ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਮੰਗਲਵਾਰ ਨੂੰ ਕਿਹਾ ਕਿ ਸਰਹੱਦੀ ਖੇਤਰਾਂ 'ਚ ਸੜਕਾਂ, ਪੁਲ ਅਤੇ ਸੁਰੰਗਾਂ ਨਾ ਸਿਰਫ਼ ਰਣਨੀਤਕ ਜ਼ਰੂਰਤਾਂ ਪੂਰੀਆਂ ਕਰਦੀਆਂ ਹਨ ਸਗੋਂ ਦੂਰ ਦੇ ਖੇਤਰਾਂ ਦੀ ਦੇਸ਼ ਦੇ ਵਿਕਾਸ 'ਚ ਵੀ ਬਰਾਬਰ ਹਿੱਸੇਦਾਰੀ ਯਕੀਨੀ ਕਰ ਕੇ ਰਾਸ਼ਟਰ ਨੂੰ ਸਾਧਾਰਣ ਸਥਿਤੀ ਨਾਲ ਨਜਿੱਠਣ 'ਚ ਸਮਰੱਥ ਬਣਾਉਂਦੀ ਹੈ। ਰਾਜਨਾਥ ਸਿੰਘ ਨੇ ਸਰਹੱਦੀ ਸੜਕ ਸੰਗਠਨ ਵਲੋਂ ਤੰਗ ਅਤੇ ਦੂਰ ਦੇ ਇਲਾਕਿਆਂ 'ਚ ਪੂਰੀ ਕੀਤੀ ਗਈ ਸੜਕ ਅਤੇ ਪੁਲਾਂ ਦੇ 27 ਪ੍ਰਾਜੈਕਟਾਂ ਦਾ ਮੰਗਲਵਾਰ ਨੂੰ ਇੱਥੇ ਵਰਚੁਅਲ ਮਾਧਿਅਮ ਨਾਲ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਮਨੁੱਖੀ ਸੱਭਿਅਤਾ ਦਾ ਇਤਿਹਾਸ ਉਠਾ ਕੇ ਦੇਖਿਆ ਜਾਵੇ ਤਾਂ ਦੇਖੋਗੇ ਕਿ ਉਹੀ ਭਾਈਚਾਰਾ, ਸਮਾਜ ਜਾਂ ਰਾਸ਼ਟਰ ਦੁਨੀਆ ਨੂੰ ਮਾਰਗ ਦਿਖਾ ਪਾਉਣ 'ਚ ਸਮਰੱਥ ਹੋਏ ਹਨ, ਜਿਨ੍ਹਾਂ ਨੇ ਖ਼ੁਦ ਆਪਣੇ ਮਾਰਗਾਂ ਦਾ ਮਜ਼ਬੂਤੀ ਨਾਲ ਵਿਕਾਸ ਕੀਤਾ ਹੈ।
ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
ਚੀਨ ਨਾਲ ਪੂਰਬੀ ਲੱਦਾਖ 'ਚ ਫ਼ੌਜ ਗਤੀਰੋਧ ਦੇ ਦ੍ਰਿਸ਼ਟੀਕੋਣ 'ਚ ਉਨ੍ਹਾਂ ਕਿਹਾ,''ਅੱਜ ਦੇ ਬੇਨਿਯਮੀ ਦੇ ਮਾਹੌਲ 'ਚ ਕਿਸੇ ਤਰ੍ਹਾਂ ਦੇ ਸੰਘਰਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਅਜਿਹੀਆਂ ਸਥਿਤੀਆਂ ਸਾਨੂੰ ਇਨ੍ਹਾਂ ਇਲਾਕਿਆਂ ਦੇ ਵਿਕਾਸ ਲਈ ਹੋਰ ਵੀ ਪ੍ਰੇਰਿਤ ਕਰਦੀ ਹੈ। ਇਹ ਮਾਣ ਦਾ ਵਿਸ਼ਾ ਹੈ ਕਿ ਇਨ੍ਹਾਂ ਇਲਾਕਿਆਂ ਦੇ ਵਿਕਾਸ 'ਚ ਸਹਿਯੋਗ ਲਈ ਸਾਡੇ ਲੋਕ ਬੀ.ਆਰ.ਓ. ਵਰਗਾ ਇਕ ਕੁਸ਼ਲ ਅਤੇ ਸਮਰਪਿਤ ਸੰਗਠਨ ਹੈ। ਹਾਲ ਦਾ ਹੀ ਉਦਾਹਰਣ ਲੈ ਲਵੋ। ਪਿਛਲੇ ਦਿਨੀਂ ਉੱਤਰੀ ਸੈਕਟਰ 'ਚ ਸਾਨੂੰ ਜਿਨ੍ਹਾਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਜਿਸ ਤਰ੍ਹਾਂ ਅਸੀਂ ਦੁਸ਼ਮਣ ਦਾ ਦ੍ਰਿੜਤਾ ਨਾਲ ਮੁਕਾਬਲਾ ਕਰਨ 'ਚ ਸਮਰੱਥ ਰਹੇ, ਉਹ ਬਿਨਾਂ ਉਪਯੁਕਤ ਢਾਂਚਾਗਤ ਵਿਕਾਸ ਦੇ ਸੰਭਵ ਨਹੀਂ ਹੋ ਸਕਦਾ ਸੀ।'' ਉਨ੍ਹਾਂ ਕਿਹਾ,''ਸਰਹੱਦੀ ਖੇਤਰਾਂ 'ਚ ਸੜਕਾਂ ਨਾ ਸਿਰਫ਼ ਰਣਨੀਤਕ ਜ਼ਰੂਰਤਾਂ ਲਈ ਹੁੰਦੀ ਹੈ ਸਗੋਂ ਰਾਸ਼ਟਰ ਦੇ ਵਿਕਾਸ 'ਚ, ਦੂਰ ਦੇ ਖੇਤਰਾਂ ਦੀ ਵੀ ਬਰਾਬਰ ਹਿੱਸੇਦਾਰੀ ਯਕੀਨੀ ਕਰਦੀ ਹੈ।'' ਇਸ ਤੋਂ ਇਲਾਵਾ ਇਨ੍ਹਾਂ ਤੋਂ ਸਰਹੱਦੀ ਇਲਾਕਿਆਂ 'ਚ ਘੁਸਪੈਠ, ਝੜਪ, ਗੈਰ-ਕਾਨੂੰਨੀ ਵਪਾਰ ਅਤੇ ਤਸਕਰੀ ਆਦਿ ਸਮੱਸਿਆਵਾਂ ਨਾਲ ਨਜਿੱਠਣ 'ਚ ਵੀ ਮਦਦ ਮਿਲਦੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਹਰਿਆਣਾ ਕੈਬਨਿਟ ਵਿਸਥਾਰ; CM ਖੱਟੜ ਨੇ ਕੀਤਾ ਸਾਫ਼, ਇਨ੍ਹਾਂ ਦੋ ਨੇਤਾਵਾਂ ਦਾ ਮੰਤਰੀ ਬਣਨਾ ਤੈਅ
NEXT STORY