ਨਵੀਂ ਦਿੱਲੀ/ ਬੀਜਿੰਗ (ਬਿਊਰੋ): ਪੂਰਬੀ ਲੱਦਾਖ ਖੇਤਰ ਵਿਚ ਵਾਸਤਵਿਕ ਕੰਟਰੋਲ ਰੇਖਾ 'ਤੇ ਸੋਮਵਾਰ ਦੀ ਰਾਤ ਗਲਵਾਨ ਘਾਟੀ ਵਿਚ ਚੀਨੀ ਫੌਜ ਦੇ ਨਾਲ ਝੜਪ ਵਿਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਹਨ। ਸਰਾਕਾਰੀ ਸੂਤਰਾਂ ਦੇ ਮੁਤਾਬਕ ਇਸ ਝੜਪ ਵਿਚ ਚੀਨੀ ਪੱਖ ਦੇ ਵੀ 35 ਫੌਜੀ ਮਾਰੇ ਗਏ ਹਨ। ਭਾਵੇਂਕਿ ਚੀਨੀ ਮੀਡੀਆ ਇਹਨਾਂ ਖਬਰਾਂ ਨੂੰ ਦਬਾ ਰਿਹਾ ਹੈ।
ਅਮਰੀਕੀ ਖੁਫੀਆ ਵਿਭਾਗ ਦੇ ਮੁਤਾਬਕ ਇਸ ਮੁਕਾਬਲੇ ਵਿਚ ਚੀਨ ਦੇ 35 ਫੌਜੀ ਮਾਰੇ ਗਏ ਹਨ ਜਿਸ ਵਿਚ ਇਕ ਸੀਨੀਅਰ ਚਾਈਨੀਜ਼ ਅਫਸਰ ਵੀ ਸ਼ਾਮਲ ਹੈ। ਭਾਰਤੀ ਮਿਲਟਰੀ ਨੇ ਮੰਗਲਵਾਰ ਸਵੇਰੇ ਦੱਸਿਆ ਸੀ ਕਿ ਹਿੰਸਕ ਝੜਪ ਦੇ ਵਿਚ ਇਕ ਕਰਨਲ ਸਮੇਤ ਸਿਰਫ 3 ਫੌਜੀ ਮਾਰੇ ਗਏ ਹਨ। ਪਰ ਦੇਰ ਰਾਤ ਆਏ ਬਿਆਨ ਵਿਚ ਕਿਹਾ ਗਿਆ ਹੈ ਕਿ ਦੋਵੇਂ ਸੈਨਾਵਾਂ ਦੇ ਫੌਜੀਆਂ ਦੇ ਸੋਮਵਾਰ ਰਾਤ ਪਿੱਛੇ ਹਟਣ ਦੀ ਪ੍ਰਕਿਰਿਆ ਦੌਰਾਨ ਹੋਈ ਝੜਪ ਵਿਚ ਭਾਰਤ ਦੇ 17 ਫੌਜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਜ਼ਖਮੀ ਫੌਜੀਆਂ ਨੇ ਉੱਚਾਈ ਵਾਲੇ ਮੁਸ਼ਕਲ ਖੇਤਰ ਵਿਚ ਜ਼ੀਰੋ ਤੋਂ ਘੱਟ ਤਾਪਮਾਨ ਵਿਚ ਰਹਿਣ ਦੇ ਬਾਅਦ ਦਮ ਤੋੜ ਦਿੱਤਾ, ਜਿਸ ਨਾਲ ਸ਼ਹੀਦ ਹੋਣ ਵਾਲੇ ਫੌਜੀਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ।ਭਾਰਤ ਨੇ ਹਿੰਸਕ ਟਕਰਾਅ ਲਈ ਚੀਨੀ ਪੱਖ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਜੇਕਰ ਚੀਨੀ ਪੱਖ ਨੇ ਦੋਹਾਂ ਦੇਸ਼ਾਂ ਵਿਚਾਲੇ ਉੱਚ ਪੱਧਰੀ ਸਹਿਮਤੀ ਦਾ ਪਾਲਣ ਕੀਤਾ ਹੁੰਦ ਤਾਂ ਇਹ ਘਟਨਾ ਨਾ ਵਾਪਰਦੀ।
ਰੇਲਵੇ ਨੇ ਦੇਸ਼ ਦੀ ਪਹਿਲੀ ਆਟੋਮੈਟਿਕ ਟਿਕਟ ਜਾਂਚ ਮਸ਼ੀਨ ਕੀਤੀ ਸਥਾਪਤ, ਇੰਝ ਕਰੇਗੀ ਮਦਦ
NEXT STORY