ਜੈਪੁਰ : ਜੈਪੁਰ ਵਿੱਚ ਇੱਕ ਸੈਪਟਿਕ ਟੈਂਕ ਸਾਫ਼ ਕਰਨ ਗਏ ਚਾਰ ਮਜ਼ਦੂਰਾਂ ਦੀ ਸ਼ੱਕੀ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਇਹ ਘਟਨਾ ਸੋਮਵਾਰ ਰਾਤ ਨੂੰ ਸੰਗਨੇਰ ਸਦਰ ਥਾਣਾ ਖੇਤਰ ਦੇ ਸੀਤਾਪੁਰਾ ਇੰਡਸਟਰੀਅਲ ਏਰੀਆ ਦੇ ਜਿਊਲਰੀ ਜ਼ੋਨ ਵਿੱਚ ਵਾਪਰੀ ਹੈ। ਇਹ ਸਫ਼ਾਈ ਕਰਮਚਾਰੀ ਇੱਕ ਗਹਿਣੇ ਬਣਾਉਣ ਵਾਲੀ ਕੰਪਨੀ ਦੇ ਸੈਪਟਿਕ ਟੈਂਕ ਨੂੰ ਸਾਫ਼ ਕਰਨ ਗਏ ਸਨ।
ਇਹ ਵੀ ਪੜ੍ਹੋ : ਕੋਰੋਨਾ ਦੇ ਵਧ ਰਹੇ ਕੇਸਾਂ ਨੇ ਵਧਾਈ ਚਿੰਤਾ, ਮੁੜ ਲੱਗੇਗਾ ਲਾਕਡਾਊਨ?
ਸੰਗਾਨੇਰ ਸਦਰ ਪੁਲਸ ਇੰਸਪੈਕਟਰ ਅਨਿਲ ਜੈਮਿਨੀ ਨੇ ਦੱਸਿਆ ਕਿ ਸੈਪਟਿਕ ਟੈਂਕ ਸਾਫ਼ ਕਰਨ ਗਏ ਅੱਠ ਸਫ਼ਾਈ ਕਰਮਚਾਰੀ ਸ਼ੱਕੀ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਵਿੱਚੋਂ ਚਾਰ ਨੂੰ ਮ੍ਰਿਤਕ ਐਲਾਨ ਦਿੱਤਾ। ਚਾਰ ਹੋਰ ਕਰਮਚਾਰੀਆਂ ਦੀ ਹਾਲਤ ਠੀਕ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਬੰਧ ਵਿੱਚ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅੱਜ ਮਾਮਲਾ ਦਰਜ ਕੀਤਾ ਜਾਵੇਗਾ। ਮ੍ਰਿਤਕਾਂ ਦੀ ਪਛਾਣ ਸੰਜੀਵ ਪਾਲ, ਹਿਮਾਂਸ਼ੂ ਸਿੰਘ, ਰੋਹਿਤ ਪਾਲ ਅਤੇ ਅਰਪਿਤ ਦੇ ਰੂਪ ਵਿਚ ਹੋਈ ਹੈ ਅਤੇ ਇਹ ਸਾਰੇ ਉੱਤਰ ਪ੍ਰਦੇਸ਼ ਦੇ ਵਸਨੀਕ ਸਨ।
ਇਹ ਵੀ ਪੜ੍ਹੋ : ਨਗਰ ਨਿਗਮ ਦਾ ਵੱਡਾ ਕਦਮ: ਘਰਾਂ ਦੇ ਬਾਹਰ ਲਗਾਏ ਜਾ ਰਹੇ QR Code, ਜਾਣੋ ਵਜ੍ਹਾ
