ਨਵੀਂ ਦਿੱਲੀ (ਭਾਸ਼ਾ)– ਰੱਖਿਆ ਮਾਮਲਿਆਂ ਦੀ ਵੈੱਬਸਾਈਟ ‘ਮਿਲਟ੍ਰੀ ਡਾਇਰੈਕਟ’ ਵੱਲੋਂ ਐਤਵਾਰ ਨੂੰ ਜਾਰੀ ਇਕ ਅਧਿਐਨ ਅਨੁਸਾਰ ਦੁਨੀਆ ’ਚ ਸਭ ਤੋਂ ਤਾਕਤਵਰ ਫੌਜ ਚੀਨ ਦੀ ਹੈ, ਜਦਕਿ ਭਾਰਤ ਚੌਥੇ ਨੰਬਰ ’ਤੇ ਹੈ। ਅਧਿਐਨ ’ਚ ਕਿਹਾ ਗਿਆ ਹੈ ਕਿ ਫੌਜ ’ਤੇ ਬਹੁਤ ਜ਼ਿਆਦਾ ਪੈਸਾ ਖਰਚ ਕਰਨ ਵਾਲਾ ਅਮਰੀਕਾ 74 ਅੰਕਾਂ ਦੇ ਨਾਲ ਦੂਜੇ ਨੰਬਰ ’ਤੇ ਹੈ। ਇਸ ਤੋਂ ਬਾਅਦ 69 ਅੰਕਾਂ ਦੇ ਨਾਲ ਰੂਸ ਤੀਜੇ ਨੰਬਰ ਅਤੇ 61 ਅੰਕਾਂ ਨਾਲ ਭਾਰਤ ਚੌਥੇ ਅਤੇ 58 ਅੰਕਾਂ ਦੇ ਨਾਲ ਫ੍ਰਾਂਸ 5ਵੇਂ ਨੰਬਰ ’ਤੇ ਹੈ। ਬ੍ਰਿਟੇਨ 43 ਅੰਕਾਂ ਦੇ ਨਾਲ 9ਵੇਂ ਸਥਾਨ ’ਤੇ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ
ਅਧਿਐਨ ’ਚ ਕਿਹਾ ਗਿਆ ਹੈ ਕਿ ਬਜਟ, ਸਰਗਰਮ ਅਤੇ ਗੈਰ-ਸਰਗਰਮ ਫੌਜੀ ਕਰਮਚਾਰੀਆਂ ਦੀ ਗਿਣਤੀ, ਹਵਾਈ, ਸਮੁੰਦਰੀ, ਜ਼ਮੀਨੀ ਫੌਜ ਅਤੇ ਪ੍ਰਮਾਣੂ ਸ੍ਰੋਤ, ਔਸਤ ਤਨਖਾਹ ਅਤੇ ਮਸ਼ੀਨਰੀ ਦੀ ਗਿਣਤੀ ਸਮੇਤ ਵੱਖ-ਵੱਖ ਤੱਥਾਂ ’ਤੇ ਵਿਚਾਰ ਕਰਨ ਤੋਂ ਬਾਅਦ ‘ਫੌਜ ਦਾ ਤਾਕਤ ਸੂਚਕਅੰਕ’ ਤਿਆਰ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਚੀਨ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਫੌਜ ਹੈ। ਉਸ ਨੂੰ ਸੂਚਕਅੰਕ ’ਚ 100 ’ਚੋਂ 82 ਅੰਕ ਮਿਲੇ ਹਨ। ਅਧਿਐਨ ਅਨੁਸਾਰ ਬਜਟ, ਫੌਜੀਆਂ ਅਤੇ ਹਵਾਈ ਅਤੇ ਸਮੁੰਦਰੀ ਸਮਰਥਾ ਵਰਗੀਆਂ ਚੀਜ਼ਾਂ ’ਤੇ ਆਧਰਿਤ ਇਨ੍ਹਾਂ ਅੰਕਾਂ ਤੋਂ ਪਤਾ ਲੱਗਦਾ ਹੈ ਕਿ ਕਿਸੇ ਕਾਲਪਨਿਕ ਸੰਘਰਸ਼ ’ਚ ਜੇਤੂ ਦੇ ਤੌਰ ’ਤੇ ਚੀਨ ਸਭ ਤੋਂ ਉੱਪਰ ਨਜ਼ਰ ਆਏਗਾ।
ਇਹ ਖ਼ਬਰ ਪੜ੍ਹੋ- ਮੋਦੀ ਇਕ ਲੜਕੀ ਦੇ ਟਵੀਟ ਤੋਂ ਦੁਖੀ ਹਨ ਪਰ ਆਸਾਮ ਦੇ ਹੜ੍ਹ ਤੋਂ ਨਹੀਂ : ਪ੍ਰਿਯੰਕਾ ਗਾਂਧੀ
ਵੈੱਬਸਾਈਟ ’ਚ ਕਿਹਾ ਗਿਆ ਹੈ ਕਿ ਅਮਰੀਕਾ ਦੁਨੀਆ ’ਚ ਫੌਜ ’ਤੇ ਸਭ ਤੋਂ ਵੱਧ 732 ਅਰਬ ਡਾਲਰ ਖਰਚ ਕਰਦਾ ਹੈ। ਇਸ ਤੋਂ ਬਾਅਦ ਚੀਨ ਦੂਜੇ ਨੰਬਰ ’ਤੇ ਹੈ ਅਤੇ ਉਹ 261 ਅਰਬ ਡਾਲਰ ਅਤੇ ਭਾਰਤ 71 ਅਰਬ ਡਾਲਰ ਖਰਚ ਕਰਦਾ ਹੈ। ਅਧਿਐਨ ’ਚ ਇਹ ਵੀ ਕਿਹਾ ਗਿਆ ਹੈ ਕਿ ਜੇ ਕੋਈ ਲੜਾਈ ਹੁੰਦੀ ਹੈ ਤਾਂ ਸਮੁੰਦਰੀ ਲੜਾਈ ’ਚ ਚੀਨ ਜਿੱਤੇਗਾ, ਹਵਾਈ ਖੇਤਰ ’ਚ ਅਮਰੀਕਾ ਅਤੇ ਜ਼ਮੀਨੀ ਲੜਾਈ ’ਚ ਰੂਸ ਜਿੱਤੇਗਾ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮੋਦੀ ਇਕ ਲੜਕੀ ਦੇ ਟਵੀਟ ਤੋਂ ਦੁਖੀ ਹਨ ਪਰ ਆਸਾਮ ਦੇ ਹੜ੍ਹ ਤੋਂ ਨਹੀਂ : ਪ੍ਰਿਯੰਕਾ ਗਾਂਧੀ
NEXT STORY