ਜੋਰਹਾਟ (ਅਸਾਮ) (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦੇ ਹੋਏ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਉਹ 22 ਸਾਲਾ ਲੜਕੀ ਦੇ ਇਕ ਟਵੀਟ ਤੋਂ ਦੁਖੀ ਹਨ ਪਰ ਆਸਾਮ ’ਚ ਆਏ ਹੜ੍ਹ ਕਾਰਣ ਤਬਾਹ ਹੋਏ ਲੋਕਾਂ ਲਈ ਨਹੀਂ। ਮੋਦੀ ਦੇ ਆਸਾਮ ਦੇ ਚਾਬੁਆ ’ਚ ਇਕ ਚੋਣ ਰੈਲੀ ’ਚ ਟੂਲਕਿਟ ਅਤੇ ਕਾਂਗਰਸ ਦੀ ਕਥਿਤ ਸਾਜ਼ਿਸ਼ ਦਾ ਮੁੱਦਾ ਚੁੱਕਣ ਤੋਂ ਇਕ ਦਿਨ ਬਾਅਦ ਸਾਬਕਾ ਪ੍ਰਧਾਨ ਮੰਤਰੀ ਸਵ. ਰਾਜੀਵ ਗਾਂਧੀ ਦੀ ਬੇਟੀ ਨੇ ਕਿਹਾ ਕਿ ਮੋਦੀ ਹੜ੍ਹ ਦੌਰਾਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਚੁੱਪ ਸਨ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬ੍ਰਹਮਪੁੱਤਰ ਦਰਿਆ ’ਚ ਆਏ ਪਿਛਲੇ ਸਾਲ ਦੇ ਹੜ੍ਹ ਨਾਲ ਲਗਭਗ 28 ਲੱਖ ਲੋਕ ਪ੍ਰਭਾਵਿਤ ਹੋਏ ਸਨ।
ਇਹ ਖ਼ਬਰ ਪੜ੍ਹੋ- ਰੋਨਾਲਡੋ ਫਿਰ 'ਸਿਰੀ -ਏ ਦੇ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ' ਚੁਣਿਆ ਗਿਆ
ਪ੍ਰਿਯੰਕਾ ਨੇ ਕਿਹਾ, ‘‘ਮੈਂ ਕੱਲ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣ ਰਹੀ ਸੀ। ਉਨ੍ਹਾਂ ਬਹੁਤ ਗੰਭੀਰਤਾ ਨਾਲ ਕਿਹਾ ਕਿ ਉਹ ਇਕ ਘਟਨਾ ਤੋਂ ਬਹੁਤ ਦੁਖੀ ਹਨ। ਮੈਨੂੰ ਲੱਗਾ ਉਹ ਆਸਾਮ ਦੇ ਵਿਕਾਸ ਬਾਰੇ ਜਾਂ ਆਸਾਮ ’ਚ ਭਾਜਪਾ ਨੇ ਕਿਵੇਂ ਕੰਮ ਕੀਤਾ, ਇਸ ਬਾਰੇ ਬੋਲਣਗੇ ਪਰ ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਪ੍ਰਧਾਨ ਮੰਤਰੀ 22 ਸਾਲਾ ਲੜਕੀ (ਦਿਸ਼ਾ ਰਵੀ) ਦੇ ਇਕ ਟਵੀਟ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਸਾਮ ਦੇ ਚਾਹ ਉਦਯੋਗ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ। ਉਹ ਕਾਂਗਰਸ ਦੁਆਰਾ ਸੋਸ਼ਲ ਮੀਡੀਆ ’ਤੇ 2 ਗਲਤ ਤਸਵੀਰਾਂ ਗਲਤੀ ਨਾਲ ਪਾਉਣ ਨੂੰ ਲੈ ਕੇ ਵੀ ਦੁਖੀ ਸਨ।’’
ਇਹ ਖ਼ਬਰ ਪੜ੍ਹੋ- ਇੰਗਲੈਂਡ ਨੇ ਭਾਰਤ ਵਿਰੁੱਧ ਵਨ ਡੇ ਸੀਰੀਜ਼ ਲਈ ਟੀਮ ਦਾ ਕੀਤਾ ਐਲਾਨ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੋਨਾ ਦੇ ਸਾਏ ’ਚ ‘ਬਾਬਾ ਵਡਭਾਗ ਸਿੰਘ’ ਹੋਲਾ ਮੁਹੱਲਾ ਮੇਲਾ ਸ਼ੁਰੂ, ਜਾਣੋ ਇਤਿਹਾਸ ਤੇ ਮਾਨਤਾ
NEXT STORY