ਨਵੀਂ ਦਿੱਲੀ- NEET-UG ਪੇਪਰ ਲੀਕ ਅਤੇ ਪ੍ਰੀਖਿਆਵਾਂ 'ਚ ਗੜਬੜੀਆਂ ਨੂੰ ਲੈ ਕੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੀ ਕਾਕਰੋਚ ਜਨਤਾ ਪਾਰਟੀ (CJP) ਨੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਸੱਦੇ 'ਤੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। CJP ਦੇ ਮੁੱਖ ਬੁਲਾਰੇ ਸੌਰਵ ਦਾਸ ਨੇ ਸਪੱਸ਼ਟ ਕੀਤਾ ਹੈ ਕਿ ਇਹ ਗੱਲਬਾਤ ਕਿਸੇ ਮੰਤਰੀ ਦੇ ਘਰ ਜਾਂ ਦਫ਼ਤਰ 'ਚ ਨਹੀਂ, ਸਗੋਂ ਜੰਤਰ ਮੰਤਰ ਵਰਗੀ ਕਿਸੇ ਨਿਊਟ੍ਰਲ (ਨਿਰਪੱਖ) ਜਗ੍ਹਾ 'ਤੇ ਹੀ ਕੀਤੀ ਜਾਵੇਗੀ।
CJP ਦੇ ਬੁਲਾਰੇ ਸੌਰਵ ਦਾਸ ਨੇ ਦੱਸਿਆ ਕਿ ਕੇਂਦਰੀ ਮੰਤਰੀ ਜੇ.ਪੀ. ਨੱਡਾ ਵੱਲੋਂ ਉਨ੍ਹਾਂ ਨੂੰ ਆਪਣੇ ਘਰ ਗੱਲਬਾਤ ਲਈ ਸੱਦਾ ਭੇਜਿਆ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਜਨਤਾ ਦੀ ਅਦਾਲਤ ਇੱਥੇ ਜੰਤਰ-ਮੰਤਰ 'ਤੇ ਲੱਗੀ ਹੋਈ ਹੈ, ਇਸ ਲਈ ਮੰਤਰੀਆਂ ਨੂੰ ਲੋਕਾਂ ਦੇ ਵਿਚਕਾਰ ਆਉਣਾ ਚਾਹੀਦਾ ਹੈ। ਜੇਕਰ ਸੁਰੱਖਿਆ ਦਾ ਮਸਲਾ ਹੈ ਤਾਂ ਨੇੜੇ ਕਿਸੇ ਨਿਰਪੱਖ ਜਗ੍ਹਾ 'ਤੇ ਬੈਠ ਕੇ ਗੱਲ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਪੇਪਰ ਲੀਕ ਮਾਮਲੇ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ CJP ਦੀਆਂ 3 ਪ੍ਰਮੁੱਖ ਮੰਗਾਂ ਹਨ। ਪਹਿਲੀ ਮੰਗ ਇਹ ਹੈ ਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਸਤੀਫ਼ਾ ਦੇਣ, ਦੂਜੀ ਇਹ ਕਿ ਪੇਪਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ 1-1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਤੀਜੀ ਮੰਗ ਇਹ ਹੈ ਕਿ ਪ੍ਰਦਰਸ਼ਨਕਾਰੀ ਵਿਦਿਆਰਥੀਆਂ 'ਤੇ ਦਰਜ ਹੋਈਆਂ FIRs ਰੱਦ ਕੀਤੀਆਂ ਜਾਣ।
ਸਰਕਾਰ ਨਾਲ ਗੱਲਬਾਤ ਦੀ ਪੇਸ਼ਕਸ਼ ਦੇ ਨਾਲ-ਨਾਲ CJP ਨੇ ਸ਼ੁੱਕਰਵਾਰ, 24 ਜੁਲਾਈ ਨੂੰ ਪੂਰੇ ਦੇਸ਼ 'ਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਅਤੇ ਹੋਰ ਵਿਰੋਧੀ ਧਿਰਾਂ ਵੱਲੋਂ ਵੀ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਦੌਰਾਨ ਦਿੱਲੀ ਦੇ ਤਣਾਅਪੂਰਨ ਹਾਲਾਤ ਨੂੰ ਵੇਖਦਿਆਂ ਕਨੌਟ ਪਲੇਸ ਦੇ ਬਾਜ਼ਾਰ ਵੀ ਸ਼ਾਮ ਨੂੰ 6.30 ਵਜੇ ਤੱਕ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ
ਇਹ ਵੀ ਪੜ੍ਹੋ- ਗੱਲਬਾਤ ਲਈ ਸਰਕਾਰ ਦਾ ਵਿਦਿਆਰਥੀਆਂ ਨੂੰ ਖੁੱਲ੍ਹਾ ਸੱਦਾ ! ਕੇਂਦਰੀ ਮੰਤਰੀ ਨੇ ਖ਼ੁਦ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੌਜਵਾਨਾਂ ਦਾ ਪਾਸਪੋਰਟ ਹੋ ਜਾਵੇਗਾ ਰੱਦ ! CJP ਪ੍ਰਦਰਸ਼ਨ ਵਿਚਾਲੇ ਸਖ਼ਤ ਐਕਸ਼ਨ 'ਚ ਦਿੱਲੀ ਪੁਲਸ
NEXT STORY