ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਮਿਸ਼ੇਲ ਨੂੰ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਦੀ ਖਰੀਦ 'ਚ ਕਥਿਤ 3600 ਕਰੋੜ ਰੁਪਏ ਦੇ ਘਪਲੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਾਇਰ ਕੀਤੇ ਗਏ ਮਾਮਲਿਆਂ 'ਚ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਮਿਸ਼ੇਲ ਦੀ ਪਟੀਸ਼ਨ ਖਾਰਜ ਕਰ ਦਿੱਤੀ। ਮਿਸ਼ੇਲ ਨੂੰ ਦੁਬਈ ਤੋਂ ਭਾਰਤ ਲਿਆਂ ਗਿਆ ਹੈ।
ਪਿਛਲੇ ਸਾਲ 22 ਦਸੰਬਰ ਨੂੰ ਈ.ਡੀ. ਨੇ ਉਸ ਨੂੰ ਗ੍ਰਿਫਤਾਰ ਕੀਤਾ। ਈ.ਡੀ. ਵਲੋਂ ਦਰਜ ਮਾਮਲਿਆਂ 'ਚ 5 ਜਨਵਰੀ ਨੂੰ ਮਿਸ਼ੇਲ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਗਿਆ। ਇਸ ਘਪਲੇ ਨਾਲ ਜੁੜੇ ਸੀ.ਬੀ.ਆਈ. ਦੇ ਮਾਮਲੇ 'ਚ ਉਹ ਨਿਆਇਕ ਹਿਰਾਸਤ 'ਚ ਹਨ। ਮਿਸ਼ੇਲ ਉਨ੍ਹਾਂ ਤਿੰਨ ਬਿਚੌਲਿਆਂ 'ਚੋਂ ਇਕ ਹੈ, ਜਿਸ ਦੀ ਜਾਂਚ ਈ.ਡੀ. ਅਤੇ ਕੇਂਦਰੀ ਜਾਂਚ ਏਜੰਸੀ ਕਰ ਰਹੀ ਹੈ। ਈ.ਡੀ. ਅਤੇ ਸੀ.ਬੀ.ਆਈ. ਨੇ ਮਿਸ਼ੇਲ ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ। ਦੋਵੇਂ ਜਾਂਚ ਏਜੰਸੀਆਂ ਦਾ ਕਹਿਣਾ ਸੀ ਕਿ ਮਿਸ਼ੇਲ ਦੀ ਨਜ਼ਦੀਕੀ ਪ੍ਰਭਾਵਸ਼ਾਲੀ ਲੋਕਾਂ 'ਚੋਂ ਹੈ ਅਤੇ ਜੇਕਰ ਉਸ ਦੀ ਜ਼ਮਾਨਤ ਮਨਜ਼ੂਰ ਕੀਤੀ ਗਈ ਤਾਂ ਉਹ ਦੇਸ਼ ਛੱਡ ਕੇ ਦੌੜ ਸਕਦਾ ਹੈ ਤੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ। ਜਾਂਚ ਏਜੰਸੀਆਂ ਦਾ ਇਹ ਵੀ ਕਹਿਣਾ ਸੀ ਕਿ ਜ਼ਮਾਨਤ 'ਤੇ ਛੱਡਣ ਜਾਣ ਤੋਂ ਬਾਅਦ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪੁਲਵਾਮਾ ਹਮਲੇ ਨੂੰ ਲੈ ਕੇ ਹੈਰਾਨ ਕਰਨ ਵਾਲਾ ਸੱਚ ਆਇਆ ਸਾਹਮਣੇ
NEXT STORY