ਮੁੰਬਈ - ਮਸ਼ਹੂਰ ਸਿਨੇਮੇਟੋਗ੍ਰਾਫਰ ਨਦੀਮ ਖਾਨ ਪੌੜੀਆਂ ਤੋਂ ਡਿੱਗ ਗਏ, ਜਿਸ ਨਾਲ ਉਨ੍ਹਾਂ ਦੇ ਸਿਰ, ਮੋਢੇ ਅਤੇ ਛਾਤੀ 'ਤੇ ਸੱਟਾਂ ਲੱਗੀਆਂ। ਸੋਮਵਾਰ ਉਨ੍ਹਾਂ ਨੂੰ ਬਾਂਦਰਾ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਦਿਮਾਗ ਦਾ ਅਪਰੇਸ਼ਨ ਕੀਤਾ ਗਿਆ ਪਰ ਅਪਰੇਸ਼ਨ ਤੋਂ ਵੀ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਨਦੀਮ ਦੀ ਪਤਨੀ ਪਾਰਵਤੀ ਨੇ ਦੱਸਿਆ ਕਿ ਉਹ ਆਈ. ਸੀ. ਯੂ. ਵਿਚ ਵੈਂਟੀਲੇਟਰ 'ਤੇ ਹਨ। ਡਾਕਟਰ ਉਨ੍ਹਾਂ ਦੇ ਹੋਸ਼ ਵਿਚ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਕੋਰੋਨਾ ਨਾਲ ਬਣੇ ਮੌਜੂਦਾ ਹਾਲਾਤ ਕਾਰਨ ਨਦੀਮ ਦੇ ਇਲਾਜ ਵਿਚ ਦੇਰੀ ਹੋਈ। ਜਦ ਅਸੀਂ ਆਏ ਤਾਂ ਸੱਟ ਇੰਨੀ ਗੰਭੀਰ ਨਹੀਂ ਸੀ ਪਰ ਬਾਅਦ ਵਿਚ ਇਹ ਵਿਗੜ ਗਈ। ਡਾਕਟਰ ਕੋਰੋਨਾ ਜਾਂਚ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੂੰ ਕੋਵਿਡ-19 ਆਈ. ਸੀ. ਯੂ. ਵਿਚ ਸ਼ੱਕੀਆਂ ਦੇ ਨਾਲ ਰੱਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਉਹ ਹਸਪਤਾਲ 'ਤੇ ਉਂਗਲੀ ਨਹੀਂ ਚੁੱਕ ਰਹੀ ਪਰ ਕੋਰੋਨਾ ਤੋਂ ਇਲਾਵਾ ਐਮਰਜੰਸੀ ਵਿਚ ਮਰੀਜ਼ਾਂ ਨੂੰ ਜਲਦੀ ਦੇਖਿਆ ਜਾਣਾ ਚਾਹੀਦਾ ਹੈ। ਦੱਸ ਦਈਏ ਕਿ ਨਦੀਮ ਹਿੰਦੀ ਦੇ ਮਸ਼ਹੂਰ ਨਾਵਲਕਾਰ ਅਤੇ ਪਟਕਥਾ ਲੇਖਕ ਰਾਹੀ ਮਾਸੂਮ ਰਜ਼ਾ ਦੇ ਪੁੱਤਰ ਹਨ।
ਉੱਤਰ ਪ੍ਰਦੇਸ਼ ਦੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕਾਂਗਰਸ ਨੇ ਸ਼ੁਰੂ ਕੀਤੀ ‘ਯੂ.ਪੀ. ਮਿੱਤਰ’ ਹੈਲਪਲਾਈਨ
NEXT STORY