ਨੈਸ਼ਨਲ ਡੈਸਕ : ਵਿਆਹ ਨੂੰ ਲੈ ਕੇ ਅਕਸਰ ਲੋਕਾਂ ਦੇ ਸੁਫ਼ਨੇ ਕਈ ਤਰ੍ਹਾਂ ਦੀਆਂ ਉਮੀਦਾਂ ਨਾਲ ਭਰੇ ਹੁੰਦੇ ਹਨ ਪਰ ਯੂਪੀ ਦੇ ਮਿਰਜ਼ਾਪੁਰ ਵਿਚ ਵਾਪਰੀ ਇਕ ਘਟਨਾ ਨੇ ਰਿਸ਼ਤਿਆਂ ਵਿਚ ਹੋਣ ਵਾਲੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੇ ਇੱਕ ਨਵ-ਵਿਆਹੀ ਲਾੜੀ ਨੂੰ ਉਸਦੇ ਪਤੀ ਨੇ ਵਿਆਹ ਦੀ ਰਾਤ (ਸੁਹਾਗਰਾਤ) ਨੂੰ ਅਜਿਹਾ ਧੋਖਾ ਦਿੱਤਾ, ਜਿਸ ਨੇ ਰਿਸ਼ਤਿਆਂ ਦੀ ਨੀਂਹ ਨੂੰ ਸਿਰਫ਼ ਪੰਜ ਦਿਨਾਂ ਵਿੱਚ ਤੋੜ ਦਿੱਤਾ। ਸੁਹਾਗਰਾਤ ਵਾਲੀ ਰਾਤ ਨੂੰ ਲਾੜੇ ਨੇ ਕੋਲਡ ਡਰਿੰਕ ਵਿੱਚ ਬੀਅਰ ਅਤੇ ਠੰਡਾਈ ਵਿੱਚ ਭੰਗ ਮਿਲਾ ਕੇ ਆਪਣੀ ਪਤਨੀ ਨੂੰ ਬਿਨਾਂ ਦੱਸੇ ਪਿਲਾ 'ਤਾ, ਜਿਸ ਕਾਰਨ ਮਾਮਲਾ ਪੁਲਸ ਸਟੇਸ਼ਨ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ : ਰੇਲਵੇ ਟਰੈਕ 'ਤੇ ਰੀਲ ਬਣਾ ਰਹੀ ਸੀ ਕੁੜੀ, ਅਚਾਨਕ ਆਈ Train, ਵਾਲ ਤੇ ਕੱਪੜੇ...(ਵੀਡੀਓ ਵਾਇਰਲ)
ਦੱਸ ਦੇਈਏ ਕਿ ਇਹ ਮਾਮਲਾ ਮਿਰਜ਼ਾਪੁਰ ਦੇ ਕਛਵਾਂ ਥਾਣਾ ਖੇਤਰ ਦਾ ਹੈ, ਜਿੱਥੇ 15 ਮਈ ਨੂੰ ਵਾਰਾਣਸੀ ਦੇ ਕਪਸੇਠੀ ਥਾਣਾ ਖੇਤਰ ਦੀ ਇੱਕ ਕੁੜੀ ਦਾ ਵਿਆਹ ਬਹੁਤ ਧੂਮਧਾਮ ਨਾਲ ਹੋਇਆ ਸੀ। ਵਿਆਹ ਦੀ ਪਹਿਲੀ ਰਾਤ ਹੀ ਲਾੜੇ ਨੇ ਆਪਣੀ ਪਤਨੀ ਨਾਲ ਧੋਖਾ ਕਰ ਦਿੱਤਾ। ਲਾੜੀ ਨੂੰ ਇਹ ਨਹੀਂ ਦੱਸਿਆ ਗਿਆ ਕਿ, ਉਸਨੂੰ ਜੋ ਡਰਿੰਕ ਦਿੱਤਾ ਗਿਆ ਹੈ, ਉਸ ਵਿਚ ਨਸ਼ੀਲੇ ਪਦਾਰਥ ਮਿਲਾਏ ਗਏ ਹਨ। ਜਦੋਂ ਉਹ ਰਾਤ ਤੋਂ ਬਾਅਦ ਹੋਸ਼ ਵਿੱਚ ਆਈ, ਤਾਂ ਉਸਨੂੰ ਇੱਕ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਅਤੇ ਬਾਅਦ ਵਿੱਚ ਉਸਨੂੰ ਪਤਾ ਲੱਗਾ ਕਿ ਉਸ ਨਾਲ ਧੋਖਾ ਹੋਇਆ ਹੈ।
