ਬੇਲਗਾਵੀ- ਕਰਨਾਟਕ ਦੇ ਬੇਲਗਾਵੀ ਜ਼ਿਲ੍ਹੇ ਤੋਂ ਇਕ ਬੇਹੱਦ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਚਿਕਨ ਦੇ ਜ਼ਿਆਦਾ ਪੀਸ ਖਾਣ ਨੂੰ ਲੈ ਕੇ ਦੋ ਦੋਸਤਾਂ ਵਿਚਾਲੇ ਹੋਈ ਬਹਿਸ ਖ਼ੂਨੀ ਝੜਪ 'ਚ ਬਦਲ ਗਈ। ਗੁੱਸੇ 'ਚ ਆਏ ਇਕ ਦੋਸਤ ਨੇ ਦੂਜੇ ਦੋਸਤ ਦੀ ਛਾਤੀ 'ਚ ਚਾਕੂ ਮਾਰ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਸ ਨੇ ਇਸ ਮਾਮਲੇ 'ਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਦੇ ਕਬੀਰਗੰਜ ਪਿੰਡ ਦੇ ਵਾਸੀ ਸੀਤਾਰਾਮ ਵਜੋਂ ਹੋਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਅਰੁਣ ਕੁਮਾਰ ਵੀ ਉਸੇ ਪਿੰਡ ਦਾ ਹੀ ਰਹਿਣ ਵਾਲਾ ਸੀ। ਬੇਲਗਾਵੀ ਦੇ ਐੱਸ.ਪੀ. ਕੇ. ਰਾਮਰਾਜਨ ਨੇ ਦੱਸਿਆ ਕਿ ਸੀਤਾਰਾਮ ਵੈਲਡਿੰਗ ਦਾ ਕੰਮ ਕਰਨ ਲਈ ਉੱਤਰ ਪ੍ਰਦੇਸ਼ ਤੋਂ ਇੱਥੇ ਆਇਆ ਹੋਇਆ ਸੀ। ਉਹ ਆਪਣੇ 4-5 ਹੋਰ ਦੋਸਤਾਂ ਨਾਲ ਮਿਲ ਕੇ ਇਕ ਕਮਰੇ 'ਚ ਰਹਿੰਦਾ ਸੀ।
ਐੱਸ.ਪੀ. ਮੁਤਾਬਕ, ਐਤਵਾਰ ਨੂੰ ਛੁੱਟੀ ਵਾਲੇ ਦਿਨ ਸੀਤਾਰਾਮ ਅਤੇ ਉਸ ਦੇ ਦੋਸਤਾਂ ਨੇ ਕਮਰੇ 'ਚ ਸ਼ਰਾਬ ਪੀਣ ਅਤੇ ਚਿਕਨ ਖਾਣ ਦੀ ਪਾਰਟੀ ਰੱਖੀ ਸੀ। ਇਸ ਪਾਰਟੀ ਦੌਰਾਨ ਨਸ਼ੇ ਦੀ ਹਾਲਤ 'ਚ ਅਰੁਣ ਕੁਮਾਰ ਅਤੇ ਸੀਤਾਰਾਮ ਵਿਚਾਲੇ ਚਿਕਨ ਦੇ ਪੀਸਾਂ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਅਰੁਣ ਨੇ ਸੀਤਾਰਾਮ ਨੂੰ ਜ਼ਿਆਦਾ ਚਿਕਨ ਦੇ ਪੀਸ ਲੈਣ ਬਾਰੇ ਸਵਾਲ ਕੀਤਾ, ਪਰ ਜਦੋਂ ਸੀਤਾਰਾਮ ਨੇ ਕੋਈ ਜਵਾਬ ਨਹੀਂ ਦਿੱਤਾ ਤਾਂ ਵਿਵਾਦ ਵਧ ਗਿਆ। ਗੁੱਸੇ 'ਚ ਆ ਕੇ ਅਰੁਣ ਨੇ ਸੀਤਾਰਾਮ ਦੀ ਛਾਤੀ 'ਚ ਚਾਕੂ ਮਾਰ ਦਿੱਤਾ।
ਵਾਰਦਾਤ ਤੋਂ ਬਾਅਦ ਮੁਲਜ਼ਮ ਅਰੁਣ ਕੁਮਾਰ ਜ਼ਖ਼ਮੀ ਸੀਤਾਰਾਮ ਨੂੰ ਤੁਰੰਤ ਹਸਪਤਾਲ ਲੈ ਗਿਆ। ਉੱਥੇ ਉਸ ਨੇ ਡਾਕਟਰਾਂ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲਿਆ ਕਿ ਸੀਤਾਰਾਮ ਇਮਾਰਤ ਤੋਂ ਡਿੱਗਣ ਕਾਰਨ ਜ਼ਖ਼ਮੀ ਹੋਇਆ ਹੈ। ਹਾਲਾਂਕਿ, ਜ਼ਖ਼ਮ ਗੰਭੀਰ ਹੋਣ ਕਾਰਨ ਸੀਤਾਰਾਮ ਦੀ ਇਲਾਜ ਦੌਰਾਨ ਮੌਤ ਹੋ ਗਈ।
ਐੱਸ.ਪੀ. ਨੇ ਦੱਸਿਆ ਕਿ ਸ਼ੁਰੂਆਤ 'ਚ ਮੁਲਜ਼ਮ ਨੇ ਸੱਚਾਈ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ ਪਰ ਜਦੋਂ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਮੁਲਜ਼ਮ ਅਰੁਣ ਨੂੰ ਹਿਰਾਸਤ 'ਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੌਮਾਂਤਰੀ ਸਟੇਜਾਂ ’ਤੇ ਭਾਰਤ ਦੀ ਗੱਲ ਨੂੰ ਪੂਰੇ ਧਿਆਨ ਨਾਲ ਸੁਣਦੀ ਹੈ ਦੁਨੀਆ : ਰਾਜਨਾਥ
NEXT STORY