ਨਵੀਂ ਦਿੱਲੀ (ਅਨਸ)- ਪੂਰਬੀ ਲੱਦਾਖ ਵਿਚ ਚੀਨ ਦੇ ਨਾਲ ਲੰਬੇ ਸਮੇਂ ਤੋਂ ਚਲ ਰਹੀ ਤਣਾਅ ਦਰਮਿਆਨ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੀਨ ਨੇ ਭਾਰਤ ਦੇ ਖਿਲਾਫ ਇਕ ਵਾਰ ਫਿਰ ਚਾਲਾਕੀ ਦਿਖਾਉਂਦੇ ਹੋਏ ਪੇਂਗਾਂਗ ਝੀਲ ਨਾਲ ਲਗਦੇ ਇਲਾਕੇ ਵਿਚ ਹੈਲੀਪੈਡ ਦੀ ਉਸਾਰੀ ਕਰ ਲਈ ਹੈ। ਚੀਨ ਨੇ ਹੈਲੀਪੈਡ ਤੋਂ ਇਲਾਵਾ ਖੇਤਰ ਵਿਚ ਕੁਝ ਹੋਰ ਵੀ ਪੱਕੀਆਂ ਉਸਾਰੀਆਂ ਕੀਤੀਆਂ ਹਨ। ਚੀਨ ਵਲੋਂ ਕੀਤੀਆਂ ਗਈਆਂ ਉਸਾਰੀਆਂ ਦਾ ਖੁਲਾਸਾ ਸੈਟੇਲਾਈਟ ਰਾਹੀਂ ਖਿੱਚੀਆਂ ਗਈਆਂ ਤਸਵੀਰਾਂ ਨਾਲ ਹੋਇਆ ਹੈ। ਦਰਅਸਲ, ਜੈਕ ਡਿਟਚ ਨਾਂ ਦੇ ਇਕ ਰਿਪੋਰਟ ਨੇ ਇਸ ਤਸਵੀਰ ਨੂੰ ਪੋਸਟ ਕੀਤਾ ਹੈ। ਅਮਰੀਕਾ ਦੀ ਫਾਰਨ ਪਾਲਿਸੀ ਮੈਗਜ਼ੀਨ ਲਈ ਕੰਮ ਕਰਨ ਵਾਲੇ ਜੈਕ ਨੇ ਜਿਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ ਉਹ ਪੇਂਗਾਂਗ ਝੀਲ ਦੇ ਉੱਤਰੀ ਕਿਨਾਰੇ ਦੀਆਂ ਹਨ। ਇਨ੍ਹਾਂ ਤਸਵੀਰਾਂ ਵਿਚ ਹੈਲੀਪੈਡ, ਚੀਨੀ ਬੋਟ ਅਤੇ ਸਥਾਈ ਬੰਗਰਾਂ ਨੂੰ ਸੌਖਿਆਂ ਹੀ ਦੇਖਿਆ ਜਾ ਸਕਦਾ ਹੈ।
ਇਹ ਖ਼ਬਰ ਪੜ੍ਹੋ- ਜਨਤਕ ਇਸਤੇਮਾਲ ਲਈ ਖੁੱਲ੍ਹੇਗਾ ਟੋਕੀਓ ਓਲੰਪਿਕ ਸਥਾਨ
ਤੁਹਾਡੇ ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਭਾਰਤ ਦੇ ਖਿਲਾਫ ਚੀਨ ਨੇ ਇਸ ਤਰ੍ਹਾਂ ਦੀ ਕੋਈ ਘਟਨਾ ਕੀਤੀ ਹੋਵੇ। ਇਸ ਤੋਂ ਪਹਿਲਾਂ ਨਵੰਬਰ ਵਿਚ ਵੀ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਦੀ ਰਿਪੋਰਟ ਵਿਚ ਇਹ ਕਿਹਾ ਗਿਆ ਸੀ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿਚ ਇਕ ਪੂਰਾ ਪਿੰਡ ਵਸਾ ਲਿਆ ਹੈ। ਰਿਪੋਰਟ ਵਿਚ ਇਥੋਂ ਤੱਕ ਦਾਅਵਾ ਕੀਤਾ ਗਿਆ ਸੀ ਕਿ ਚੀਨ ਨੇ ਇਹ ਪਿੰਡ ਹੁਣ ਨਹੀਂ, ਸਗੋਂ ਕਈ ਸਾਲ ਪਹਿਲਾਂ ਵਸਾ ਲਿਆ ਸੀ। ਇਸ ਨਾਲ ਹੀ ਫੌਜ ਨਾਲ ਜੁੜੇ ਸੂਤਰਾਂ ਵਿਚ ਵੀ ਇਹ ਖੁਲਾਸਾ ਹੋਇਆ ਸੀ ਕਿ ਚੀਨ ਨੇ ਪੂਰਬੀ ਲੱਦਾਖ ਵਿਚ ਐੱਲ. ਏ. ਸੀ. ਦੇ ਨੇੜੇ ਮਿਜ਼ਾਇਲ ਅਤੇ ਰਾਕੇਟ ਰੈਜੀਮੈਂਟ ਨੂੰ ਤਾਇਨਾਤ ਕੀਤਾ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਚੀਨ ਆਪਣੀ ਕਨੈਕਟੀਵਿਟੀ ਸਟ੍ਰਾਂ ਕਰਨ ਲਈ ਅਕਸਾਈ ਚੀਨ ਇਲਾਕੇ ਵਿਚ ਇਕ ਹਾਈਵੇ ਦੀ ਉਸਾਰੀ ਕਰ ਰਿਹਾ ਹੈ।
ਇਹ ਖ਼ਬਰ ਪੜ੍ਹੋ- IPL ਦੀ ਮੈਗਾ ਨੀਲਾਮੀ ਬੈਂਗਲੁਰੂ ’ਚ 7 ਅਤੇ 8 ਫਰਵਰੀ ਨੂੰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿਸਤਾਨੀ ਕੂੜ ਪ੍ਰਚਾਰ ਖ਼ਿਲਾਫ਼ ਭਾਰਤ ਦੀ ਵੱਡੀ ਕਾਰਵਾਈ, 20 ਯੂ-ਟਿਊਬ ਚੈਨਲਾਂ ਤੋਂ ਬਾਅਦ 2 ਵੈੱਬਸਾਈਟਾਂ ਬਲਾਕ
NEXT STORY