ਨਵੀਂ ਦਿੱਲੀ — ਦਿੱਲੀ ਦੀ ਇਕ ਅਦਾਲਤ ਨੇ ਆਈ.ਐੱਨ.ਐੱਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਕਾਂਗਰਸ ਨੇਤਾ ਪੀ. ਚਿਦਾਂਬਰਮ ਨੂੰ ਵੀਰਵਾਰ ਨੂੰ ਚਾਰ ਦਿਨ ਲਈ ਸੀ.ਬੀ.ਆਈ. ਹਿਰਾਸਤ 'ਚ ਸੌਂਪ ਦਿੱਤਾ। ਵਿਸ਼ੇਸ਼ ਜੱਜ ਅਜੇ ਕੁਮਾਰ ਕੁਹਾੜ ਨੇ ਸੀ.ਬੀ.ਆਈ. ਨੂੰ ਚਿਦਾਂਬਰਮ ਦੀ ਮੈਡੀਕਲ ਜਾਂਚ ਨਿਯਮਾਂ ਮੁਤਾਬਕ ਕਰਵਾਉਣ ਨੂੰ ਕਿਹਾ।
ਅਦਾਲਤ ਨੇ ਸੀ.ਬੀ.ਆਈ. ਹਿਰਾਸਤ ਦੌਰਾਨ ਸਾਬਕਾ ਵਿੱਤ ਮੰਤਰੀ ਚਿਦਾਂਬਰਮ ਦੇ ਪਰਿਵਾਰਕ ਮੈਂਬਰਾਂ ਤੇ ਵਕੀਲਾਂ ਨੂੰ ਉਨ੍ਹਾਂ ਤੋਂ ਹਰੇਕ ਦਿਨ ਅੱਧੇ ਘੰਟੇ ਤਕ ਮੁਲਾਕਾਤ ਕਰਨ ਦੀ ਇਜਾਜ਼ਤ ਦਿੱਤੀ। ਜੱਜ ਵੇ ਕਿਹਾ, 'ਸਬੂਤਾਂ ਅਤੇ ਹਾਲਾਤਾਂ 'ਤੇ ਵਿਚਾਰ ਕਰਦੇ ਹੋਏ ਮੇਰਾ ਮੰਨਣਾ ਹੈ ਕਿ ਪੁਲਸ ਹਿਰਾਸਤ ਸਹੀ ਹੈ।'' ਉਨ੍ਹਾਂ ਨੇ ਚਿਦਾਂਬਰਮ ਨੂੰ 26 ਅਗਸਤ ਤਕ ਲਈ ਸੀ.ਬੀ.ਆਈ. ਦੀ ਰਿਮਾਂਡ 'ਚ ਦੇ ਦਿੱਤਾ।
ਸੀ.ਬੀ.ਆਈ. ਨੇ ਚਿਦਾਂਬਰਮ ਤੋਂ ਪੁੱਛਗਿੱਛ ਕਰ ਵੱਡੀ ਸਾਜ਼ਿਸ਼ ਦਾ ਖੁਲਾਸਾ ਕਰਨ ਲਈ ਉਨ੍ਹਾਂ ਦੀ ਪੰਜ ਦਿਨਾਂ ਦੀ ਹਿਰਾਸਤ ਮੰਗੀ ਸੀ। ਵਿਸ਼ੇਸ਼ ਜੱਜ ਨੇ ਸੀ.ਬੀ.ਆਈ. ਤੇ ਚਿਦਾਂਬਰਮ ਦੀ ਪਤਨੀ ਨਲਿਨੀ, ਉਨ੍ਹਾਂ ਦੇ ਬੇਟੇ ਕਾਰਤੀ ਸਣੇ ਪਰਿਵਾਰ ਦੇ ਹੋਰ ਮੈਂਬਰ ਵੀ ਉਨ੍ਹਾਂ ਦੇ ਸੀਨੀਅਰ ਵਕੀਲਾਂ ਨਾਲ ਅਦਾਲਤ ਰੂਮ 'ਚ ਮੌਜੂਦ ਸਨ।
ਚਿਦਾਂਬਰਮ ਦੇ ਵਿੱਤ ਮੰਤਰੀ ਰਹਿਣ ਦੌਰਾਨ ਆਈ.ਐੱਨ.ਐੱਕਸ. ਮੀਡੀਆ ਸਮੂਹ ਨੂੰ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ ਦਿਵਾਉਣ 'ਚ ਵਰਤੀ ਗਈ ਕਥਿਤ ਬੇਨਿਯਮੀਆਂ ਨੂੰ ਲੈ ਕੇ ਸੀ.ਬੀ.ਆਈ. ਨੇ 15 ਮਈ 2017 ਨੂੰ ਇਕ ਐੱਫ.ਆਈ.ਆਰ. ਦਰਜ ਕੀਤੀ ਸੀ। ਇਹ ਮਨਜ਼ੂਰੀ 2007 'ਚ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਪ੍ਰਾਪਤ ਕਰਨ ਲਈ ਦਿੱਤੀ ਗਈ ਸੀ। ਇਸ ਤੋਂ ਬਾਅਦ ਈ.ਡੀ. ਨੇ ਵੀ 2018 'ਚ ਇਸ ਸਿਲਸਿਲੇ 'ਚ ਧਨਸੋਧ ਦਾ ਇਕ ਮਾਮਲਾ ਦਰਜ ਕੀਤਾ ਸੀ।
ਜਿਸ ਥਾਂ ਦਾਦਾ ਚੌਕੀਦਾਰ, ਪਿਤਾ ਡਰਾਈਵਰ, ਉੱਥੇ ਹੀ ਬੇਟਾ ਬਣਿਆ ਜੱਜ
NEXT STORY