ਧਨਬਾਦ- ਝਾਰਖੰਡ ਦੇ ਧਨਬਾਦ ਜ਼ਿਲ੍ਹੇ ਦੇ ਇਕ ਬਲਾਕ ਦੇ ਮੌਲਵੀਆਂ ਨੇ ਨਿਕਾਹ ਦੌਰਾਨ ‘ਗੈਰ-ਇਸਲਾਮੀ ਚੀਜ਼ਾਂ’ ਜਿਵੇਂ ਡਾਂਸ, ਤੇਜ਼ ਆਵਾਜ਼ ਵਾਲੇ ਸੰਗੀਤ ਅਤੇ ਪਟਾਕੇ ਚਲਾਉਣ ’ਤੇ ਪਾਬੰਦੀ ਲਾ ਦਿੱਤੀ ਹੈ ਅਤੇ ਇਸ ਦਾ ਉਲੰਘਣ ਕਰਨ ਵਾਲਿਆਂ ’ਤੇ ਜ਼ੁਰਮਾਨਾ ਲਾਉਣ ਦੀ ਗੱਲ ਆਖੀ ਹੈ। ਜ਼ਿਲ੍ਹੇ ਦੇ ਨਿਰਸਾ ਬਲਾਕ ਸਥਿਤ ਸਿਬਲਿਬਾਦੀ ਜਾਮਾ ਮਸਜਿਦ ਦੇ ਮੁੱਖ ਮੌਲਵੀ ਮੌਲਾਨਾ ਮਸੂਦ ਅਖ਼ਤਰ ਨੇ ਸੋਮਵਾਰ ਨੂੰ ਕਿਹਾ ਕਿ ਇਹ ਸਾਰੀਆਂ ਪਾਬੰਦੀਆਂ 2 ਦਸੰਬਰ ਤੋਂ ਪ੍ਰਭਾਵੀ ਹੋਣਗੀਆਂ।
ਅਖ਼ਤਰ ਨੇ ਕਿਹਾ ਕਿ ਅਸੀਂ ਆਮ ਸਹਿਮਤੀ ਨਾਲ ਤੈਅ ਕੀਤਾ ਹੈ ਕਿ ਨਿਕਾਹ ਇਸਲਾਮ ਦੇ ਹਿਸਾਬ ਨਾਲ ਹੋਣਗੇ ਅਤੇ ਨਾਚ-ਗਾਣਾ, ਡੀਜੇ ਅਤੇ ਪਟਾਕੇ ਚਲਾਉਣ ਇਹ ਸਭ ਨਹੀਂ ਹੋਵੇਗਾ। ਇਸ ਹੁਕਮ ਦਾ ਉਲੰਘਣ ਕਰਨ ਵਾਲਿਆਂ ’ਤੇ 51,00 ਰੁਪਏ ਦਾ ਜੁਰਮਾਨਾ ਲੱਗੇਗਾ। ਉਨ੍ਹਾਂ ਕਿਹਾ ਕਿ ਇਸਲਾਮ ’ਚ ਇਨ੍ਹਾਂ ਚੀਜ਼ਾਂ ਦੀ ਇਜਾਜ਼ਤ ਨਹੀਂ ਹੈ। ਇਸ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਹੁੰਦੀ ਹੈ।
ਅਖ਼ਤਰ ਨੇ ਇਹ ਵੀ ਕਿਹਾ ਕਿ ਨਿਕਾਹ ਰਾਤ 8 ਵਜੇ ਤੋਂ ਪਹਿਲਾਂ ਪੜ੍ਹਿਆ ਜਾਵੇ ਕਿਉਂਕਿ ਉਸ ਤੋਂ ਬਾਅਦ ਦਾ ਸਮਾਂ ਸਹੀ ਨਹੀਂ ਹੁੰਦਾ ਹੈ। ਜੇਕਰ ਕੋਈ ਰਾਤ 11 ਵਜੇ ਤੋਂ ਬਾਅਦ ਨਿਕਾਹ ਕਰਾਉਂਦਾ ਹੈ ਤਾਂ ਉਸ ’ਤੇ ਵੀ ਜੁਰਮਾਨਾ ਲਾਇਆ ਜਾਵੇਗਾ। ਉਲੰਘਣ ਕਰਨ ਵਾਲੇ ਨੂੰ ਲਿਖਤੀ ਮੁਆਫ਼ੀਨਾਮਾ ਵੀ ਦੇਣਾ ਹੋਵੇਗਾ। ਮੌਲਵੀ ਨੇ ਮੁਸਲਮਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫ਼ੈਸਲੇ ਬਾਰੇ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੂੰ ਵੀ ਦੱਸਣ।
ਮਨੀ ਲਾਂਡਰਿੰਗ ਮਾਮਲਾ : ਮਹਾਰਾਸ਼ਟਰ ਦੇ ਸਾਬਕਾ ਮੰਤਰੀ ਦੇਸ਼ਮੁੱਖ ਦੇ ਪੁੱਤਰ ਨੂੰ ਮਿਲੀ ਜ਼ਮਾਨਤ
NEXT STORY