ਨਵੀਂ ਦਿੱਲੀ - ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਚੀਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। 29-30 ਅਗਸਤ ਦੀ ਰਾਤ ਚੀਨੀ ਫੌਜੀਆਂ ਦੀ ਘੁਸਪੈਠ ਨੂੰ ਰੋਕਣ ਤੋਂ ਬਾਅਦ ਇੱਕ ਵਾਰ ਫਿਰ ਭਾਰਤੀ ਫੌਜ ਨੇ ਚੀਨ ਦੇ ਫੌਜੀਆਂ ਦੀ ਘੁਸਪੈਠ ਨੂੰ ਨਾਕਾਮ ਕਰ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਚੁਮਾਰ ਦੇ ਕੋਲ ਚੀਨੀ ਫੌਜੀਆਂ ਨੇ ਭਾਰਤੀ ਖੇਤਰ 'ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। 7-8 ਭਾਰੀ ਗੱਡੀਆਂ ਦੇ ਕਾਫਿਲੇ ਨਾਲ ਚੇਪੁਜੀ ਕੈਂਪ ਤੋਂ ਚੀਨ ਦੇ ਸੈਨਿਕਾਂ ਨੇ ਐੱਲ.ਏ.ਸੀ. ਪਾਰ ਕਰਨ ਦੀ ਕੋਸ਼ਿਸ਼ ਕੀਤੀ।
ਜ਼ਿਕਰਯੋਗ ਹੈ ਕਿ ਭਾਰਤ-ਚੀਨ ਬਾਰਡਰ 'ਤੇ 15 ਜੂਨ ਨੂੰ ਹੋਏ ਹਿੰਸਕ ਝੜਪ ਤੋਂ ਬਾਅਦ ਤਣਾਅ ਦੀ ਹਾਲਤ ਹੈ। ਇਸ ਦੌਰਾਨ 29-30 ਅਗਸਤ ਦੀ ਰਾਤ ਇੱਕ ਵਾਰ ਫਿਰ ਦੋਨਾਂ ਫੌਜਾਂ ਆਹਮੋਂ-ਸਾਹਮਣੇ ਆ ਗਈਆਂ। ਚੀਨ ਰਾਤ ਦੇ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਘੁਸਪੈਠ ਦੀ ਕੋਸ਼ਿਸ਼ ਕਰਦਾ ਹੈ ਅਤੇ ਹਰ ਵਾਰ ਮੁੰਹ ਦੀ ਖਾਂਦਾ ਹੈ। ਇੱਕ ਵਾਰ ਫਿਰ ਚੀਨ ਨੇ ਹੁਣ 7-8 ਭਾਰੀ ਗੱਡੀਆਂ ਨਾਲ ਚੁਮਾਰ 'ਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ, ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਹੈ।
ਬੈਂਗਲੁਰੂ ਹਿੰਸਾ: ਕ੍ਰਾਈਮ ਬ੍ਰਾਂਚ ਨੇ SDPI ਦੇ ਦਫ਼ਤਰ 'ਚ ਚਲਾਇਆ ਸਰਚ ਮੁਹਿੰਮ
NEXT STORY