ਚੇਨਈ- ਤਾਮਿਲਨਾਡੂ 'ਚ ਮੁੱਖ ਮੰਤਰੀ ਸੀ. ਜੋਸੇਫ ਵਿਜੇ ਵਲੋਂ 15 ਸਤੰਬਰ ਤੋਂ ਸ਼ੁਰੂ ਕੀਤੀ ਜਾਣ ਵਾਲੀ ਯੋਜਨਾ 'ਥਾਈਮਾਮਨ ਥੰਗਾ ਮੋਥਿਰਮ ਥਿਟਮ' (ਨਵਜੰਮੇ ਬੱਚਿਆਂ ਲਈ ਇਕ ਗ੍ਰਾਮ ਸੋਨੇ ਦੀ ਅੰਗੂਠੀ) ਨੂੰ ਲਾਗੂ ਕਰਨ 'ਰਾਜ ਪ੍ਰਾਜੈਕਟ/ਪ੍ਰੋਗਰਾਮ ਪ੍ਰਬੰਧਨ ਇਕਾਈ' ਬਣਾਏਗੀ। ਰਾਜ ਦੇ ਸਰਕਾਰੀ ਹਸਪਤਾਲਾਂ 'ਚ ਪੈਦਾ ਹੋਣ ਵਾਲੇ ਹਰ ਨਵਜੰਮੇ ਬੱਚੇ ਨੂੰ ਸੋਨੇ ਦੀ ਅੰਗੂਠੀ ਮਿਲੇਗੀ, ਜਿਸ ਦੀ ਕੀਮਤ ਅੱਜ ਦੀ ਦਰ ਨਾਲ 13,600 ਰੁਪਏ ਹੋਵੇਗੀ।
ਇਹ ਅੰਗੂਠੀ ਪਰਿਵਾਰ 'ਚ ਬੱਚੇ ਦੇ ਆਉਣ ਦੀ ਖੁਸ਼ੀ 'ਚ 'ਥਾਈਮਾਮਨ ਸੀਰ' (ਮਾਮੇ ਵਲੋਂ ਮਿਲਣ ਵਾਲਾ ਤੋਹਫ਼ਾ) ਨਾਮੀ ਸੰਸਕ੍ਰਿਤਕ ਪਰੰਪਰਾ ਦੇ ਅਧੀਨ ਬੱਚੇ ਦੇ ਸਵਾਗਤ ਕਰਨ ਅਤੇ ਪਰਿਵਾਰ ਨੂੰ ਆਸ਼ੀਰਵਾਦ ਦੇਣ ਲਈ ਦਿੱਤੀ ਜਾਵੇਗੀ। ਸਰਕਾਰ ਦੇ ਇਕ ਆਦੇਸ਼ 'ਚ ਕਿਹਾ ਗਿਆ ਹੈ,''ਇਸ ਯੋਜਨਾ ਰਾਹੀਂ ਸਰਕਾਰ ਆਪਣੀਆਂ ਸੰਸਥਾਵਾਂ 'ਚ ਪੈਦਾ ਹੋਣ ਵਾਲੇ ਹਰ ਬੱਚੇ ਲਈ 'ਮਾਮਾ' ਦੀ ਭੂਮਿਕਾ ਨਿਭਾਏਗੀ ਅਤੇ ਸਵਾਗਤ ਵਜੋਂ ਸੋਨੇ ਦੀ ਅੰਗੂਠੀ ਦੇਵੇਗੀ।''
ਵਿਜੇ ਨੇ 23 ਅਪ੍ਰੈਲ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਸੂਬੇ 'ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮਾਮੇ ਵਜੋਂ ਸੋਨੇ ਦੀ ਅੰਗੂਠੀ ਤੋਹਫੇ 'ਚ ਦੇਣਗੇ। 