ਉਤਰ ਪ੍ਰਦੇਸ਼— ਸੱਪ ਦੇ ਕੱਟਣ ਨਾਲ ਬੱਚੇ ਦੀ ਮੌਤ ਦੀ ਖਬਰ ਕਈ ਵਾਰ ਸੁਣੀ ਹੋਵੇਗੀ ਪਰ ਉਤਰ ਪ੍ਰਦੇਸ਼ ਦੇ ਫਿਰੋਜਾਬਾਦ 'ਚ ਡੇਢ ਸਾਲ ਦੇ ਬੱਚੇ ਦੇ ਕੱਟਣ ਨਾਲ ਸੱਪ ਦੀ ਮੌਤ ਹੋ ਗਈ ਹੈ। ਘਰਦਿਆਂ ਨੇ ਦੱਸਿਆ ਕਿ ਜਦੋਂ ਬੱਚਾ ਸੱਪ ਨੂੰ ਚਬਾ ਰਿਹਾ ਸੀ ਤਾਂ ਉਦੋਂ ਕਿਸੇ ਦੀ ਵੀ ਨਜ਼ਰ ਉਸ 'ਤੇ ਨਹੀਂ ਪਈ। ਮਾਂ ਜਦੋਂ ਕਮਰੇ 'ਚ ਵਾਪਸ ਆਈ ਤਾਂ ਮਰੇ ਹੋਏ ਸੱਪ ਨੂੰ ਦੇਖ ਕੇ ਹੈਰਾਨ ਹੋ ਗਈ। ਤੁਰੰਤ ਬੱਚੇ ਨੂੰ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰਾਂ ਨੇ ਬੱਚੇ ਦੀ ਜਾਂਚ ਕੀਤੀ ਤਾਂ ਹੈਰਾਨ ਰਹਿ ਗਏ। ਡਾਕਟਰਾਂ ਨੇ ਦੱਸਿਆ ਕਿ ਨਾ ਤਾਂ ਬੱਚੇ ਨੂੰ ਸੱਪ ਨੇ ਕੋਈ ਨੁਕਸਾਨ ਪਹੁੰਚਾਇਆ ਹੈ ਅਤੇ ਨਾ ਹੀ ਉਸ ਦੇ ਸਰੀਰ 'ਕੇ ਸੱਟ ਦੇ ਨਿਸ਼ਾਨ ਹਨ। ਬੱਚੇ ਦੀ ਜੀਭ ਨੀਲੀ ਜ਼ਰੂਰ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਰਸੂਲਪੁਰ ਦੇ ਆਸਫਾਬਾਦ ਦੇ ਰਹਿਣ ਵਾਲੇ ਰਾਕੇਸ਼ ਯਾਦਵ ਦੇ ਘਰ ਪੰਜ ਫੁੱਟ ਲੰਬਾ ਜ਼ਹਿਰੀਲਾ ਸੱਪ ਨਿਕਲ ਆਇਆ ਸੀ। ਉਹ ਰੇਂਗਦੇ-ਰੇਂਗਦੇ ਬੱਚੇ ਦੇ ਕਰੀਬ ਪੁੱਜ ਗਿਆ। ਬੱਚੇ ਨੇ ਖਿਡੌਣਾ ਸਮਝ ਕੇ ਸੱਪ ਨੂੰ ਫੜ ਲਿਆ ਅਤੇ ਚਬਾਉਣ ਲੱਗਾ, ਜਿਸ ਨਾਲ ਸੱਪ ਦੀ ਮੌਤ ਹੋ ਗਈ। ਜਾਨਵਰਾਂ ਦੇ ਡਾਕਟਰ ਨੇ ਦੱਸਿਆ ਕਿ ਗਰਦਨ ਕੱਸ ਕੇ ਫੜੇ ਜਾਣ ਨਾਲ ਸੱਪ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸੱਪ ਦੇ ਸਿਰ 'ਤੇ ਦੰਦ ਚੁੰਭਣ ਦੇ ਵੀ ਨਿਸ਼ਾਨ ਹਨ। ਇਸ ਘਟਨਾ ਦੇ ਬਾਅਦ ਪੂਰੇ ਮੁੱਹਲੇ 'ਚ ਡਰ ਦਾ ਮਾਹੌਲ ਹੈ।
ਵਾਹਨਾਂ ਨੂੰ ਟੱਕਰ ਮਾਰਦੇ ਹੋਏ ਬੇਕਾਬੂ ਹੋਇਆ ਟਰੱਕ ਦੁਕਾਨ 'ਚ ਵੜਿਆ, 1 ਦੀ ਮੌਤ
NEXT STORY