ਮੁੰਬਈ- ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ 'ਚ ਹੌਲੀ-ਹੌਲੀ ਗਰੀਬਾਂ ਦੀ ਗਿਣਤੀ ਵਧ ਰਹੀ ਹੈ ਅਤੇ ਪੈਸਾ ਕੁਝ ਅਮੀਰ ਲੋਕਾਂ ਦੇ ਹੱਥਾਂ ਵਿਚ ਕੇਂਦ੍ਰਿਤ ਹੋ ਰਿਹਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ। ਨਾਗਪੁਰ ਵਿਚ ਇਕ ਪ੍ਰੋਗਰਾਮ ਦੌਰਾਨ ਗਡਕਰੀ ਨੇ ਕਿਹਾ ਕਿ ਪੈਸੇ ਦੇ ਵਿਕੇਂਦਰੀਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਇਸ ਸਮੇਂ ਵਿਕਸਿਤ ਹੋਣਾ ਚਾਹੀਦਾ ਹੈ ਕਿ ਰੁਜ਼ਗਾਰ ਪੈਦਾ ਹੋਣ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਹੋਵੇ। ਗਡਕਰੀ ਨੇ ਕਿਹਾ ਕਿ ਅਸੀਂ ਇਕ ਅਜਿਹੇ ਆਰਥਿਕ ਬਦਲ ’ਤੇ ਵਿਚਾਰ ਕਰ ਰਹੇ ਹਾਂ ਜੋ ਰੁਜ਼ਗਾਰ ਪੈਦਾ ਕਰੇਗਾ ਅਤੇ ਅਰਥਵਿਵਸਥਾ ਦੇ ਵਿਕਾਸ ਨੂੰ ਵਧਾਏਗਾ। ਸੀਨੀਅਰ ਭਾਜਪਾ ਨੇਤਾ ਨੇ ਸਾਬਕਾ ਪ੍ਰਧਾਨ ਮੰਤਰੀਆਂ ਪੀ. ਵੀ. ਨਰਸਿਮ੍ਹਾ ਰਾਓ ਅਤੇ ਮਨਮੋਹਨ ਸਿੰਘ ਨੂੰ ਉਦਾਰਵਾਦੀ ਆਰਥਿਕ ਨੀਤੀਆਂ ਅਪਣਾਉਣ ਦਾ ਸਿਹਰਾ ਵੀ ਦਿੱਤਾ, ਪਰ ਬੇਕਾਬੂ ਕੇਂਦਰੀਕਰਨ ਵਿਰੁੱਧ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵਿਸ਼ਾਲ ਮੈਗਾ ਮਾਰਟ 'ਚ ਲੱਗੀ ਭਿਆਨਕ ਅੱਗ, ਲਿਫ਼ਟ 'ਚੋਂ ਮਿਲੀ ਨੌਜਵਾਨ ਦੀ ਲਾਸ਼
ਭਾਰਤ ਦੇ ਆਰਥਿਕ ਢਾਂਚੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਿਚ ਖੇਤਰੀ ਯੋਗਦਾਨ ਵਿਚ ਅਸੰਤੁਲਨ ਵੱਲ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਨਿਰਮਾਣ ਖੇਤਰ ਨੇ 22-24 ਫੀਸਦੀ, ਸੇਵਾ ਖੇਤਰ ਨੇ 52-54 ਫੀਸਦੀ ਯੋਗਦਾਨ ਦਿੱਤਾ ਹੈ, ਜਦੋਂ ਕਿ ਖੇਤੀਬਾੜੀ, ਪੇਂਡੂ ਆਬਾਦੀ ਦਾ 65-70 ਫੀਸਦੀ ਸ਼ਾਮਲ ਹੋਣ ਦੇ ਬਾਵਜੂਦ ਸਿਰਫ 12 ਫੀਸਦੀ ਯੋਗਦਾਨ ਦਿੰਦੀ ਹੈ।
ਇਹ ਵੀ ਪੜ੍ਹੋ : ਜਹਾਜ਼ 'ਚ ਮਿਲਿਆ 2 ਫੁੱਟ ਲੰਬਾ ਸੱਪ, ਯਾਤਰੀਆਂ ਨੂੰ ਪੈ ਗਈਆਂ ਭਾਜੜਾਂ!
ਟੋਲ ਬੂਥਾਂ ਤੋਂ 1.40 ਲੱਖ ਕਰੋੜ ਰੁਪਏ ਹੋਵੇਗੀ ਕਮਾਈ
ਬੁਨਿਆਦੀ ਢਾਂਚੇ ਦੇ ਵਿਕਾਸ ਬਾਰੇ ਗੱਲ ਕਰਦਿਆਂ ਗਡਕਰੀ ਨੇ ਟਰਾਂਸਪੋਰਟ ਖੇਤਰ ਵਿਚ ਆਪਣੀਆਂ ਪਹਿਲਕਦਮੀਆਂ ’ਤੇ ਚਾਨਣਾ ਪਾਇਆ। ਗਡਕਰੀ ਨੇ ਕਿਹਾ ਕਿ ਸੜਕ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਸੀਂ ਟੋਲ ਬੂਥਾਂ ਤੋਂ ਲੱਗਭਗ 55,000 ਕਰੋੜ ਰੁਪਏ ਕਮਾਉਂਦੇ ਹਾਂ ਅਤੇ ਅਗਲੇ 2 ਸਾਲਾਂ ਵਿਚ ਸਾਡੀ ਆਮਦਨ 1.40 ਲੱਖ ਕਰੋੜ ਰੁਪਏ ਹੋ ਜਾਵੇਗੀ। ਜੇਕਰ ਅਸੀਂ ਅਗਲੇ 15 ਸਾਲਾਂ ਲਈ ਇਸ ਦਾ ਮੁਦਰੀਕਰਨ ਕਰਦੇ ਹਾਂ, ਤਾਂ ਸਾਡੇ ਕੋਲ 12 ਲੱਖ ਕਰੋੜ ਰੁਪਏ ਹੋਣਗੇ। ਨਵੇਂ ਟੋਲ ਸਾਡੇ ਖਜ਼ਾਨੇ ਵਿਚ ਹੋਰ ਪੈਸਾ ਲਿਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੀਂਹ ਨੇ ਵਧਾਈ ਚਿੰਤਾ; 72 ਲੋਕਾਂ ਦੀ ਮੌਤ, 31 ਲਾਪਤਾ.... 260 ਸੜਕਾਂ ਬੰਦ
NEXT STORY