ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮਰਸੀਡੀਜ਼ 'ਚ ਸਫ਼ਰ ਕਰਦੇ ਨਜ਼ਰ ਆਉਣਗੇ। ਦਰਅਸਲ ਪ੍ਰਧਾਨ ਮੰਤਰੀ ਦੀ ਨਵੀਂ ਗੱਡੀ ਹਾਲ ਹੀ 'ਚ ਦਿੱਲੀ ਦੇ ਹੈਦਰਾਬਾਦ ਹਾਊਸ 'ਚ ਦੇਖੀ ਗਈ ਸੀ। ਜਦੋਂ ਉਹ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਸੁਆਗਤ ਲਈ ਪਹੁੰਚੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਮਰਸੀਡੀਜ਼-ਮੇਬੈਕ 650 ਗਾਰਡ (Mercedes-Maybach S650 Guard VR10) ਕਾਰ 'ਚ ਸਫ਼ਰ ਕਰਨਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੀ.ਐੱਮ. ਮੋਦੀ ਰੇਂਜ ਰੋਵਰ ਵੋਗ ਅਤੇ ਟੋਇਟਾ ਲੈਂਡ ਕਰੂਜ਼ਰ ਦੀ ਵਰਤੋਂ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਟੀਕਾਕਰਨ ਮੁਹਿੰਮ 'ਚ ਪਿਛੜ ਰਹੇ ਸੂਬਿਆਂ ਦੀ PM ਮੋਦੀ ਨੇ ਕੀਤੀ ਤਿੱਖੀ ਆਲੋਚਨਾ, ਆਖ਼ੀ ਇਹ ਗੱਲ
ਮਰਸੀਡੀਜ਼ ਦੀ ਖ਼ਾਸੀਅਤ
ਹੁਣ ਜਿਸ ਗੱਡੀ 'ਚ ਪੀ.ਐੱਮ. ਮੋਦੀ ਨਜ਼ਰ ਆਉਣਗੇ ਅਤੇ ਉਹ ਮਰਸੀਡੀਜ਼-ਮੇਬੈਕ 650 ਗਾਰਡ ਜ਼ਬਰਦਸਤ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸ ਦੀ ਅਪਗ੍ਰੇਡੇਡ ਵਿੰਡੋ ਅਤੇ ਬਾਡੀ ਸ਼ੈੱਲ ਦੀ ਬਦੌਲਤ ਇਹ ਗੋਲੀਆਂ ਤੋਂ ਬਚਾਉਂਦਾ ਹੈ। ਇਸ 'ਚ ਏ.ਕੇ.-47 ਰਾਈਫ਼ਲ ਦਾ ਵੀ ਕੋਈ ਅਸਰ ਹੁੰਦਾ ਹੈ। ਉੱਥੇ ਹੀ ਇਸ ਕਾਰ ਨੂੰ ਐਕਸਪਲੋਸਿਵ ਰੈਸਿਸਟੈਂਟ ਵ੍ਹੀਕਲ (ERV) 2010 ਰੇਟਿੰਗ ਮਿਲੀ ਹੈ। ਇਸ ਤੋਂ ਇਲਾਵਾ ਇਸ ਕਾਰ ਦੀ ਖ਼ਾਸੀਅਤ ਇਹ ਹੈ ਕਿ ਸਿਰਫ਼ 2 ਮੀਟਰ ਦੀ ਦੂਰੀ 'ਤੇ 15 ਕਿਲੋਗ੍ਰਾਮ ਟੀ.ਐੱਨ.