ਨਵੀਂ ਦਿੱਲੀ– ਭਾਰਤ-ਚੀਨ ਸਰਹੱਦ ’ਤੇ ਚੀਨੀ ਫੌਜੀਆਂ ਦੀ ਇਕ ਵਾਰ ਫਿਰ ਦਾਦਾਗਿਰੀ ਦੇਖਣ ਨੂੰ ਮਿਲੀ ਹੈ। ਇਥੇ ਚੀਨੀ ਫੌਜੀਆਂ ਨੇ ਲੱਦਾਖ ਦੇ ਡੇਮਚੌਕ ਵਿਚ ਭਾਰਤੀ ਚਰਵਾਹਿਆਂ ਨੂੰ ਰੋਕਿਆ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਚੀਨੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ ਡੇਮਚੌਕ ਵਿਚ ਸੀ. ਐੱਨ. ਐੱਨ. ਜੰਕਸ਼ਨ ’ਤੇ ਸੈਡਲ ਨੇੜੇ ਭਾਰਤੀ ਚਰਵਾਹਿਆਂ ਦੀ ਮੌਜੂਦਗੀ ’ਤੇ ਇਤਰਾਜ਼ ਪ੍ਰਗਟਾਇਆ।
ਇਸ ਘਟਨਾ ਤੋਂ ਬਾਅਦ ਭਾਰਤੀ ਫੌਜ ਦੇ ਕਮਾਂਡਰਾਂ ਅਤੇ ਚੀਨੀ ਫੌਜੀਆਂ ਦਰਮਿਆਨ ਇਸ ਮੁੱਦੇ ਨੂੰ ਸੁਲਝਾਉਣ ਲਈ ਕੁਝ ਬੈਠਕਾਂ ਵੀ ਹੋਈਆਂ ਹਨ। ਇਸ ਤੋਂ ਪਹਿਲਾਂ 21 ਅਗਸਤ ਨੂੰ ਵੀ ਲੱਦਾਖ ਦੇ ਡੇਮਚੌਕ ਵਿਚ ਚੀਨੀ ਫੌਜ ਨੇ ਭਾਰਤੀ ਚਰਵਾਹਿਆਂ ਨੂੰ ਰੋਕਿਆ ਸੀ।
ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ 15 ਸਾਲਾ ਧੀ ਯਸ਼ੋਧਰਾ ਦੀ ਜਾਨ ਨੂੰ ਵੀ ਖ਼ਤਰਾ, ਜਾਣੋ ਕੀ ਹੈ ਵਜ੍ਹਾ
NEXT STORY