23 ਜੂਨ ਨੂੰ ਜਾਰੀ ਸਰਕਾਰ ਆਦੇਸ਼ 'ਚ ਕਿਹਾ ਗਿਆ ਹੈ,''ਸਰਕਾਰੀ ਮੈਡੀਕਲ ਸੰਸਥਾਵਾਂ 'ਚ ਪੈਦਾ ਹੋਣ ਵਾਲੇ ਬੱਚਿਆਂ ਲਈ ਇਕ ਗ੍ਰਾਮ ਸੋਨੇ ਦੀ ਅੰਗੂਠੀ, 'ਥਾਈਮਾਮਨ ਥੰਗਾ ਮੋਥਿਰਮ ਥਿਟਮ' ਯੋਜਨਾ ਦੇ ਅਧੀਨ ਬੱਚੇ ਦੀ ਖੁਸ਼ੀ ਅਤੇ ਮਾਂ ਬਣਨ ਦੇ ਮਹੱਤਵ ਦਾ ਜਸ਼ਨ ਮਨਾਉਣ ਦੇ ਨਾਲ-ਨਾਲ, ਪ੍ਰਸ਼ੰਸਾ ਅਤੇ ਯਾਦ ਦਾ ਪ੍ਰਤੀਕ ਹੈ।''
ਸਰਕਾਰ ਨੇ ਕਿਹਾ ਕਿ ਵਿਜੇ ਇਸ ਯੋਜਨਾ ਨੂੰ ਅਧਿਕਾਰਤ ਤੌਰ 'ਤੇ 15 ਸਤੰਬਰ ਨੂੰ ਸਾਬਕਾ ਮੁੱਖ ਮੰਤਰੀ ਸੀ.ਐਨ. ਅੰਨਾਦੁਰਾਈ ਦੀ ਜਯੰਤੀ ਮੌਕੇ ਸ਼ੁਰੂ ਕਰਨਗੇ, ਪਰ ਇਹ ਯੋਜਨਾ 22 ਜੂਨ (ਵਿਜੇ ਦੇ ਜਨਮਦਿਨ) ਤੋਂ ਹੀ ਲਾਗੂ ਮੰਨੀ ਜਾਵੇਗੀ। ਵਿਜੇ ਨੇ 2 ਸਾਲ ਪਹਿਲਾਂ 'ਤਾਮਿਲਗਾ ਵੇਟ੍ਰੀ ਕੜਗਮ' ਪਾਰਟੀ ਬਣਾਈ ਸੀ। ਉਨ੍ਹਾਂ ਦੀ ਪਾਰਟੀ ਨੇ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੀ ਪਾਰਟੀ ਰਾਜ ਦੀ ਇਕਮਾਤਰ ਅਜਿਹੀ ਸਿਆਸੀ ਪਾਰਟੀ ਬਣੀ, ਜਿਸ ਨੇ 107 ਸੀਟਾਂ ਜਿੱਤੀਆਂ ਅਤੇ ਕਾਂਗਰਸ, ਵੀਸੀਕੇ, ਆਈਯੂਐੱਮਐੱਲ ਅਤੇ ਖੱਬੇ ਪੱਖੀ ਪਾਰਟੀਆਂ ਦੇ ਸਮਰਥਨ ਨਾਲ ਗਠਜੋੜ ਸਰਕਾਰ ਬਣਾਈ। ਇਸ ਨਵੀਂ ਪਹਿਲ (ਬੱਚੇ ਦੇ ਜਨਮ 'ਤੇ ਸੋਨੇ ਦੀ ਅੰਗੂਠੀ) ਲਈ ਹਰ ਸਾਲ 755.83 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਹਾਰਾਸ਼ਟਰ ਸਰਕਾਰ ਵੱਲੋਂ Sikh Gurdwara Act ਰੱਦ, ਨਵਾਂ ਕਾਨੂੰਨ ਲਾਗੂ ਕਰਨ ਦਾ ਲਿਆ ਫੈਸਲਾ
NEXT STORY