ਨਵੀਂ ਦਿੱਲੀ - ਖੇਤੀਬਾੜੀ ਬਿੱਲ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। 10 ਦਿਨ ਤੋਂ ਜ਼ਿਆਦਾ ਦਾ ਸਮਾਂ ਬੀਤ ਚੁੱਕਾ ਹੈ ਅਤੇ ਕੇਂਦਰ ਨਾਲ ਕਿਸਾਨ ਨੇਤਾਵਾਂ ਦੀ ਕਈ ਵਾਰ ਬੈਠਕ ਹੋ ਚੁੱਕੀ ਹੈ ਪਰ ਨਤੀਜਾ ਨਹੀਂ ਨਿਕਲਿਆ ਹੈ। ਉਥੇ ਹੀ ਕਾਂਗਰਸ ਇਸ ਮੁੱਦੇ 'ਤੇ ਮੋਦੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ ਕਿ ਦਿੱਲੀ ਦੀ ਕੜਾਕੇ ਦੀ ਠੰਡ ਵਿੱਚ ਕਿਸਾਨਾਂ ਦੇ 20 ਦਿਨਾਂ ਦੇ ਵਿਰੋਧ ਤੋਂ ਬਾਅਦ ਵੀ ਸਰਕਾਰ 'ਰੱਦ ਨਹੀਂ ਹੋਵੇਗਾ' ਦੇ ਰੁਖ਼ 'ਤੇ ਕਾਇਮ ਹੈ।
ਦਿੱਲੀ ਹਾਈ ਕੋਰਟ ਨੇ ਏਮਜ਼ ਦੀਆਂ ਨਰਸਾਂ ਦੀ ਹੜਤਾਲ 'ਤੇ ਲਗਾਈ ਰੋਕ, ਕੰਮ 'ਤੇ ਪਰਤਣ ਦਾ ਹੁਕਮ
ਚਿਦੰਬਰਮ ਨੇ ਟਵੀਟ ਕਰ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਕਿਸੇ ਵੀ ਸਮਝੌਤੇ ਲਈ ਸੰਸਦ ਵਿੱਚ ਇੱਕ ਨਵੇਂ ਬਿੱਲ ਨੂੰ ਪਾਸ ਕਰਨ ਦੀ ਜ਼ਰੂਰਤ ਹੋਵੇਗੀ। ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਮੌਜੂਦਾ ਕਾਨੂੰਨਾਂ ਨੂੰ ਮੁਅੱਤਲ ਕੀਤਾ ਜਾਵੇ ਅਤੇ ਸਮਝੌਤੇ ਦੇ ਆਧਾਰ 'ਤੇ ਇੱਕ ਨਵਾਂ ਕਾਨੂੰਨ ਫਿਰ ਬਣੇ। ਸਰਕਾਰ ਨੂੰ ਅਸਮਾਨ ਤੋਂ ਹੇਠਾਂ ਉਤਰਨਾ ਚਾਹੀਦਾ ਹੈ ਅਤੇ ਕਿਸਾਨਾਂ ਨਾਲ ਜਲਦੀ ਸਮਝੌਤਾ ਕਰਨਾ ਚਾਹੀਦਾ ਹੈ।
ਅਧੀਰ ਰੰਜਨ ਚੌਧਰੀ ਨੇ ਕਹੀ ਇਹ ਗੱਲ
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਹੈ ਕਿ ਕਿਸਾਨ ਦਾ ਮੁੱਦਾ ਗੰਭੀਰ ਬਣ ਚੁੱਕਾ ਹੈ। ਇਸ ਵਿੱਚ ਪਾਕਿਸਤਾਨ ਵੀ ਦਖਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਭ ਨੂੰ ਵੇਖਦੇ ਹੋਏ ਮੈਂ ਇਹ ਅਪੀਲ ਕੀਤੀ ਸੀ ਕਿ ਸੰਸਦ ਦਾ ਸੈਸ਼ਨ ਬੁਲਾਇਆ ਜਾਵੇ ਅਤੇ ਕਿਸਾਨਾਂ ਦੇ ਮੁੱਦਿਆਂ 'ਤੇ ਚਰਚਾ ਕਰ ਹੱਲ ਕੱਢਿਆ ਜਾਵੇ। ਅਧੀਰ ਰੰਜਨ ਚੌਧਰੀ ਨੇ ਅੱਗੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿਸੇ ਵੀ ਸਥਿਤੀ ਵਿੱਚ ਸੈਸ਼ਨ ਚਲੇ। ਸੈਸ਼ਨ ਚੱਲਦੇ ਹੀ ਕਿਸਾਨਾਂ ਦੇ ਮੁੱਦੇ ਸਾਹਮਣੇ ਆ ਜਾਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਦਿੱਲੀ ਹਾਈ ਕੋਰਟ ਨੇ ਏਮਜ਼ ਦੀਆਂ ਨਰਸਾਂ ਦੀ ਹੜਤਾਲ 'ਤੇ ਲਗਾਈ ਰੋਕ, ਕੰਮ 'ਤੇ ਪਰਤਣ ਦਾ ਹੁਕਮ
NEXT STORY