ਟੀ. ਦੀ ਵਰਤੋਂ ਨਾਲ ਹੋਣ ਵਾਲੇ ਵਿਸਫ਼ੋਟ ਤੋਂ ਬਚਾਉਣ ਦੀ ਸਮਰੱਥਾ ਰੱਖਦਾ ਹੈ। ਇਸ ਦੀਆਂ ਖਿੜਕੀਆਂ ਦੇ ਅੰਦਰ ਪਾਲੀਕਾਰਬੋਨੇਟ ਕੋਟਿੰਗ ਲੱਗੀ ਹੋਈ ਹੈ, ਜਦੋਂ ਕਿ ਅੰਦਰ ਦਾ ਹਿੱਸਾ ਬਖ਼ਤਰਬੰਦ ਹੈ ਤਾਂ ਕਿ ਇਸ 'ਚ ਮੌਜੂਦ ਸ਼ਖਸ ਨੂੰ ਵਿਸਫ਼ੋਟ ਤੋਂ ਬਚਾਇਆ ਜਾ ਸਕੇ। ਗੈਸ ਅਟੈਕ ਦੀ ਸਥਿਤੀ 'ਚ ਕੇਬਿਨ 'ਚ ਵੱਖ ਤੋਂ ਏਅਰ ਸਪਲਾਈ ਦੀ ਵੀ ਵਿਵਸਥਾ ਹੈ।
ਇਹ ਵੀ ਪੜ੍ਹੋ : ਬੂਸਟਰ ਡੋਜ਼ ਨੂੰ ਲੈ ਕੇ ਅਹਿਮ ਖ਼ਬਰ- ਜਾਣੋ, ਦੂਜੀ ਡੋਜ਼ ਤੋਂ ਬਾਅਦ ਕਿੰਨਾ ਹੋਵੇਗਾ ਅੰਤਰ
ਦਮਦਾਰ ਹੈ ਇਸ ਮਰਸੀਡੀਜ਼ ਦਾ ਇੰਜਣ
ਇਸ ਮਰਸੀਡੀਜ਼ ਦਾ ਇੰਜਣ ਵੀ ਦਮਦਾਰ ਹੈ। ਦੱਸਣਯੋਗ ਹੈ ਕਿ Mercedes-Maybach S650 Guard VR10) 'ਚ 6.0 ਲੀਟਰ ਟਵਿਨ-ਟਰਬੋ V12 ਇੰਜਣ ਹੈ, ਜੋ 516 BHP ਅਤੇ ਲਗਭਗ 900NM ਤੱਕ ਦਾ ਟਾਰਕ ਪੈਦਾ ਕਰਦਾ ਹੈ। ਕਾਰ ਦੀ ਵੱਧ ਤੋਂ ਵੱਧ ਸਪੀਡ 160 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ਕਾਰ 'ਚ ਵਿਸ਼ੇਸ਼ ਤਰ੍ਹਾਂ ਦੇ ਰਨ-ਫਲੈਟ ਟਾਇਰ ਵੀ ਲੱਗੇ ਹਨ, ਜੋ ਨੁਕਸਾਨੇ ਜਾਣ ਜਾਂ ਪੰਚਰ ਹੋਣ ਦੀ ਸਥਿਤੀ 'ਚ ਵੀ ਕੰਮ ਕਰਦੇ ਰਹਿਣਗੇ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਨਵੀਂ ਕਾਰ ਲਈ ਅਪੀਲ ਆਮ ਤੌਰ (Special Protection Group) SPG ਵਲੋਂ ਕੀਤੀ ਜਾਂਦੀ ਹੈ। SPG ਸੁਰੱਖਿਆ ਜ਼ਰੂਰਤਾਂ ਦੀ ਪਛਾਣ ਕਰਦਾ ਹੈ ਅਤੇ ਫਿਰ ਫ਼ੈਸਲਾ ਲੈਂਦਾ ਹੈ ਕਿ ਕਿਵੇਂ ਗੱਡੀਆਂ ਨੂੰ ਇਸਤੇਮਾਲ 'ਚ ਲਿਆਉਣਾ ਹੈ। ਉੱਥੇ ਹੀ ਕੀਮਤ ਦੀ ਗੱਲ ਕਰੀਏ ਤਾਂ ਇਹ ਕਰੀਬ 12 ਕਰੋੜ ਰੁਪਏ ਦੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸਰਕਾਰ ਦੀ ਯੋਜਨਾ ਤਿਆਰ, ਕੋਰੋਨਾ ਵੈਕਸੀਨ ਦੀ ਦੂਜੀ ਅਤੇ ਬੂਸਟਰ ਖ਼ੁਰਾਕ 'ਚ ਰਹੇਗਾ 9-12 ਮਹੀਨੇ ਦਾ ਅੰਤਰ
NEXT STORY