ਨਵੀਂ ਦਿੱਲੀ — ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਅਤੇ ਚੀਨ ਤਰੱਕੀ ਕਰ ਰਹੇ ਹਨ ਅਤੇ ਇਸ ਪ੍ਰਕਿਰਿਆ 'ਚ ਦੋਵੇਂ ਦੇਸ਼ ਵਿਸ਼ਵ ਵਿਵਸਥਾ ਨੂੰ ਬਦਲ ਰਹੇ ਹਨ। ਜੈਸ਼ੰਕਰ ਨੇ ਪਿਛਲੇ ਸਾਲਾਂ ਵਿੱਚ ਮਾਮੱਲਾਪੁਰਮ ਅਤੇ ਵੁਹਾਨ ਵਿੱਚ ਦੋਨਾਂ ਦੇਸ਼ਾਂ ਦੀ ਅਗਵਾਈ ਵਿਚ ਹੋਈ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਕੂਟਨੀਤੀ ਦੇ ਜ਼ਰੀਏ ਸਬੰਧਾਂ ਵਿੱਚ 'ਸੰਤੂਲਨ' ਬਣਾਏ ਰੱਖਣ ਦੀ ਕੋਸ਼ਿਸ਼ ਕੀਤੀ ਪਰ 2020 ਵਿੱਚ ਅਸਲ ਕੰਟਰੋਲ ਲਾਈਨ 'ਤੇ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਚੀਨ ਦੇ ਫੌਜੀ ਇਕੱਠ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਨੇ ਵੱਖਰਾ ਮੋੜ ਲੈ ਲਿਆ। ਟੀਵੀ9 ਨੈਟਵਰਕ ਵੱਲੋਂ ਆਯੋਜਿਤ ਇਕ ਮੀਡੀਆ ਸਿਖਰ ਸੰਮੇਲਨ ਵਿੱਚ ਵਿਦੇਸ਼ ਮੰਤਰੀ ਨੇ ਗਲੋਬਲ ਭੂ-ਰਾਜਨੀਤਿਕ ਦ੍ਰਿਸ਼ ਵਿੱਚ ਭਾਰਤ ਅਤੇ ਚੀਨ ਦੇ ਉਭਾਰ ਨੂੰ "ਮਹੱਤਵਪੂਰਨ" ਦੱਸਿਆ।
ਇਹ ਵੀ ਪੜ੍ਹੋ - ਪੰਜਾਬ 'ਚ ਆਇਆ ਭੂਚਾਲ, ਇਨ੍ਹਾਂ ਜ਼ਿਲ੍ਹਿਆਂ 'ਚ ਮਹਿਸੂਸ ਕੀਤੇ ਗਏ ਝਟਕੇ
ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ, ''ਜੇਕਰ ਤੁਸੀਂ ਪਿਛਲੇ 20-25 ਸਾਲਾਂ ਵਿਚ ਬਦਲੀਆਂ ਤਿੰਨ ਤੋਂ ਚਾਰ ਵੱਡੀਆਂ ਚੀਜ਼ਾਂ ਦੀ ਸੂਚੀ ਬਣਾਓ ਤਾਂ ਜ਼ਿਆਦਾਤਰ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਇਹ ਚੀਨ ਦਾ ਉਭਾਰ ਅਤੇ ਭਾਰਤ ਦਾ ਉਭਾਰ ਹੋਵੇਗਾ।'' ਉਨ੍ਹਾਂ ਕਿਹਾ, "ਤੁਸੀਂ ਕਹਿ ਸਕਦੇ ਹੋ ਕਿ ਚੀਨ ਨੇ ਇਹ ਚੀਜ਼ਾਂ ਬਹੁਤ ਪਹਿਲਾਂ ਸ਼ੁਰੂ ਕੀਤੀਆਂ ਕਿਉਂਕਿ ਸਾਡੀ ਆਪਣੀ ਰਾਜਨੀਤੀ ਨੇ ਇੱਥੇ ਸੁਧਾਰ ਯੁੱਗ ਵਿੱਚ ਦੇਰੀ ਕੀਤੀ।" ਠੀਕ ਹੈ, ਜੋ ਹੋ ਗਿਆ ਸੋ ਹੋ ਗਿਆ। ਪਰ ਇਸ ਵਿੱਚ ਕੋਈ ਸਵਾਲ ਨਹੀਂ ਹੈ ਕਿ ਦੋਵੇਂ ਦੇਸ਼ ਵਧ ਰਹੇ ਹਨ ਅਤੇ ਇਹ ਗਲੋਬਲ ਰਾਜਨੀਤੀ ਲਈ ਬਹੁਤ ਦਿਲਚਸਪ ਸਮੱਸਿਆ ਹੈ। ਜੈਸ਼ੰਕਰ ਨੇ ਕਿਹਾ, ''ਸਮੱਸਿਆ ਇਹ ਹੈ ਕਿ ਦੋਵੇਂ ਦੇਸ਼ ਆਪਣੇ ਉਭਾਰ ਨਾਲ ਗਲੋਬਲ ਵਿਵਸਥਾ ਨੂੰ ਬਦਲ ਰਹੇ ਹਨ। ਇਸ ਲਈ ਹਰ ਕਿਸੇ ਦਾ ਸੰਸਾਰ 'ਤੇ ਪ੍ਰਭਾਵ ਹੈ। ਪਰ ਇਹ ਦੋਵੇਂ ਦੇਸ਼ ਗੁਆਂਢੀ ਵੀ ਹਨ। ਬਾਕੀ ਦੁਨੀਆ ਦੇ ਮੁਕਾਬਲੇ, ਚੀਜ਼ਾਂ ਬਦਲ ਰਹੀਆਂ ਹਨ ਪਰ ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਰਿਸ਼ਤੇ ਵੀ ਬਦਲ ਰਹੇ ਹਨ।'' ਵਿਦੇਸ਼ ਮੰਤਰੀ ਨੇ ਦਲੀਲ ਦਿੱਤੀ ਕਿ ਇਸ ਲਈ ਸੰਤੁਲਨ ਬਣਾਈ ਰੱਖਣ ਦੇ ਮਾਮਲੇ ਵਿਚ ਇਹ ਸਥਿਤੀ ਬਹੁਤ ਗੁੰਝਲਦਾਰ ਬਣ ਰਹੀ ਹੈ।
