ਨਵੀਂ ਦਿੱਲੀ, (ਭਾਸ਼ਾ)- ਭਾਰਤ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ’ਚ ਕੁਝ ਸਥਾਨਾਂ ਦਾ ਨਾਂ ਬਦਲਣ ਦੇ ਚੀਨ ਦੇ ਕਦਮ ਨੂੰ ਸਪੱਸ਼ਟ ਤੌਰ ’ਤੇ ਖਾਰਿਜ ਕਰ ਦਿੱਤਾ ਅਤੇ ਕਿਹਾ ਕਿ ਅਜਿਹੇ ਦਾਅਵੇ ਅਤੇ ਬੇਬੁਨਿਆਦ ਪ੍ਰਚਾਰ ਘੜ੍ਹਣ ਦੇ ਯਤਨ ਇਸ ‘ਅਟੱਲ ਹਕੀਕਤ’ ਨੂੰ ਨਹੀਂ ਬਦਲ ਸਕਦੇ ਕਿ ਉਹ ਭਾਰਤੀ ਖੇਤਰ ਦਾ ਹਿੱਸਾ ਹਨ।
ਇਸ ’ਚ ਕਿਹਾ ਗਿਆ ਹੈ ਕਿ ਚੀਨ ਨੂੰ ਅਜਿਹੇ ਕਾਰਜਾਂ ਤੋਂ ਬਚਣਾ ਚਾਹੀਦਾ ਹੈ, ਜੋ ਸਬੰਧਾਂ ’ਚ ਨਾਂਹ-ਪੱਖੀ ਹਾਲਾਤ ਪੈਦਾ ਕਰਦੇ ਹਨ ਅਤੇ ਬਿਹਤਰ ਸਮਝ ਬਣਾਉਣ ਦੇ ਯਤਨਾਂ ਨੂੰ ਕਮਜ਼ੋਰ ਕਰਦੇ ਹਨ। ਨਵੀਂ ਦਿੱਲੀ ਦੀ ਪ੍ਰਤੀਕਿਰਿਆ ਬੀਜਿੰਗ ਵੱਲੋਂ ਅਰੁਣਾਚਲ ਪ੍ਰਦੇਸ਼ ’ਚ ਕਈ ਸਥਾਨਾਂ ਲਈ ਚੀਨੀ ਨਾਵਾਂ ਦੇ ਐਲਾਨ ਦੇ ਜਵਾਬ ’ਚ ਆਈ ਹੈ।
ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ, “ਭਾਰਤ ਚੀਨ ਵੱਲੋਂ ਭਾਰਤ ਦੀ ਜ਼ਮੀਨ ਦੇ ਅਧੀਨ ਆਉਣ ਵਾਲੇ ਸਥਾਨਾਂ ਨੂੰ ਮਨਘੜਤ ਨਾਂ ਦੇਣ ਦੇ ਕਿਸੇ ਵੀ ਸ਼ਰਾਰਤੀ ਯਤਨ ਨੂੰ ਸਪੱਸ਼ਟ ਰੂਪ ’ਚ ਖਾਰਿਜ ਕਰਦਾ ਹੈ।”
ਉਨ੍ਹਾਂ ਨੇ ਕਿਹਾ, “ਚੀਨ ਵੱਲੋਂ ਝੂਠੇ ਦਾਅਵੇ ਪੇਸ਼ ਕਰਨ ਅਤੇ ਬੇਬੁਨਿਆਦ ਪ੍ਰਚਾਰ ਕਰਨ ਦੇ ਅਜਿਹੇ ਯਤਨ ਇਸ ਨਿਰਵਿਵਾਦ ਹਕੀਕਤ ਨੂੰ ਨਹੀਂ ਬਦਲ ਸਕਦੇ ਕਿ ਅਰੁਣਾਚਲ ਪ੍ਰਦੇਸ਼ ਸਮੇਤ ਇਹ ਸਥਾਨ ਅਤੇ ਖੇਤਰ ਭਾਰਤ ਦਾ ਅਟੁੱਟ ਅਤੇ ਅਨਿੱਖੜਵਾਂ ਹਿੱਸਾ ਸਨ, ਹਨ ਅਤੇ ਹਮੇਸ਼ਾ ਰਹਿਣਗੇ।”
ਜਾਇਸਵਾਲ ਨੇ ਕਿਹਾ ਕਿ ਚੀਨੀ ਪੱਖ ਦੀਆਂ ਇਹ ਕਾਰਵਾਈਆਂ ‘ਭਾਰਤ-ਚੀਨ ਦੁਵੱਲੇ ਸਬੰਧਾਂ ਨੂੰ ਸਥਿਰ ਅਤੇ ਆਮ ਬਣਾਉਣ ਦੇ ਚੱਲ ਰਹੇ ਯਤਨਾਂ ਤੋਂ ਧਿਆਨ ਭਟਕਾਉਂਦੀਆਂ ਹਨ’। ਉਨ੍ਹਾਂ ਨੇ ਕਿਹਾ, “ਚੀਨ ਨੂੰ ਅਜਿਹੀਆਂ ਹਰਕਤਾਂ ਤੋਂ ਬਚਣਾ ਚਾਹੀਦਾ ਹੈ, ਜੋ ਸਬੰਧਾਂ ’ਚ ਨਾਂਹ-ਪੱਖੀ ਹਾਲਾਤ ਪੈਦਾ ਕਰਦੇ ਹਨ ਅਤੇ ਬਿਹਤਰ ਸਮਝ ਬਣਾਉਣ ਦੇ ਯਤਨਾਂ ਨੂੰ ਕਮਜ਼ੋਰ ਕਰਦੇ ਹਨ।”
ਤੇਜ਼ ਰਫ਼ਤਾਰ ਦਾ ਕਹਿਰ! ਫਲਾਈਓਵਰ ਤੋਂ 150 ਫੁੱਟ ਹੇਠਾਂ ਡਿੱਗੀ ਕਾਰ, 3 ਦੋਸਤਾਂ ਦੀ ਦਰਦਨਾਕ ਮੌਤ
NEXT STORY