ਇਹ ਵੀ ਪੜ੍ਹੋ : Covid Alert: ਲੱਗ ਸਕਦੈ ਲਾਕਡਾਊਨ! ਪਹਿਲਾਂ ਨਾਲੋਂ ਵੀ ਖ਼ਤਰਨਾਕ ਹੈ ਕੋਰੋਨਾ ਦਾ JN.1 ਵੇਰੀਐਂਟ
ਇਸ ਸ਼ਰਮਨਾਕ ਹਰਕਤ ਦੇ ਬਾਰੇ ਲਾੜੀ ਨੇ ਆਪਣੇ ਪਰਿਵਾਰ ਨੂੰ ਦੱਸਿਆ। ਇਸ ਤੋਂ ਬਾਅਦ ਉਹ ਉਸ ਨੂੰ ਸਹੁਰੇ ਘਰ ਤੋਂ ਪੇਕੇ ਘਰ ਵਾਪਸ ਲੈ ਆਏ। ਜਦੋਂ ਪਰਿਵਾਰ ਨੇ ਕਪਸੇਠੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਪੁਲਸ ਨੇ ਉਨ੍ਹਾਂ ਨੂੰ ਸਰਹੱਦੀ ਵਿਵਾਦ ਦਾ ਹਵਾਲਾ ਦਿੰਦੇ ਹੋਏ ਮਿਰਜ਼ਾਪੁਰ ਦੇ ਕਚਵਾਂ ਥਾਣੇ ਜਾਣ ਦੀ ਸਲਾਹ ਦਿੱਤੀ। ਅੰਤ ਵਿੱਚ, ਲਾੜੀ ਦੀ ਸ਼ਿਕਾਇਤ ਕਚਵਾਂ ਥਾਣੇ ਵਿੱਚ ਦਰਜ ਕਰਵਾਈ ਗਈ। ਪੁਲਸ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ, ਜਿੱਥੇ ਐੱਸਐੱਚਓ ਰਣਵਿਜੇ ਸਿੰਘ ਦੀ ਨਿਗਰਾਨੀ ਹੇਠ ਘੰਟਿਆਂ ਤੱਕ ਪੰਚਾਇਤ ਹੋਈ ਪਰ ਲਾੜੀ ਆਪਣੇ ਫ਼ੈਸਲੇ 'ਤੇ ਅੜੀ ਰਹੀ ਅਤੇ ਆਪਣੇ ਪਤੀ ਨਾਲ ਰਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਸਕੂਲਾਂ ਲਈ ਅਲਰਟ ਜਾਰੀ! ਵਿਦਿਆਰਥੀਆਂ ਦੇ ਖਾਣ-ਪੀਣ 'ਤੇ ਸਖ਼ਤ ਨਜ਼ਰ
ਦੱਸ ਦੇਈਏ ਕਿ ਪੰਜ ਦਿਨਾਂ ਵਿਚ ਟੁੱਟ ਗਏ ਇਸ ਵਿਆਹ ਨੇ ਨਾ ਸਿਰਫ਼ ਇੱਕ ਪਰਿਵਾਰ ਦੀਆਂ ਖੁਸ਼ੀਆਂ ਨੂੰ ਤਬਾਹ ਕਰ ਦਿੱਤਾ, ਸਗੋਂ ਇਹ ਵੀ ਦਿਖਾਇਆ ਕਿ ਜਦੋਂ ਰਿਸ਼ਤਿਆਂ ਵਿੱਚ ਧੋਖਾ ਦਾਖਲ ਹੁੰਦਾ ਹੈ, ਤਾਂ ਕੋਈ ਸਮਝੌਤਾ ਸੰਭਵ ਨਹੀਂ ਹੁੰਦਾ।
ਇਹ ਵੀ ਪੜ੍ਹੋ : ਤਨਖ਼ਾਹ ਨਹੀਂ ਵਧ ਰਹੀ? ਗੁੱਸੇ 'ਚ ਛੱਡ ਰਹੇ ਹੋ ਨੌਕਰੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
or Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸਿਵਲ ਹਸਪਤਾਲ 'ਚ ਲੰਬੀਆਂ ਲਾਈਨਾਂ, ਨਹੀਂ ਮਿਲ ਰਹੀਆਂ ਓਪੀਡੀ ਸਲਿੱਪਾਂ ; ਮਰੀਜ਼ ਪਰੇਸ਼ਾਨ
NEXT STORY