ਸ਼ਿਮਲਾ (ਭੁਪਿੰਦਰ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ 'ਚ ਗੁਆਂਢੀ ਦੇਸ਼ ਚੀਨ ਦੇ ਨਾਲ ਲੱਗਦੀ ਸਰਹੱਦ ’ਤੇ ਚੀਨ ਡਰੋਨ ਦੇ ਜ਼ਰੀਏ ਰੇਕੀ ਕਰ ਰਿਹਾ ਹੈ। ਗੁਆਂਢੀ ਦੇਸ਼ ਚੀਨ ਦੇ ਨਾਲ ਲੱਗਦੀ ਹਿਮਾਚਲ ਦੀ ਸਰਹੱਦ ’ਤੇ ਸਰਹੱਦੀ ਖੇਤਰਾਂ ’ਚ ਰਹਿ ਰਹੇ ਲੋਕਾਂ ਨੇ ਡਰੋਨ ਵੇਖੇ। ਡਰੋਨ ਰਾਹੀਂ ਰੇਕੀ ਕੀਤੇ ਜਾਣ ਦੀ ਪੁਸ਼ਟੀ ਸੂਬਾ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮਾਲ ਤੇ ਬਾਗਬਾਨੀ ਮੰਤਰੀ ਜਗਤ ਸਿੰਘ ਨੇਗੀ ਨੇ ਕੀਤੀ ਹੈ। ਡਰੋਨ ਵੇਖੇ ਜਾਣ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਅਤੇ ਸਰਹੱਦ ’ਤੇ ਨਜ਼ਰ ਰੱਖ ਰਹੀਆਂ ਹਨ। ਜਗਤ ਸਿੰਘ ਨੇਗੀ ਨੇ ਕਿਹਾ ਕਿ ਸਥਾਨਕ ਲੋਕਾਂ ਦੇ ਨਾਲ-ਨਾਲ ਫ਼ੌਜ ਅਤੇ ਪੁਲਸ ਨੇ ਵੀ ਭਾਰਤੀ ਸਰਹੱਦ ’ਚ ਡਰੋਨ ਨੂੰ ਵੇਖਿਆ ਹੈ।
ਇਹ ਡਰੋਨ ਸ਼ਿਪਕੀ ਲਾ ਬਾਰਡਰ ਅਤੇ ਪੂਹ ਬਲਾਕ ਹੈੱਡਕੁਆਰਟਰ ਦੇ ਸਾਹਮਣੇ ਰਿਸ਼ੀ ਡੋਗਰੀ ਦੀਆਂ ਪਹਾੜੀਆਂ ’ਤੇ ਵੇਖੇ ਗਏ। ਡਰੋਨ ਵੇਖੇ ਜਾਣ ਤੋਂ ਬਾਅਦ ਸਥਾਨਕ ਲੋਕਾਂ ’ਚ ਡਰ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਇਹ ਮਾਮਲਾ ਵਿਧਾਨ ਸਭਾ ’ਚ ਵੀ ਉੱਠਿਆ ਹੈ। ਬਾਗਬਾਨੀ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਸਮਝੇ ਅਤੇ ਇਸ ’ਤੇ ਤੁਰੰਤ ਨੋਟਿਸ ਲਵੇ। ਉਨ੍ਹਾਂ ਕਿਹਾ ਕਿ ਸਰਹੱਦ ਦੀ ਸੁਰੱਖਿਆ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੱਗ ਗਈਆਂ ਮੌਜਾਂ! 10 ਤੋਂ 14 ਅਕਤੂਬਰ ਤੱਕ ਬੈਂਕ, ਸਕੂਲ ਤੇ ਕਾਲਜ 'ਚ ਛੁੱਟੀਆਂ
NEXT STORY