ਛਿੰਦਵਾੜਾ— ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ 'ਚ ਸ਼ੁੱਕਰਵਾਰ ਨੂੰ ਇਕ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਕੇ ਢਾਬੇ 'ਚ ਦਾਖ਼ਲ ਹੋ ਗਿਆ। ਇਸ ਘਟਨਾ 'ਚ 6 ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਆਸਪਾਸ ਦੇ ਖੇਤਰ 'ਚ ਭਗਦੜ ਮਚ ਗਈ। ਜਾਣਕਾਰੀ ਮਿਲਣ ਦੇ ਬਾਅਦ ਪੁਲਸ ਵੀ ਮੌਕੇ 'ਤੇ ਪੁੱਜ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਘਟਨਾ ਦੇ ਬਾਰੇ 'ਚ ਹਰੋਈ ਥਾਣੇ ਦੇ ਟੀ.ਆਈ ਚੰਦਰਸ਼ੇਖਰ ਨੇ ਦੱਸਿਆ ਕਿ ਇਹ ਵਾਰਾਤ ਸ਼ਾਮ 3 ਵਜੇ ਵਾਪਰੀ। ਇਸ 'ਤੇ ਢਾਬਾ ਚਲਾਉਣ ਵਾਲੇ ਇਕ ਹੀ ਪਰਿਵਾਰ ਦੇ 3 ਲੋਕਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ। ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋਇਆ ਟਰੱਕ ਰਾਜਸਥਾਨ ਦਾ ਹੈ। ਡਰਾਈਵਰ ਘਟਨਾ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਹੈ। ਹਾਦਸੇ 'ਚ ਜ਼ਖਮੀ ਤਿੰਨ ਲੋਕਾਂ ਦਾ ਇਲਾਜ ਚੱਲ ਰਿਹਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
https://twitter.com/ANI/status/1025335267660423169
ਮਨੁੱਖਤਾ ਹੋਈ ਸ਼ਰਮਸਾਰ, ਪਿਤਾ ਨੂੰ ਬਾਈਕ 'ਤੇ ਲਿਜਾਉਣੀ ਪਈ ਬੇਟੀ ਦੀ ਲਾਸ਼
NEXT STORY