ਉਡੁਪੀ– ਹਿਜਾਬ ਵਿਵਾਦ ਨੂੰ ਲੈ ਕੇ ਕਰਨਾਟਕ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰਨ ਵਾਲੀਆਂ ਲੜਕੀਆਂ ਵਿਚੋਂ ਇਕ ਹਾਜਰਾ ਸ਼ਿਫਾ ਨੇ ਦੋਸ਼ ਲਾਇਆ ਹੈ ਕਿ ਕਥਿਤ ‘ਸੰਘ ਪਰਿਵਾਰ ਦੇ ਗੁੰਡਿਆਂ’ ਨੇ ਉਡੁਪੀ 'ਚ ਸੋਮਵਾਰ ਦੀ ਰਾਤ ਉਨ੍ਹਾਂ ਦੇ ਭਰਾ ’ਤੇ ਹਮਲਾ ਕੀਤਾ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ। ਸ਼ਿਫਾ ਨੇ ਲੜੀਵਾਰ ਟਵੀਟ ਕਰ ਕੇ ਹਮਲਾਵਰਾਂ ਵਿਰੁੱਧ ਮਾਮਲਾ ਦਰਜ ਕਰਨ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਲਿਖਿਆ, ‘‘ਭੀੜ ਨੇ ਮੇਰੇ ਭਰਾ ’ਤੇ ਬੇਰਹਿਮੀ ਨਾਲ ਹਮਲਾ ਕੀਤਾ ਸਿਰਫ ਇਸ ਲਈ ਕਿਉਂਕਿ ਮੈਂ ਆਪਣੇ ਹਿਜਾਬ ਲਈ ਲੜ ਰਹੀ ਹਾਂ ਜੋ ਕਿ ਮੇਰਾ ਹੱਕ ਹੈ। ਸਾਡੀ ਜਾਇਦਾਦ ਨੂੰ ਵੀ ਨਸ਼ਟ ਕੀਤਾ ਗਿਆ ਕਿਉਂ? ਕੀ ਮੈਂ ਆਪਣਾ ਅਧਿਕਾਰ ਨਹੀਂ ਮੰਗ ਸਕਦੀ? ਉਨ੍ਹਾਂ ਦਾ ਅਗਲਾ ਨਿਸ਼ਾਨਾ ਕੌਣ ਹੋਵੇਗਾ? ਮੈਂ ਸੰਘ ਪਰਿਵਾਰ ਦੇ ਗੁੰਡਿਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੀ ਹਾਂ।’’
ਇਹ ਖ਼ਬਰ ਪੜ੍ਹੋ- ਦੀਪਤੀ,ਰਿਚਾ ਤੇ ਮੇਘਨਾ ਨੇ ICC ਮਹਿਲਾ ਵਨ ਡੇ ਰੈਂਕਿੰਗ 'ਚ ਕੀਤਾ ਸੁਧਾਰ
ਸ਼ਿਫਾ ਮੁਤਾਬਕ ਉਸ ਦਾ 20 ਸਾਲਾ ਭਰਾ ਸੈਫ ਉਡੁਪੀ ਦੇ ਹਾਈਟੈੱਕ ਹਸਪਤਾਲ ਵਿਚ ਦਾਖਲ ਹੈ। ਸ਼ਿਫਾ ਦੇ ਜਾਣੂ ਮਸੂਦ ਮੰਨਾ ਨੇ ਇਕ ਟਵੀਟ ਵਿਚ ਦਾਅਵਾ ਕੀਤਾ ਕਿ 150 ਲੋਕਾਂ ਦੀ ਭੀੜ ਨੇ ਸੈਫ ’ਤੇ ਹਮਲਾ ਕੀਤਾ। ਕਰਨਾਟਕ ਹਾਈ ਕੋਰਟ ਦੇ ਮੁੱਖ ਜੱਜ ਰਿਤੂਰਾਜ ਅਵਸਥੀ, ਜਸਟਿਸ ਜੇ. ਐੱਮ. ਕਾਜੀ ਅਤੇ ਜਸਟਿਸ ਕ੍ਰਿਸ਼ਨ ਐੱਸ. ਦੀਕਸ਼ਿਤ ਦੀ ਪੂਰਨ ਬੈਂਚ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ, ਜਿਸ ਵਿਚ ਮੁਸਲਿਮ ਲੜਕੀਆਂ ਅਤੇ ਔਰਤਾਂ ਨੇ ਕਲਾਸਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਦੇਣ ਦੀ ਬੇਨਤੀ ਕੀਤੀ ਹੈ।
ਇਹ ਖ਼ਬਰ ਪੜ੍ਹੋ- ਮੁੱਖ ਚੋਣ ਅਧਿਕਾਰੀ ਵੋਟਿੰਗ ਮਸ਼ੀਨਾਂ ਵਾਲੀਆਂ ਇਮਾਰਤਾਂ ਤੇ ਵੋਟ ਗਿਣਤੀ ਕੇਂਦਰਾਂ ਦੀ ਸੁਰੱਖਿਆ ਮਜ਼ਬੂਤ ਕਰਨ : ਚੀਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ ਪਰਮਬੀਰ ਸਿੰਘ ਖਿਲਾਫ ਜਾਂਚ ਰੋਕਣ ਦਾ ਦਿੱਤਾ ਹੁਕਮ
NEXT STORY