਰਦੇ ਸਨ।
ਹਰਸ਼ਵਰਧਨ ਨੇ ਭਾਰਤ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਸੰਸਦ 'ਚ ਦਿੱਤਾ ਬਿਆਨ
NEXT STORY