ਸੁਪੌਲ- ਬਿਹਾਰ ਦੇ ਸੁਪੌਲ ਵਿਚ ਖੇਡਦੇ ਹੋਏ 21 ਬੱਚਿਆਂ ਨੇ ਰਤਨਜੋਤ ਦੇ ਬੂਟੇ ਦੇ ਬੀਜ ਖਾ ਲਏ, ਜਿਸ ਤੋਂ ਬਾਅਦ ਸਾਰੇ ਬੱਚਿਆਂ ਦੀ ਸਿਹਤ ਵਿਗੜ ਗਈ। ਇਸ ਦੇ ਨਾਲ ਹੀ ਸਾਰੇ ਬੱਚਿਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਬੱਚਿਆਂ ਦੀ ਵਿਗੜਦੀ ਸਿਹਤ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਵਿਚ ਹਫੜਾ-ਦਫੜੀ ਮਚ ਗਈ।
ਘਟਨਾ ਦੇ ਸਬੰਧ ਵਿਚ ਪੀੜਤ ਬੱਚਿਆਂ ਦੇ ਪਰਿਵਾਰਾਂ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਖੇਡਦੇ ਹੋਏ ਸਾਰੇ ਬੱਚਿਆਂ ਨੇ ਬਦਾਮ ਸਮਝ ਕੇ ਰਤਨਜੋਤ ਦੇ ਬੂਟੇ ਦੇ ਬੀਜ ਖਾ ਲਏ ਅਤੇ ਸ਼ਾਮ ਨੂੰ ਜਦੋਂ ਸਾਰੇ ਬੱਚੇ ਘਰ ਵਾਪਸ ਆਏ ਤਾਂ ਸਾਰਿਆਂ ਦੀ ਸਿਹਤ ਖਰਾਬ ਹੋ ਗਈ। ਬੱਚੇ ਪੇਟ ਦਰਦ ਅਤੇ ਉਲਟੀਆਂ ਦੀ ਸ਼ਿਕਾਇਤ ਕਰਨ ਲੱਗੇ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਸਾਰੇ ਬੱਚਿਆਂ ਨੂੰ ਤ੍ਰਿਵੇਣੀਗੰਜ ਸਬ-ਡਿਵੀਜ਼ਨਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
ਬੱਚਿਆਂ ਦਾ ਇਲਾਜ ਕਰ ਰਹੇ ਡਾਕਟਰ ਸੂਰਿਆ ਕਿਸ਼ੋਰ ਮਹਿਤਾ ਨੇ ਦੱਸਿਆ ਕਿ ਬੀਤੀ ਰਾਤ 21 ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਕਰਕੇ ਇੱਥੇ ਲਿਆਂਦਾ ਗਿਆ ਸੀ। ਸਾਰੇ ਬੱਚਿਆਂ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਫਿਲਹਾਲ ਰਾਹਤ ਦੀ ਗੱਲ ਇਹ ਹੈ ਕਿ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ।
ਰਾਸ਼ਟਰਪਤੀ ਮੁਰਮੂ ਨੇ ਖੇਤੀ ਖੇਤਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨੀਆਂ ਨੂੰ ਦਿੱਤਾ ਸੱਦਾ
NEXT STORY