ਨਵੀਂ ਦਿੱਲੀ-ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨਾਂ ਦੇ ਸ਼ਹੀਦ ਹੋ ਗਏ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੋਰੈਂਸਿੰਕ ਅਤੇ ਐੱਨ. ਐੱਸ. ਜੀ. ਦੀ ਸ਼ੁਰੂਆਤੀ ਰਿਪੋਰਟਾਂ 'ਚ ਹੈਰਾਨ ਕਰਨ ਵਾਲਾ ਸੱਚ ਦਾ ਖੁਲਾਸਾ ਹੋਇਆ ਹੈ। ਇਸ ਹਮਲੇ ਨੂੰ ਲੈ ਕੇ 150-200 ਕਿਲੋ ਆਰ. ਡੀ. ਐਕਸ. ਦੀ ਵਰਤੋਂ ਹੋਈ ਹੈ। ਇਸ ਹਮਲੇ ਦੀ ਲਪੇਟ 'ਚ ਆਈ ਬੱਸ ਬੁਲੇਟ ਆਈ. ਈ. ਡੀ. ਫਰੂਫ ਨਹੀਂ ਸੀ। ਅੱਤਵਾਦੀ ਨੇ ਕਾਫਲੇ 'ਚ 5ਵੇਂ ਨੰਬਰ 'ਤੇ ਚੱਲ ਰਹੀ ਬੱਸ ਨੂੰ ਕਾਰ ਨੇ ਟੱਕਰ ਮਾਰੀ।
ਕੇਂਦਰੀ ਰਿਜ਼ਰਵ ਪੁਲਸ ਬਲ ਨੇ 2500 ਤੋਂ ਜ਼ਿਆਦਾ ਕਰਮਚਾਰੀ 78 ਵਾਹਨਾਂ ਦੇ ਕਾਫਲੇ 'ਚ ਜਾ ਰਹੇ ਸੀ। ਇਨ੍ਹਾਂ 'ਚ ਜ਼ਿਆਦਾਤਰ ਕਰਮਚਾਰੀ ਛੁੱਟੀਆਂ ਬਿਤਾ ਕੇ ਵਾਪਸ ਆਪਣੀ ਡਿਊਟੀ 'ਤੇ ਜਾ ਰਹੇ ਸੀ, ਤਾਂ ਉਸ ਸਮੇਂ ਆਤਮਘਾਤੀ ਅੱਤਵਾਦੀ ਨੇ ਵਿਸਫੋਟਕ ਨਾਲ ਭਰੀ ਆਪਣੀ ਕਾਰ ਜਵਾਨਾਂ ਦੀ ਬੱਸ ਨਾਲ ਟੱਕਰ ਮਾਰ ਦਿੱਤੀ। ਇਸ ਬੱਸ 'ਚ 40 ਜਵਾਨ ਸ਼ਹੀਦ ਹੋ ਗਏ ਸੀ। ਅੱਤਵਾਦੀਆਂ ਨੇ ਜਿਸ ਸਥਾਨ 'ਤੇ ਘਟਨਾ ਨੂੰ ਅੰਜ਼ਾਮ ਦਿੱਤਾ ਹੈ ਉਹ ਲਾਥਪੋਰਾ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਤੋਂ ਜ਼ਿਆਦਾ ਦੂਰ ਨਹੀਂ ਹੈ। ਇੱਥੇ 31 ਦਸੰਬਰ 2017 ਨੂੰ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਇਸ 'ਚ ਸੀ. ਆਰ. ਪੀ. ਐੱਫ ਦੇ 5 ਜਵਾਨ ਸ਼ਹੀਦ ਹੋ ਗਏ ਸੀ।
ਸਥਾਨਿਕ ਨਿਵਾਸੀਆਂ ਨੇ ਦੱਸਿਆ ਹੈ ਕਿ ਹਾਦਸੇ 'ਚ ਸ਼ਹੀਦ ਹੋਏ ਜਵਾਨਾਂ ਦੇ ਲਾਸ਼ਾਂ ਦੇ ਟੁਕੜੇ ਜੰਮੂ ਅਤੇ ਕਸ਼ਮੀਰ ਰਾਜਮਾਰਗ 'ਤੇ ਖਿਲਰ ਗਏ। ਕੁਝ ਲਾਸ਼ਾਂ ਦੀ ਹਾਲਤ ਤਾਂ ਇੰਨੀ ਖਰਾਬ ਹੈ ਕਿ ਉਨ੍ਹਾਂ ਦੀ ਸਨਾਖਤ ਕਰਨ 'ਚ ਵੀ ਕਾਫੀ ਸਮਾਂ ਲੱਗ ਹੈ। ਵਿਸਫੋਟ ਦੀ ਆਵਾਜ਼ ਸੁਣਾਈ ਦਿੰਦੇ ਹੀ ਲੋਕ ਉੱਥੋ ਭੱਜਣ ਲੱਗ ਪਏ। ਹਾਦਸੇ ਵਾਲੇ ਸਥਾਨ ਤੋਂ 300 ਮੀਟਰ ਤੱਕ ਦੂਰੀ ਤੇ ਸਥਿਤ ਲੇਥਪੁਰ ਬਾਜ਼ਾਰ ਦੇ ਦੁਕਾਨਾਂ ਵਾਲੇ ਆਪਣੀਆਂ ਦੁਕਾਨਾਂ ਦੇ ਸ਼ਟਰ ਲਗਾ ਕੇ ਦੌੜ ਗਏ ਸੀ।
ਸ਼ਹੀਦ ਤਿਲਕ ਰਾਜ ਦਾ ਹੋਇਆ ਅੰਤਿਮ ਸੰਸਕਾਰ, ਪਤਨੀ ਨੂੰ ਮਿਲੇਗੀ ਸਰਕਾਰੀ ਨੌਕਰੀ
NEXT STORY