ਅਮਰਾਵਤੀ (ਅਨਸ) : ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੇ ਸਤੀਸ਼ ਧਵਨ ਪੁਲਾੜ ਕੇਂਦਰ (ਐੱਸ. ਡੀ. ਐੱਸ. ਸੀ.) ’ਚ 24 ਘੰਟੇ ਅੰਦਰ ਭਾਰਤੀ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੇ ਇਕ ਹੋਰ ਜਵਾਨ ਨੇ ਆਤਮਹੱਤਿਆ ਕਰ ਲਈ। ਨਾਈਟ ਡਿਊਟੀ ’ਤੇ ਤਾਇਨਾਤ ਸਬ-ਇੰਸਪੈਕਟਰ ਵਿਕਾਸ ਸਿੰਘ (30) ਨੇ ਸੋਮਵਾਰ ਰਾਤ ਆਪਣੀ ਪਿਸਤੌਲ ਨਾਲ ਖੁਦ ਦੇ ਸਿਰ ’ਚ ਗੋਲ਼ੀ ਮਾਰ ਲਈ।
ਇਹ ਵੀ ਪੜ੍ਹੋ : ਦੋਹਾ ਕਤਰ ਤੋਂ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਲਈ ਗਏ ਵਿਅਕਤੀ ਦੀ ਹਾਦਸੇ ਦੌਰਾਨ ਮੌਤ
ਉਹ ਤਿਰੂਪਤੀ ਜ਼ਿਲ੍ਹੇ ਦੇ ਸ਼੍ਰੀਹਰੀਕੋਟਾ ’ਚ ਸਤੀਸ਼ ਧਵਨ ਪੁਲਾੜ ਕੇਂਦਰ (ਐੱਸ. ਡੀ. ਐੱਸ. ਸੀ.) ਸ਼ਾਰ ਦੇ ਗੇਟ-1 ’ਤੇ ਡਿਊਟੀ ’ਤੇ ਸੀ। ਗੋਲ਼ੀ ਦੀ ਆਵਾਜ਼ ਸੁਣ ਕੇ ਹੋਰ ਸੁਰੱਖਿਆ ਮੁਲਾਜ਼ਮ ਉੱਥੇ ਪਹੁੰਚੇ ਅਤੇ ਉਨ੍ਹਾਂ ਵਿਕਾਸ ਸਿੰਘ ਨੂੰ ਖੂਨ ਨਾਲ ਲੱਥਪੱਥ ਹਾਲਤ ’ਚ ਪਿਆ ਵੇਖਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਤੋਂ ਪਹਿਲਾਂ ਚਿੰਤਾਮਣੀ (29) ਨਾਂ ਦੇ ਕਾਂਸਟੇਬਲ ਨੇ ਐਤਵਾਰ ਸ਼ਾਮ ਨੂੰ ਪੀ. ਸੀ. ਐੱਸ. ਸੀ. ਦੇ ਰਾਡਾਰ-1 ਇਲਾਕੇ ’ਚ ਡਿਊਟੀ ਦੌਰਾਨ ਫਾਹ ਲਾ ਕੇ ਆਤਮਹੱਤਿਆ ਕਰ ਲਈ ਸੀ।
Indigo Flight 'ਚ ਯਾਤਰੀ ਦਾ ਹੈਰਾਨੀਜਨਕ ਕਾਰਾ, ਐਮਰਜੈਂਸੀ ਗੇਟ ਖੋਲ੍ਹ ਕੇ ਪਾ ਦਿੱਤੀਆਂ ਭਾਜੜਾਂ
NEXT STORY