ਅਧਿਕਾਰੀਆਂ ਨੇ ਦੱਸਿਆ ਕਿ ਗਹਿਣਿਆਂ ਦੇ ਨਿਰਮਾਣ ਪ੍ਰਕਿਰਿਆ ਦੌਰਾਨ ਰਸਾਇਣਕ ਪਦਾਰਥਾਂ ਨਾਲ ਭਰੇ ਪਾਣੀ ਵਿੱਚ ਠੋਸ ਰਹਿੰਦ-ਖੂੰਹਦ ਨਾਲ ਸੋਨੇ ਅਤੇ ਚਾਂਦੀ ਦੇ ਕਣ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਾਣੀ ਟੈਂਕ ਵਿੱਚ ਚਿੱਕੜ ਦੇ ਰੂਪ ਵਿੱਚ ਇਕੱਠਾ ਹੁੰਦਾ ਹੈ, ਜਿਸਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਸੋਨੇ ਅਤੇ ਚਾਂਦੀ ਦੇ ਕਣਾਂ ਨੂੰ ਇਸ ਤੋਂ ਵੱਖ ਕੀਤਾ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਇਸ ਪ੍ਰਕਿਰਿਆ ਦੌਰਾਨ ਹੋਇਆ। ਇਸ ਦੌਰਾਨ, ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ ਨੂੰ ਲੈ ਕੇ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
ਇਹ ਵੀ ਪੜ੍ਹੋ : ਸੁਹਾਗਰਾਤ 'ਤੇ ਲਾੜੇ ਦਾ 'ਸਰਪ੍ਰਾਈਜ਼' : ਕੋਲਡ ਡਰਿੰਕ 'ਚ ਬੀਅਰ ਤੇ ਭੰਗ ਮਿਲਾ ਲਾੜੀ ਨੂੰ ਪਿਲਾਈ, ਫਿਰ...
ਇਸ ਹਾਦਸੇ ਦੇ ਸਬੰਧ ਵਿਚ ਉਹਨਾਂ ਨੇ ਐਕਸ 'ਤੇ ਪੋਸਟ ਸਾਂਝੀ ਕਰਦੇ ਲਿਖਿਆ,'ਪਿਛਲੇ 10 ਦਿਨਾਂ ਵਿਚ ਡੀਗ, ਬੀਕਾਨੇਰ ਅਤੇ ਹੁਣ ਜੈਪੁਰ ਵਿਚ ਸੈਪਟਿਕ ਟੈਂਕਾਂ ਅਤੇ ਗਟਰਾਂ ਦੀ ਸਫ਼ਾਈ ਕਰਦੇ ਸਮੇਂ 11 ਲੋਕਾਂ ਦੀ ਮੌਤ ਹੋ ਗਈ ਹੈ। ਅਜਿਹਾ ਲੱਗ ਰਿਹਾ ਹੈ ਕਿ ਰਾਜ ਸਰਕਾਰ ਦਾ ਸਫ਼ਾਈ ਕਰਮਚਾਰੀਆਂ ਵੱਲ ਕੋਈ ਧਿਆਨ ਨਹੀਂ ਹੈ।' ਉਹਨਾਂ ਨੇ ਕਿਹਾ ਕਿ ਬਜਟ ਵਿਚ ਰਾਜ ਸਰਕਾਰ ਮਸ਼ੀਨਾਂ ਖਰੀਦਣ ਦਾ ਐਲਾਨ ਕਰ ਚੁੱਕੀ ਹੈ ਪਰ ਅਜੇ ਤੱਕ ਇਹ ਐਲਾਨ ਕਾਗਜ਼ਾਂ ਤੱਕ ਹੀ ਸੀਮਿਤ ਹੈ। ਉਹਨਾਂ ਨੇ ਸਵਾਲ ਕਰਦੇ ਹੋਏ ਕਿਹਾ ਕਿ ਆਖਿਰ ਸਰਕਾਰ ਦੀ ਨੀਂਦ ਕਦੋਂ ਟੁੱਟੇਗੀ?
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
8th pay commission 'ਚ ਵੱਡਾ ਧਮਾਕਾ! Basic Salary 'ਚ ਜ਼ਬਰਦਸਤ ਵਾਧਾ, ਬਦਲ ਜਾਵੇਗਾ ਤਨਖਾਹ ਢਾਂਚਾ
NEXT STORY