ਝੁੰਝੁਨੂੰ- ਰਾਜਸਥਾਨ 'ਚ ਝੁੰਝੁਨੂੰ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਅੱਜ ਯਾਨੀ ਵੀਰਵਾਰ ਨੂੰ ਇਤਿਹਾਸਕ ਫ਼ੈਸਲਾ ਸੁਣਾਉਂਦੇ ਹੋਏ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਵਿਸ਼ੇਸ਼ ਅਦਾਲਤ ਪੋਕਸੋ ਦੇ ਜੱਜ ਸੁਕੇਸ਼ ਕੁਮਾਰ ਜੈਨ ਨੇ ਆਪਣੇ ਫ਼ੈਸਲੇ ਦੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਇਸ ਤਰ੍ਹਾਂ ਦਾ ਜ਼ੁਰਮ ਤਾਂ ਕੋਈ ਪਸ਼ੂ ਵੀ ਬੱਚੇ ਨਾਲ ਨਹੀਂ ਕਰਦਾ। ਜਿਵੇਂ ਕਿ ਦੋਸ਼ੀ ਨੇ ਕੀਤਾ ਹੈ। ਉੱਥੇ ਹੀ ਇਨ੍ਹਾਂ ਵਾਰਦਾਤਾਂ ਦੇ ਪਿੱਛੇ ਨਸ਼ਾ ਅਤੇ ਪੋਰਨੋਗ੍ਰਾਫ਼ੀ ਨੂੰ ਕਾਰਨ ਮੰਨਦੇ ਹੋਏ ਸਰਕਾਰ ਨੂੰ ਇਸ ਦਿਸ਼ਾ 'ਚ ਕਦਮ ਚੁੱਕਣ ਲਈ ਲਿਖਣ ਦਾ ਫ਼ੈਸਲਾ ਲਿਆ ਹੈ।
ਇਹ ਵੀ ਪੜ੍ਹੋ : ਰੇਪ ਪੀੜਤਾ ਬੋਲੀ- ਘਰ 'ਚ ਟਾਇਲਟ ਹੁੰਦਾ ਤਾਂ ਦਰਿੰਦੇ ਨਹੀਂ ਕਰ ਪਾਉਂਦੇ ਅਜਿਹੀ ਘਿਨੌਣੀ ਹਰਕਤ
ਅਦਾਲਤ ਨੇ ਸਿਰਫ਼ 26 ਦਿਨਾਂ 'ਚ ਸੁਣਾ ਦਿੱਤਾ ਫ਼ੈਸਲਾ
ਵਿਸ਼ੇਸ਼ ਸਰਕਾਰੀ ਵਕੀਲ ਲੋਕੇਂਦਰ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਜੱਜ ਨੇ ਮਾਸੂਮ ਨਾਲ ਦਰਿੰਦਗੀ ਕਰਨ ਵਾਲੇ ਦੋਸ਼ੀ ਸੁਨੀਲ ਕੁਮਾਰ (20) ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੂੰ ਸਖ਼ਤ ਸੁਰੱਖਿਆ 'ਚ ਅਦਾਲਤ 'ਚ ਪੇਸ਼ ਕੀਤਾ। ਇਹ ਘਟਨਾ 19 ਫਰਵਰੀ ਨੂੰ ਹੋਈ ਸੀ। ਘਟਨਾ ਦੇ 9 ਦਿਨਾਂ 'ਚ ਪੁਲਸ ਨੇ ਅਦਾਲਤ 'ਚ ਚਾਲਾਨ ਪੇਸ਼ ਕਰ ਦਿੱਤਾ ਅਤੇ ਅਦਾਲਤ ਨੇ ਸਿਰਫ਼ 26 ਦਿਨਾਂ 'ਚ ਫ਼ੈਸਲਾ ਸੁਣਾ ਦਿੱਤਾ। ਪੋਕਸੋ ਕੋਰਟ ਦੇ ਜੱਜ ਜੈਨ ਨੇ ਸਜ਼ਾ ਸੁਣਾਉਂਦੇ ਹੋਏ ਕਿਹਾ ਕਿ ਸੁਣਵਾਈ ਦੌਰਾਨ ਤੇਰੇ ਅੰਦਰ ਇਕ ਵਾਰ ਵੀ ਪਛਤਾਵਾ ਨਹੀਂ ਦੇਖਿਆ। ਜੇਕਰ ਤੈਨੂੰ ਪਛਤਾਵਾ ਹੁੰਦਾ ਤਾਂ ਹੋ ਸਕਦਾ ਸੀ ਤੇਰੇ ਸਜ਼ਾ ਦੂਜੀ ਹੁੰਦੀ। ਝੁੰਝੁਨੂੰ ਪੁਲਸ ਸੁਪਰਡੈਂਟ ਮਨੀਸ਼ ਤ੍ਰਿਪਾਠੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਸਖ਼ਤ ਸੰਦੇਸ਼ ਜਾਵੇਗਾ ਕਿ ਬੁਰਾਈ ਦਾ ਅੰਤ ਬੁਰਾ ਹੀ ਹੁੰਦਾ ਹੈ। ਉਨ੍ਹਾਂ ਨੇ ਮਾਮਲੇ 'ਚ ਜਾਂਚ ਅਧਿਕਾਰੀ ਚਿੜਾਵਾ ਪੁਲਸ ਡਿਪਟੀ ਸੁਪਰਡੈਂਟ ਸੁਰੇਸ਼ ਸ਼ਰਮਾ ਅਤੇ ਪੂਰੀ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਟੀਮ ਨੇ ਸਿਰਫ਼ 9 ਦਿਨਾਂ 'ਚ ਚਾਲਾਨ ਪੇਸ਼ ਕਰ ਕੇ ਨਵਾਂ ਰਿਕਾਰਡ ਬਣਾਇਆ।
ਇਹ ਵੀ ਪੜ੍ਹੋ : ਸਕੇ ਭਰਾ ਨੇ ਰਿਸ਼ਤੇ ਨੂੰ ਦਾਗ਼ ਲਾਉਂਦਿਆਂ ਗਰਭਵਤੀ ਕੀਤੀ ਭੈਣ, ਪਤਾ ਲੱਗਣ 'ਤੇ ਪਰਿਵਾਰ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
ਨੋਟ : ਕੋਰਟ ਦੇ ਇਸ ਇਤਿਹਾਸਕ ਫ਼ੈਸਲੇ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਸ਼ਮੀਰ 'ਚ ਅੱਤਵਾਦੀ ਘਟਨਾਵਾਂ 'ਚ ਆਈ ਕਮੀ ਪਰ ਪਾਕਿਸਤਾਨੀ ਗੋਲੀਬਾਰੀ ਵਧੀ : ਸਰਕਾਰ
NEXT STORY