ਇਹ ਵੀ ਪੜ੍ਹੋ - ਸਿਸੋਦੀਆ ਨੂੰ PMLA ਕਾਰਨ ਨਹੀਂ ਮਿਲੀ ਜ਼ਮਾਨਤ: ਆਤਿਸ਼ੀ
ਜਦੋਂ ਜੈਸ਼ੰਕਰ ਨੂੰ ਵਿਸ਼ੇਸ਼ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ 2018 ਵਿਚ ਚੀਨੀ ਸ਼ਹਿਰ ਵੁਹਾਨ ਅਤੇ 2019 ਵਿਚ ਮਮੱਲਾਪੁਰਮ ਵਿਚ ਗੈਰ ਰਸਮੀ ਸਿਖਰ ਵਾਰਤਾਵਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ ਕਿ ਇਹ ਬੈਠਕਾਂ ਇਕ "ਸੰਤੁਲਨ ਅਭਿਆਸ" ਦਾ ਹਿੱਸਾ ਸਨ। ਉਨ੍ਹਾਂ ਕਿਹਾ “ਅਸੀਂ ਸਭ ਤੋਂ ਪਹਿਲਾਂ ਕੂਟਨੀਤੀ ਦੁਆਰਾ ਕੁਦਰਤੀ ਤੌਰ 'ਤੇ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ।” ਇਸ ਲਈ ਤੁਸੀਂ ਵੁਹਾਨ ਅਤੇ ਮਮੱਲਾਪੁਰਮ ਆਦਿ ਵਿੱਚ ਜੋ ਦੇਖਿਆ, ਉਹ ਸੰਤੁਲਨ ਬਣਾਈ ਰੱਖਣ ਦਾ ਅਭਿਆਸ ਸੀ।'' ਵਿਦੇਸ਼ ਮੰਤਰੀ ਨੇ ਕਿਹਾ, ''ਪਰ ਚੀਨ ਨੇ 2020 ਵਿੱਚ ਜੋ ਕੀਤਾ ਉਹ ਇਹ ਸੀ ਕਿ ਉਸ ਨੇ ਸਮਝੌਤਿਆਂ ਦੀ ਅਣਦੇਖੀ ਕਰਦੇ ਹੋਏ ਕਿਸੇ ਵੀ ਕਾਰਨ ਕਰਕੇ ਫੌਜੀ ਬਲਾਂ ਨੂੰ ਤਾਇਨਾਤ ਕਰਨ ਦੀ ਚੋਣ ਕੀਤੀ। ਇਸ ਘਟਨਾ ਨੇ ਸੰਤੁਲਨ ਬਣਾਈ ਰੱਖਣ ਲਈ ਵੱਖਰੇ ਜਵਾਬ ਦੀ ਮੰਗ ਕੀਤੀ।'' ਉਨ੍ਹਾਂ ਕਿਹਾ,''ਇਸ 'ਤੇ ਸਾਡਾ ਤਰਕਪੂਰਨ ਕਦਮ ਇਹ ਸੀ ਕਿ ਅਸੀਂ ਆਪਣੇ ਫੌਜੀ ਜਵਾਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਭੇਜਿਆ। ਇਸ ਦਾ ਹਿੱਸਾ ਸਪੱਸ਼ਟ ਤੌਰ 'ਤੇ ਸਰਹੱਦੀ ਸਥਿਤੀ ਕਾਰਨ ਸਿਆਸੀ ਸਬੰਧਾਂ ਨੂੰ ਪ੍ਰਭਾਵਿਤ ਕਰਦਾ ਹੈ। ਜੈਸ਼ੰਕਰ ਨੇ ਕਿਹਾ, ''ਇਸ ਦਾ ਹਿੱਸਾ ਸਾਡੇ ਵੱਲੋਂ ਚੁੱਕੇ ਗਏ ਆਰਥਿਕ ਕਦਮ ਵੀ ਹਨ।'' ਵਿਦੇਸ਼ ਮੰਤਰੀ ਨੇ ਕਿਹਾ ਕਿ 2014 ਤੱਕ ਚੀਨ ਨਾਲ ਲੱਗਦੀ ਸਰਹੱਦ 'ਤੇ ਭਾਰਤ ਦਾ ਸਾਲਾਨਾ ਔਸਤ ਖਰਚ ਕਰੀਬ 3,500 ਕਰੋੜ ਰੁਪਏ ਸੀ, ਜੋ ਅੱਜ ਲਗਭਗ 15,000 ਕਰੋੜ ਰੁਪਏ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਸੋਦੀਆ ਨੂੰ PMLA ਕਾਰਨ ਨਹੀਂ ਮਿਲੀ ਜ਼ਮਾਨਤ: ਆਤਿਸ਼ੀ
NEXT STORY